ਪ੍ਰਿਯੰਕਾ ਗਾਂਧੀ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਪਾਰੀ ਦਾ ਆਗਾਜ਼ ਕਰਨਗੇ
Published : Oct 15, 2024, 10:09 pm IST
Updated : Oct 15, 2024, 10:09 pm IST
SHARE ARTICLE
Priyanka Gandhi Vadra
Priyanka Gandhi Vadra

ਜ਼ਿਮਨੀ ਚੋਣ ਦੇ ਐਲਾਨ ਤੋਂ ਤੁਰਤ ਬਾਅਦ ਕਾਂਗਰਸ ਨੇ ਉਮੀਦਵਾਰੀ ਦਾ ਐਲਾਨ ਕੀਤਾ

ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਹੋਣ ਵਾਲੀ ਜ਼ਿਮਨੀ ਚੋਣ ’ਚ ਪਾਰਟੀ ਉਮੀਦਵਾਰ ਦੇ ਤੌਰ ’ਤੇ ਅਪਣੀ ਸ਼ੁਰੂਆਤ ਕਰਨਗੇ। ਕਾਂਗਰਸ ਨੇ ਵਾਇਨਾਡ ਅਤੇ ਕੇਰਲ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ, ਜਿਸ ’ਚ ਪ੍ਰਿਯੰਕਾ ਗਾਂਧੀ ਦਾ ਨਾਮ ਵੀ ਸ਼ਾਮਲ ਹੈ। ਹਾਲਾਂਕਿ, ਪਾਰਟੀ ਨੇ ਜੂਨ ’ਚ ਹੀ ਐਲਾਨ ਕਰ ਦਿਤਾ ਸੀ ਕਿ ਉਹ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਵਾਇਨਾਡ ਸੀਟ ਤੋਂ ਚੋਣ ਲੜੇਗੀ। 

ਜੇਕਰ ਉਹ ਵਾਇਨਾਡ ਤੋਂ ਚੁਣੀ ਜਾਂਦੀ ਹੈ ਤਾਂ ਉਹ ਪਹਿਲੀ ਵਾਰ ਕਿਸੇ ਸਦਨ ਦੀ ਮੈਂਬਰ ਬਣਨਗੇ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਸਿਆਸਤ ’ਚ ਦਾਖ਼ਲਾ ਲਿਆ। ਉਦੋਂ ਤੋਂ ਉਹ ਪਾਰਟੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। 

ਚੋਣ ਕਮਿਸ਼ਨ ਵਲੋਂ ਵਾਇਨਾਡ ਲੋਕ ਸਭਾ ਉਪ ਚੋਣ ਦੇ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਤੋਂ ਤੁਰਤ ਬਾਅਦ ਕਾਂਗਰਸ ਨੇ ਪ੍ਰਿਯੰਕਾ ਗਾਂਧੀ ਦੀ ਉਮੀਦਵਾਰੀ ਵਾਲੀ ਸੂਚੀ ਜਾਰੀ ਕਰ ਦਿਤੀ। ਕੇਰਲ ਦੀ ਚੇਲੱਕਰਾ ਵਿਧਾਨ ਸਭਾ ਸੀਟ ’ਤੇ ਉਪ ਚੋਣ ’ਚ ਸਾਬਕਾ ਸੰਸਦ ਮੈਂਬਰ ਰਾਮਿਆ ਹਰਿਦਾਸ ਅਤੇ ਰਾਹੁਲ ਮਮਕੁਟਾਥਿਲ ਨੂੰ ਪਲੱਕੜ ਤੋਂ ਟਿਕਟ ਦਿਤੀ ਗਈ ਹੈ। 

ਲੋਕ ਸਭਾ ਚੋਣਾਂ ਤੋਂ ਕੁੱਝ ਦਿਨ ਬਾਅਦ ਜੂਨ ’ਚ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੰਸਦੀ ਸੀਟ ਅਪਣੇ ਕੋਲ ਰਖਣਗੇ ਅਤੇ ਕੇਰਲ ਦੀ ਵਾਇਨਾਡ ਸੀਟ ਖਾਲੀ ਕਰਨਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਚੋਣ ਮੈਦਾਨ ’ਚ ਉਤਰੇਗੀ। 

ਇਹ ਵੀ ਪਹਿਲੀ ਵਾਰ ਹੋਵੇਗਾ ਕਿ ਗਾਂਧੀ ਪਰਵਾਰ ਦੇ ਤਿੰਨ ਮੈਂਬਰ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸੰਸਦ ’ਚ ਇਕੱਠੇ ਹੋਣਗੇ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਵਾਇਨਾਡ ਅਤੇ ਨਾਂਦੇੜ ਲੋਕ ਸਭਾ ਸੀਟਾਂ ਦੇ ਨਾਲ 48 ਵਿਧਾਨ ਸਭਾ ਹਲਕਿਆਂ ਲਈ ਉਪ ਚੋਣਾਂ ਦਾ ਐਲਾਨ ਕੀਤਾ। ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਨਾਲ ਵਾਇਨਾਡ ਸੰਸਦੀ ਸੀਟ ਅਤੇ 47 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ 13 ਨਵੰਬਰ ਨੂੰ ਹੋਣਗੀਆਂ। 

ਪ੍ਰਿਯੰਕਾ ਗਾਂਧੀ ਨੂੰ ਪਹਿਲਾਂ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਭਾਵਤ ਚੁਨੌਤੀ ਦੇਣ ਵਾਲੇ ਅਤੇ ਰਾਏਬਰੇਲੀ ਦੇ ਪਰਵਾਰ ਕ ਗੜ੍ਹ ਰਾਏਬਰੇਲੀ ’ਚ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਦੀ ਉੱਤਰਾਧਿਕਾਰੀ ਵਜੋਂ ਪੇਸ਼ ਕੀਤਾ ਗਿਆ ਸੀ। 

ਹਾਲਾਂਕਿ, ਕਾਂਗਰਸ ਨੇ ਉਨ੍ਹਾਂ ਨੂੰ ਵਾਇਨਾਡ ਸੰਸਦੀ ਸੀਟ ਤੋਂ ਚੋਣ ਮੈਦਾਨ ’ਚ ਉਤਾਰਨ ਦਾ ਫੈਸਲਾ ਕੀਤਾ ਹੈ, ਜਿੱਥੋਂ ਉਨ੍ਹਾਂ ਦੇ ਭਰਾ ਰਾਹੁਲ ਨੇ ਲਗਾਤਾਰ ਦੋ ਚੋਣਾਂ ਜਿੱਤੀਆਂ ਸਨ। ਪ੍ਰਿਯੰਕਾ ਗਾਂਧੀ ਪਹਿਲਾਂ ਉੱਤਰ ਪ੍ਰਦੇਸ਼ ਦੀ ਕਾਂਗਰਸ ਇੰਚਾਰਜ ਸੀ। ਇਸ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੇ ਰਾਏਬਰੇਲੀ ਅਤੇ ਅਮੇਠੀ ’ਚ ਕਾਂਗਰਸ ਦੀ ਜਿੱਤ ’ਚ ਵੱਡੀ ਭੂਮਿਕਾ ਨਿਭਾਈ। 

SHARE ARTICLE

ਏਜੰਸੀ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement