2020 ’ਚ ਬੱਚਿਆਂ ਵਿਰੁਧ ਸਾਈਬਰ ਅਪਰਾਧ ਦੇ ਮਾਮਲਿਆਂ ’ਚ 400 ਫ਼ੀ ਸਦੀ ਤੋਂ ਜ਼ਿਆਦਾ ਦਾ ਵਾਧਾ
Published : Nov 15, 2021, 9:04 am IST
Updated : Nov 15, 2021, 9:04 am IST
SHARE ARTICLE
Cyber crime
Cyber crime

ਇੰਟਰਨੈਟ ’ਤੇ ਜ਼ਿਆਦਾ ਸਮਾਂ ਆਨਲਾਈਨ ਰਹਿਣ ਕਾਰਨ ਵਧਿਆ ਸਾਈਬਰ ਅਪਰਾਧ

ਨਵੀਂ ਦਿੱਲੀ : ਸਾਲ 2019 ਦੀ ਤੁਲਨਾ ਵਿਚ 2020 ਵਿਚ ਬੱਚਿਆਂ ਵਿਰੁਧ ਸਾਈਬਰ ਅਪਰਾਧ ਦੇ ਮਾਮਲਿਆਂ ਵਿਚ 400 ਫ਼ੀ ਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਬੱਚਿਆਂ ਨੂੰ ਜਿਨਸੀ ਕਿਰਿਆਵਾਂ ਵਿਚ ਦਰਸ਼ਾਉਣ ਵਾਲੀ ਸਮੱਗਰੀ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਨਾਲ ਸਬੰਧਤ ਹਨ।

Cyber crimeCyber crime

ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਵਲੋਂ ਜਾਰੀ ਤਾਜ਼ਾ ਅੰਕੜਿਆਂ ਵਿਚ ਸਾਹਮਣੇ ਆਈ ਹੈ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ, ਉਤਰ ਪ੍ਰਦੇਸ਼ (170), ਕਰਨਾਟਕ (144), ਮਹਾਰਾਸ਼ਟਰ (137), ਕੇਰਲ (107) ਅਤੇ ਉੜੀਸਾ (71) ਬੱਚਿਆਂ ਵਿਰੁਧ ਸਾਈਬਰ ਅਪਰਾਧਾਂ ਨਾਲ ਸਬੰਧਤ ਚੋਟੀ ਦੇ ਪੰਜ ਸੂਬਿਆਂ ’ਚੋਂ ਹਨ।

ਬਿਊਰੋ ਦੇ ਅੰਕੜਿਆਂ ਅਨੁਸਾਰ, 2020 ਵਿਚ ਬੱਚਿਆਂ ਵਿਰੁਧ ਆਨਲਾਈਨ ਅਪਰਾਧਾਂ ਦੇ ਕੁਲ 842 ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚੋਂ 738 ਮਾਮਲੇ ਬੱਚਿਆਂ ਨੂੰ ਜਿਨਸੀ ਹਰਕਤਾਂ ਵਿਚ ਦਰਸ਼ਾਉਂਦੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਪ੍ਰਸਾਰਿਤ ਕਰਨ ਨਾਲ ਸਬੰਧਤ ਸਨ।

Cyber thugs Cyber thugs

2020 ਲਈ ਐਨਸੀਆਰਬੀ ਦੇ ਅੰਕੜੇ ਦਰਸ਼ਾਉਂਦੇ ਹਨ ਕਿ 2019 ਦੇ ਮੁਕਾਬਲੇ ਬੱਚਿਆਂ ਵਿਰੁਧ ਸਾਈਬਰ ਅਪਰਾਧਾਂ (ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਰਜਿਸਟਰਡ) ਵਿਚ 400 ਫ਼ੀ ਸਦੀ ਤੋਂ ਵੱਧ ਜ਼ਿਆਦਾ ਦਾ ਵਾਧਾ ਹੋਇਆ ਹੈ।

ਇਸ ਮੁਤਾਬਕ ਸਾਲ 2019 ’ਚ ਬੱਚਿਆਂ ਵਿਰੁਧ ਸਾਈਬਰ ਅਪਰਾਧਾਂ ਦੇ 164 ਮਾਮਲੇ ਦਰਜ ਕੀਤੇ ਗਏ ਸਨ, ਜਦਕਿ 2018 ’ਚ ਬੱਚਿਆਂ ਵਿਰੁਧ ਸਾਈਬਰ ਅਪਰਾਧਾਂ ਦੇ 117 ਮਾਮਲੇ ਸਾਹਮਣੇ ਆਏ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2017 ਵਿਚ ਅਜਿਹੇ 79 ਮਾਮਲੇ ਦਰਜ ਕੀਤੇ ਗਏ ਸਨ।

Pooja Marwaha Pooja Marwaha

ਗ਼ੈਰ ਸਰਕਾਰੀ ਸੰਗਠਨ ‘ਕ੍ਰਾਈ-ਚਾਈਡਲ ਰਾਈਟਸ ਐਂਡ ਯੂ’ ਦੀ ਮੁੱਖ ਕਾਰਜਕਾਰੀ ਅਧਿਕਾਰੀ ਪੂਜਾ ਮਰਵਾਹਾ ਦਾ ਕਹਿਣਾ ਹੈ ਕਿ ਸਿਖਿਆ ਪ੍ਰਾਪਤ ਕਰਨ ਅਤੇ ਹੋਰ ਸੰਚਾਰ ਉਦੇਸ਼ਾਂ ਤਕ ਪਹੁੰਚਣ ਲਈ ਇੰਟਰਨੈਟ ’ਤੇ ਜ਼ਿਆਦਾ ਸਮਾਂ ਬਿਤਾਉਣ ਦੌਰਾਨ ਬੱਚੇ ਵੀ ਕਈ ਤਰ੍ਹਾਂ ਦੇ ਜੋਖ਼ਮਾਂ ਦਾ ਸਾਹਮਣਾ ਕਰ ਰਹੇ ਹਨ।

cyber crimecyber crime

ਉਨ੍ਹਾਂ ਦਾ ਕਹਿਣਾ ਹੈ ਕਿ ਪੜ੍ਹਾਈ ਲਈ ਇੰਟਰਨੈਟ ’ਤੇ ਜ਼ਿਆਦਾ ਸਮਾਂ  ਬਿਤਾਉਣ ਕਾਰਨ ਬੱਚੇ ਵਿਸ਼ੇਸ਼ ਰੂਪ ਨਾਲ ਆਨਲਾਈਨ ਜਿਨਸੀ ਸ਼ੋਸ਼ਣ, ਅਸ਼ਲੀਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਕਰਨਾ, ਪੋਰਨੋਗ੍ਰਾਫ਼ੀ ਦੇ ਸੰਪਰਕ ਵਿਚ ਆਉਣਾ, ਜਿਨਸੀ ਸ਼ੋਸ਼ਣ ਸਮੱਗਰੀ, ਸਾਈਬਰ ਧਮਕੀ ਅਤੇ ਆਨਲਾਈਨ ਪ੍ਰੇਸ਼ਾਨ ਕਰਨ ਵਰਗੇ ਜੋਖ਼ਮਾਂ ਦਾ ਸਾਹਮਣਾ ਕਰ ਰਹੇ ਹਨ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement