
ਇਸ ਘਟਨਾ ਤੋਂ ਬਾਅਦ ਪੂਰੇ ਸਕੂਲ ਵਿਚ ਭਗਦੜ ਮੱਚ ਗਈ ਅਤੇ ਬੱਚੇ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ ਪਰ ਰਾਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਹੈਦਰਾਬਾਦ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਦੇ ਇਕ ਸਕੂਲ ਵਿਚ ਇਕ ਛੇ ਸਾਲ ਦਾ ਬੱਚਾ ਮਿਡ ਡੇਅ ਮੀਲ ਲੈਣ ਲਈ ਲਾਈਨ ਵਿਚ ਲੱਗਾ ਹੋਇਆ ਸੀ ਕਿ ਅਚਾਨਕ ਗਲਤੀ ਨਾਲ ਉਸ ਬੱਚੇ ਨੂੰ ਪਿਛਲੇ ਬੱਚਿਆਂ ਤੋਂ ਧੱਕਾ ਵੱਜ ਗਿਆ ਅਤੇ ਉਹ 6 ਸਾਲ ਦਾ ਬੱਚਾ ਗਰਮ ਖਾਣੇ ਵਾਲੇ ਬਰਤਨ ਵਿਚ ਡਿੱਗ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ ਪਨਯਮ ਸਰਕਾਰੀ ਸਕੂਲ ਵਿਚ ਵਾਪਰੀ ਹੈ।
Midday meal scheme
ਇਸ ਘਟਨਾ ਤੋਂ ਬਾਅਦ ਪੂਰੇ ਸਕੂਲ ਵਿਚ ਭਗਦੜ ਮੱਚ ਗਈ ਅਤੇ ਬੱਚੇ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ ਪਰ ਰਾਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮੌਕੇ ਤੇ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦਾ ਨਾਮ ਪ੍ਰਸ਼ੋਤਮ ਸੀ। ਪ੍ਰੋਸ਼ਤਮ ਲਾਈਨ ਵਿਚ ਸਭ ਤੋਂ ਅੱਗੇ ਖੜ੍ਹਾ ਸੀ ਅਤੇ ਖਾਣਾ ਲੈਣ ਲਈ ਇੰਤਜ਼ਾਰ ਕਰ ਰਿਹਾ ਸੀ। ਇਸ ਵਿਚਕਾਰ ਬੱਚਿਆਂ ਦੀ ਆਪਸ ਵਿਚ ਧੱਕਾ ਮੁੱਕੀ ਹੋ ਗਈ ਅਤੇ ਪ੍ਰਸ਼ੋਤਮ ਖਾਣੇ ਵਾਲੇ ਬਰਤਨ ਵਿਚ ਡਿੱਗ ਗਿਆ।
ਇਹ ਸਭ ਦੇਖ ਕੇ ਬਾਕੀ ਬੱਚੇ ਚੀਕਾ ਮਾਰਨ ਲੱਗੇ ਅਤੇ ਉਸ ਜਗ੍ਹਾਂ ਤੋਂ ਭੱਜਣ ਲੱਗੇ। ਇਸ ਘਟਨਾ ਨੂੰ ਲੈ ਕੇ ਪ੍ਰਸ਼ੋਤਮ ਦੇ ਪਰਵਾਰਕ ਮੈਬਰਾਂ ਨੇ ਸਕੂਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪਰਵਾਰ ਵਾਲਿਆਂ ਨੇ ਆਰੋਪ ਲਗਾਇਆ ਕਿ ਸਕੂਲ ਅਧਿਕਾਰੀਆਂ ਦੀ ਲਾਪਰਵਾਹੀ ਹੈ। ਮਾਤਾ-ਪਿਤਾ ਅਤੇ ਬੱਚੇ ਦੇ ਰਿਸ਼ਤੇਦਾਰਾਂ ਨੇ ਲਾਪਰਵਾਹੀ ਵਰਤਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸ ਦੀੇ ਕਿ 2016 ਵਿਚ ਵੀ ਇੱਕ ਅਜਿਹੀ ਘਟਨਾ ਵਾਪਰ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।