
ਜੰਮੂ-ਕਸ਼ਮੀਰ ਦੇ ਕਠੂਆ ਵਿਚ 8 ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਦੀ ਮਸ਼ਹੂਰ ਵਕੀਲ ਦੀਪਿਕਾ ਸਿੰਘ ਰਾਜਾਵਤ ਨੂੰ ਪੀੜਤਾ ਦੇ ਪਰਵਾਰ ਨੇ ਹਟਾ ਦਿਤਾ...
ਜੰਮੂ-ਕਸ਼ਮੀਰ (ਭਾਸ਼ਾ): ਜੰਮੂ-ਕਸ਼ਮੀਰ ਦੇ ਕਠੂਆ ਵਿਚ 8 ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਦੀ ਮਸ਼ਹੂਰ ਵਕੀਲ ਦੀਪਿਕਾ ਸਿੰਘ ਰਾਜਾਵਤ ਨੂੰ ਪੀੜਤਾ ਦੇ ਪਰਵਾਰ ਨੇ ਹਟਾ ਦਿਤਾ ਹੈ। ਦੱਸ ਦਈਏ ਕਿ ਬੱਚੀ ਦੇ ਪਿਤਾ ਨੇ ਪਠਾਨਕੋਟ ਕੋਰਟ ਵਿਚ ਵਕੀਲ ਦੀਪਿਕਾ ਸਿੰਘ ਰਾਜਾਵਤ ਨੂੰ ਕੇਸ ਤੋਂ ਹਟਾਉਣ ਦੀ ਬੇਨਤੀ ਕੀਤੀ ਸੀ। ਜਿਨੂੰ ਕੋਰਟ ਨੇ ਸਵੀਕਾਰ ਕਰ ਲਿਆ ਹੈ।
Deepika
ਦੱਸ ਦਈਏ ਕਿ ਰਾਜਾਵਤ ਨੇ ਪੀੜਤਾ ਦਾ ਕੇਸ ਲੜਨ ਲਈ ਪਹਿਲ ਕੀਤੀ ਸੀ ਜਿਸ ਤੋਂ ਉਹ ਇਕ ਨੈਸ਼ਨਲ ਸਿਲੀਬਰਿਟੀ ਬੰਣ ਗਈ। ਦੱਸ ਦਈਏ ਕਿ ਪਰਵਾਰ ਦਾ ਕਹਿਣਾ ਹੈ ਕਿ ਉਹ ਰਾਜਾਵਤ ਨੂੰ ਉਨ੍ਹਾਂ ਵਲੋਂ ਜਾਨ ਦੇ ਖਤਰੇ ਦਾ ਹਵਾਲਾ, ਕੇਸ ਵਿਚ ਘੱਟ ਦਿਲਚਸਪੀ ਲੈਣ ਅਤੇ ਅਦਾਲਤ ਵਿਚ ਨਾ ਆਉਣ ਦੇ ਚਲਦੇ ਹਟਾ ਦਿਤਾ ਗਿਆ।
Advocate
ਪਰਵਾਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਪੀੜਤਾ ਦੇ ਪਰਵਾਰਕ ਮੈਂਬਰ ਦੀਪਿਕਾ ਦੀ ਚੁੱਪੀ ਤੋਂ ਕਾਫ਼ੀ ਪਰੇਸ਼ਾਨ ਸਨ।ਇਸ ਲਈ ਉਨ੍ਹਾਂ ਨੇ ਰਾਜਾਵਤ ਨੂੰ ਕੇਸ ਤੋਂ ਹਟਾਉਣ ਦਾ ਫੈਸਲਾ ਲਿਆ। ਜਾਣਕਾਰੀ ਮੁਤਾਬਕ ਉਹ ਕੇਸ 'ਤੇ ਹੀ ਧਿਆਨ ਨਹੀਂ ਦੇ ਰਹੀ ਸੀ ਸਗੋਂ ਖੁੱਦ ਨੂੰ ਨੀਆਂ ਲਈ ਧਰਮਯੋੱਧਾ ਸਾਬਤ ਕਰਨ ਵਿਚ ਜੁਟੀ ਹੋਈ ਸੀ ਪਰ ਜਦੋਂ ਉਸ ਨੂੰ ਕੇਦ ਦੀ ਮਿਆਰ ਬਾਰੇ ਪੁੱਛਿਆ ਗਿਆ ਤਾਂ ਉਹ ਬਿਲਕੁੱਲ ਅਨਜਾਨ ਬਣ ਗਈ।
Advocate
ਦੂਜੇ ਪਾਸੇ ਉਹ ਕੇਸ ਲਈ ਮੁਸ਼ਕਲ ਤੋਂ ਕੋਰਟ ਰੂਮ ਵਿਚ ਆਉਂਦੀ ਸੀ ਅਤੇ ਦਾਅਵਾ ਕਰਦੀ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਦੱਸ ਦਈਏ ਕਿ ਇਸ ਸਾਲ ਜਨਵਰੀ ਵਿਚ ਇਕ ਕੁੱਝ ਦਰਿੰਦਿਆਂ ਵਲੋਂ 8 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਸ ਦੀ ਹੱਤਿਆ ਕਰ ਦਿਤੀ ਗਈ ਸੀ। ਜੰਮੂ-ਕਸ਼ਮੀਰ ਪੁਲਿਸ ਦੀ ਚਾਰਜਸ਼ੀਟ ਵਿਚ ਸਾਹਮਣੇ ਆਇਆ ਸੀ ਕਿ ਜੰਮੂ ਦੇ ਹਿੰਦੂ ਬਹੁਲ ਇਲਾਕੇ ਤੋਂ ਮੁਸਲਮਾਨ ਆਬਾਦੀ ਨੂੰ ਖਦੇੜਨੇ ਲਈ ਬੱਚੀ ਦੀ ਹੱਤਿਆ ਕੀਤੀ ਗਈ ਸੀ।
ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਗੁੱਸਾ ਫੁੱਟਿਆ ਸੀ ।