
ਰਾਜਪਾਲ ਦੇ ਫ਼ੇਸਬੁੱਕ ਪੇਜ 'ਤੇ ਹਾਰਡਵੇਅਰ ਜਾਂ ਉਸਾਰੀ ਨਾਲ ਸੰਬੰਧਿਤ ਵੀਡੀਓ ਦਿਖਾਈ ਦਿੱਤੇ
ਤਿਰੂਵਨੰਤਪੁਰਮ - ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਦਾ ਫ਼ੇਸਬੁੱਕ ਅਕਾਊਂਟ ਸ਼ਨੀਵਾਰ 15 ਅਕਤੂਬਰ ਨੂੰ ਹੈਕ ਹੋ ਗਿਆ। ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਇੱਕ ਟਵੀਟ ਵਿੱਚ ਕਿਹਾ, "ਮੇਰਾ ਫ਼ੇਸਬੁੱਕ ਪੇਜ ਅੱਜ ਸਵੇਰ ਤੋਂ ਹੈਕ ਹੋ ਗਿਆ ਜਾਪਦਾ ਹੈ। ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਅਤੇ ਪੇਜ ਨੂੰ ਬਹਾਲ ਕਰਨ ਦੀ ਕੋਸ਼ਿਸ਼ ਜਾਰੀ ਹੈ।"
ਰਾਜਪਾਲ ਦੇ ਫ਼ੇਸਬੁੱਕ ਪੇਜ 'ਤੇ ਹਾਰਡਵੇਅਰ ਜਾਂ ਉਸਾਰੀ ਨਾਲ ਸੰਬੰਧਿਤ ਵੀਡੀਓ ਦਿਖਾਈ ਦਿੱਤੇ, ਜਿਨ੍ਹਾਂ ਦੇ ਵੇਰਵੇ ਅਰਬੀ ਲਿਪੀ ਵਿੱਚ ਲਿਖੇ ਗਏ ਸੀ। ਰਿਪੋਰਟ ਦਰਜ ਕੀਤੇ ਜਾਣ ਤੱਕ, ਪੁਲਿਸ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਘਟਨਾ ਦੀ ਰਿਪੋਰਟ ਕੀਤੇ ਜਾਣ ਦੇ ਕਈ ਘੰਟਿਆਂ ਬਾਅਦ ਵੀ ਰਾਜਪਾਲ ਦੇ ਖਾਤੇ ਤੋਂ ਅਣਅਧਿਕਾਰਤ ਪੋਸਟ ਨੂੰ ਹਟਾਇਆ ਜਾਣਾ ਬਾਕੀ ਸੀ। ਰਾਜ ਭਵਨ ਦੇ ਇੱਕ ਸੂਤਰ ਨੇ ਕਿਹਾ ਕਿ ਫ਼ੇਸਬੁੱਕ ਐਕਾਊਂਟ ਨੂੰ ਮੁੜ ਬਹਾਲ ਕਰਨ ਵਿੱਚ ਸਮਾਂ ਲੱਗੇਗਾ।