ਮੱਝ ਲੈ ਕੇ ਥਾਣੇ ਪੁੱਜਾ ਕਿਸਾਨ, ਬੋਲਿਆ ਸਾਹਿਬ ਮੱਝ ਦੁੱਧ ਚੋਣ ਨਹੀਂ ਦਿੰਦੀ, ਮੇਰੀ ਮਦਦ ਕਰੋ
Published : Nov 15, 2021, 9:05 am IST
Updated : Nov 15, 2021, 1:32 pm IST
SHARE ARTICLE
Farmer arrives at police station with buffalo
Farmer arrives at police station with buffalo

ਪੁਲਿਸ ਨੇ ਡੰਗਰ ਡਾਕਟਰ ਨਾਲ ਗੱਲ ਕਰ ਕੇ ਮੱਝ ਦਾ ਦੁੱਧ ਚੋਣ ਵਿਚ ਮਦਦ ਕੀਤੀ

 

ਭੋਪਾਲ : ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦਾ ਇਕ ਕਿਸਾਨ ਅਪਣੀ ਮੱਝ ਨੂੰ ਨਾਲ ਲੈ ਕੇ ਥਾਣੇ ਪੁੱਜ ਗਿਆ ਤੇ ਸ਼ਿਕਾਇਤ ਕੀਤੀ ਕਿ ਉਸ ਦੀ ਮੱਝ ਪਿਛਲੇ ਕੁੱਝ ਦਿਨਾਂ ਤੋਂ ਦੁੱਧ ਨਹੀਂ ਚੋਣ ਦੇ ਰਹੀ ਹੈ। ਕਿਰਪਾ ਦੁੱਧ ਚੋਣ ਵਿਚ ਮੇਰੀ ਮਦਦ ਕਰੋ। ਪੁਲਿਸ ਨੇ ਡੰਗਰ ਡਾਕਟਰ ਨਾਲ ਗੱਲ ਕਰ ਕੇ ਮੱਝ ਦਾ ਦੁੱਧ ਚੋਣ ਵਿਚ ਮਦਦ ਕੀਤੀ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

 

Farmer arrives at police station with buffaloFarmer arrives at police station with buffalo

 

ਇਸ ਸਬੰਧ ਵਿਚ ਸਨਿਚਰਵਾਰ ਨੂੰ ਨਯਾਗਾਂਵ ਪਿੰਡ ਵਿਚ ਪੁਲਿਸ ਤੋਂ ਮਦਦ ਮੰਗਣ ਵਾਲੇ ਵਿਅਕਤੀ ਦਾ ਇਕ ਵੀਡੀਉ ਇੰਟਰਨੈੱਟ ’ਤੇ ਸਾਹਮਣੇ ਆਇਆ ਹੈ। ਪੁਲਿਸ ਡਿਪਟੀ ਸੁਪਰਡੈਂਟ ਅਰਵਿੰਦ ਸ਼ਾਹ ਨੇ ਦਸਿਆ ਕਿ ਬਾਬੂਲਾਲ ਜਾਟਵ (45) ਨਾਮੀਂ ਪੇਂਡੂ ਨੇ ਸਨਿਚਰਵਾਰ ਨੂੰ ਨਯਾਗਾਂਵ ਪੁਲਿਸ ਥਾਣੇ ਵਿਚ ਇਕ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਕਿਹਾ ਗਿਆ ਸੀ ਕਿ ਉਸਦੀ ਮੱਝ ਪਿਛਲੇ ਕੁੱਝ ਦਿਨਾਂ ਤੋਂ ਦੁੱਧ ਨਹੀਂ ਚੋਣ ਦੇ ਰਹੀ ਹੈ।

 

 

Farmer arrives at police station with buffaloFarmer arrives at police station with buffalo

 

ਸ਼ਿਕਾਇਤ ਦੇ ਕਰੀਬ ਚਾਰ ਘੰਟੇ ਬਾਅਦ ਕਿਸਾਨ ਅਪਣੀ ਮੱਝ ਨੂੰ ਲੈ ਕੇ ਥਾਣੇ ਪੁੱਜਾ ਤੇ ਪੁਲਿਸ ਤੋਂ ਮੱਝ ਦਾ ਦੁੱਧ ਚੋਣ ਵਿਚ ਮਦਦ ਮੰਗੀ। ਇਸ ਤੋਂ ਬਾਅਦ ਥਾਣਾ ਇੰਚਾਰਜ ਨੇ ਇਸ ਸਬੰਧ ਵਿਚ ਡੰਗਰ ਡਾਕਟਰ ਨਾਲ ਗੱਲ ਕਰ ਕੇ ਕਿਸਾਨ ਨੂੰ ਕੁੱਝ ਟਿਪਸ ਦੱਸ ਦਿਤੇ। ਇਸ ਤੋਂ ਬਾਅਦ ਜਦੋਂ ਪੇਂਡੂ ਨੇ ਜਦੋਂ ਦੁੱਧ ਚੋਇਆ ਤਾਂ ਮੱਝ ਨੇ ਦੁੱਧ ਚੋਣ ਦਿਤਾ। ਇਸ ਤੋਂ ਬਾਅਦ ਪੇਂਡੂ ਸਵੇਰੇ ਫਿਰ ਪੁਲਿਸ ਨੂੰ ਧੰਨਵਾਦ ਕਹਿਣ ਲਈ ਥਾਣੇ ਪੁੱਜਾ ਤੇ ਕਿਹਾ ਕਿ ਐਤਵਾਰ ਦੀ ਸਵੇਰ ਮੱਝ ਨੇ ਦੁੱਧ ਚੋਣ ਦਿਤਾ ਹੈ।  

 

Farmer arrives at police station with buffaloFarmer arrives at police station with buffalo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement