
ਇਕ ਰਿਕਸ਼ੇ ਵਾਲਾ ਇਕ ਬਜ਼ੁਰਗ ਔਰਤ ਦੀ 25 ਸਾਲਾਂ ਤੋਂ ਨਿਸਵਾਰਥ ਸੇਵਾ ਕਰ ਰਿਹਾ ਸੀ
ਭੁਵਨੇਸ਼ਵਰ - ਜਾਇਦਾਦ ਨਹੀਂ, ਮਨੁੱਖਤਾ ਹੀ ਸਭ ਤੋਂ ਵੱਡਾ ਧਨ ਹੁੰਦਾ ਹੈ। ਇਸ ਦੀ ਉਦਾਹਰਣ ਓਡੀਸ਼ਾ ਦੇ ਕਟਕ ਤੋਂ ਸਾਹਮਣੇ ਆਈ ਹੈ। ਇੱਥੇ ਰਹਿਣ ਵਾਲੀ ਇਕ ਬਜ਼ੁਰਗ ਮਹਿਲਾ ਮਿਨਾਤੀ ਪਟਨਾਇਕ ਨੇ ਮਹਾਨਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਬਜ਼ੁਰਗ ਮਹਿਲਾ ਨੇ ਨਿਸਵਾਰਥ ਸੇਵਾ ਕਰ ਰਹੇ ਰਿਕਸ਼ਾ ਚਾਲਕ ਦੇ ਨਾਂ ਆਪਣੀ ਪੂਰੀ ਜਾਇਦਾਦ ਕਰਨ ਦਾ ਫ਼ੈਸਲਾ ਕੀਤਾ ਹੈ। 63 ਸਾਲਾਂ ਦੀ ਮਿਨਾਤੀ ਨੇ ਆਪਣੀ ਇਕ ਕਰੋੜ ਰੁਪਏ ਦੀ ਜਾਇਦਾਦ ਇਕ ਰਿਕਸ਼ਾ ਚਾਲਕ ਦੇ ਪਰਿਵਾਰ ਦੇ ਨਾਂ ਕਰ ਦਿੱਤੀ ਹੈ।
Odisha: Woman Donates Property To Rickshaw Puller
ਇਹ ਰਿਕਸ਼ਾ ਚਾਲਕ 25 ਸਾਲਾਂ ਤੋਂ ਮਿਨਾਤੀ ਦੇ ਪਰਿਵਾਰ ਦੀ ਨਿਸਵਾਰਥ ਸੇਵਾ ਕਰ ਰਿਹਾ ਸੀ। ਜਿਸ ਦਾ ਇਨਾਮ ਉਸ ਨੂੰ ਕੁਝ ਇਸ ਤਰ੍ਹਾਂ ਮਿਲਿਆ।
ਜਾਣਕਾਰੀ ਅਨੁਸਾਰ ਮਿਨਾਤੀ ਪਟਨਾਇਕ ਕਟਕ ਜ਼ਿਲ੍ਹੇ ਦੇ ਸੁਤਾਹਟਾ ਇਲਾਕੇ ਦੀ ਰਹਿਣ ਵਾਲੀ ਹੈ। ਸਾਲ 2020 ’ਚ ਆਪਣੇ ਪਤੀ ਅਤੇ ਉਸ ਤੋਂ 6 ਮਹੀਨਿਆਂ ਬਾਅਦ 2021 ’ਚ ਆਪਣੀ ਬੇਟੀ ਨੂੰ ਗੁਆਉਣ ਤੋਂ ਬਾਅਦ ਮਿਨਾਤੀ ਪੂਰੀ ਤਰ੍ਹਾਂ ਨਾਲ ਬੇਬੱਸ ਤੇ ਲਾਚਾਰ ਹੋ ਗਈ ਸੀ। ਅਜਿਹੇ ਸਮੇਂ ਵਿਚ ਮਿਨਾਤੀ ਦੇ ਪਰਿਵਾਰ ਨੇ ਉਸ ਨੂੰ ਇਕੱਲੇ ਜ਼ਿੰਦਗੀ ਬਿਤਾਉਣ ਲਈ ਛੱਡ ਦਿੱਤਾ।
Odisha: Woman Donates Property To Rickshaw Puller
ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਸਹਾਰਾ ਬਣ ਸਕਦੇ ਸਨ ਪਰ ਕਲੇਸ਼ ਕਾਰਨ ਉਨ੍ਹਾਂ ਨੇ ਵੀ ਮਿਨਾਤੀ ਨੂੰ ਇਕੱਲੇ ਜ਼ਿੰਦਗੀ ਜਿਊਣ ਲਈ ਛੱਡ ਦਿੱਤਾ। ਮਿਨਾਤੀ ਦੱਸਦੀ ਹੈ ਕਿ ਰਿਕਸ਼ਾ ਚਾਲਕ ਬੁੱਧਾ ਸਾਮਲ ਅਤੇ ਉਸ ਦੀ ਪਤਨੀ ਬੁਟੀ ਸਾਮਲ ਉਨ੍ਹਾਂ ਦੇ ਪਰਿਵਾਰ ਦੀ ਨਿਸਵਾਰਥ ਭਾਵ ਨਾਲ ਸੇਵਾ ਕਰਦੇ ਰਹੇ। ਸਾਮਲ ਦਾ ਪਰਿਵਾਰ ਮਿਨਾਤੀ ਦੇ ਹਰ ਸੁੱਖ-ਦੁਖ ’ਚ ਨਾਲ ਖੜ੍ਹਾ ਹੋਇਆ, ਜਿਸ ਤੋਂ ਬਾਅਦ ਮਿਨਾਤੀ ਨੇ ਆਪਣੀ ਜਾਇਦਾਦ ਸਾਮਲ ਪਰਿਵਾਰ ਨੂੰ ਦਾਨ ਕਰਨ ਦਾ ਫੈਸਲਾ ਕੀਤਾ।
Odisha: Woman Donates Property To Rickshaw Puller
ਉਨ੍ਹਾਂ ਨੇ ਇਕ ਕਰੋੜ ਦੇ 3 ਮੰਜ਼ਿਲਾ ਮਕਾਨ ਅਤੇ ਸੋਨੇ ਦੇ ਗਹਿਣੇ ਸਾਮਲ ਪਰਿਵਾਰ ਦੇ ਨਾਂ ਕਰ ਦਿੱਤੇ। ਕਰੋੜਾਂ ਦੀ ਜਾਇਦਾਦ ਦਾ ਮਾਲਿਕ ਬਣਿਆ ਰਿਕਸ਼ਾ ਚਾਲਕ 25 ਸਾਲਾਂ ਤੋਂ ਮਿਨਾਤੀ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ। ਰਿਕਸ਼ਾ ਚਾਲਕ ਬੁੱਧਾ ਸਾਮਲ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿਛਲੇ 25 ਸਾਲਾਂ ਤੋਂ ਮਿਨਾਤੀ ਦੇ ਪਰਿਵਾਰ ਦੀ ਸੇਵਾ ਕਰਦਾ ਆਇਆ ਹੈ। ਮਿਨਾਤੀ ਦੇ ਪਤੀ ਦੀ ਮਦਦ ਤੋਂ ਲੈ ਕੇ ਉਨ੍ਹਾਂ ਦੀ ਬੇਟੀ ਨੂੰ ਸਕੂਲ ਲਿਜਾਣ-ਲਿਆਉਣ ਤੱਕ ਪੂਰਾ ਖਿਆਲ ਬੁੱਧਾ ਰੱਖਦਾ ਸੀ। ਉਨ੍ਹਾਂ ਕਿਹਾ ਕਿ ਮਿਨਾਤੀ ਦੇ ਪਰਿਵਾਰ ਦੇ ਨਾਲ ਇਨਸਾਨੀਅਤ ਦਾ ਰਿਸ਼ਤਾ ਸੀ
Odisha: Woman Donates Property To Rickshaw Puller
ਕੁਝ ਪਾਉਣ ਦੀ ਲਾਲਸਾ ਨਾਲ ਉਨ੍ਹਾਂ ਸੇਵਾ ਨਹੀਂ ਕੀਤੀ। ਇਸ ਤਰ੍ਹਾਂ ਆਪਣੀ ਇਕ ਕਰੋੜ ਦੀ ਜਾਇਦਾਦ ਦਾ ਮਾਲਕ ਬਣਾ ਕੇ ਮਿਨਾਤੀ ਨੇ ਉਸ ਦਾ ਸਨਮਾਨ ਵਧਾ ਦਿੱਤਾ ਹੈ। ਬੁੱਧਾ ਦੀ ਪਤਨੀ ਬੁਟੀ ਨੇ ਕਿਹਾ ਕਿ ਮਿਨਾਤੀ ਇਸ ਦੁਨੀਆ ’ਚ ਇਕੱਲੀ ਰਹਿ ਗਈ ਹੈ। ਅਸੀਂ ਉਨ੍ਹਾਂ ਦਾ ਪੂਰਾ ਖਿਆਲ ਰੱਖਾਂਗੇ। ਆਪਣੀ ਪੂਰੀ ਜਾਇਦਾਦ ਮੇਰੇ ਨਾਂ ਕਰਨਾ ਇਹ ਉਨ੍ਹਾਂ ਦਾ ਵੱਡਾਪਨ ਤੇ ਮਹਾਨਤਾ ਹੈ।