Bihar News : ਰੇਤ ਮਾਫੀਆ ਨੇ ਚੈਕਿੰਗ ਕਰਨ ਗਏ ਇੰਸਪੈਕਟਰ ਨੂੰ ਟਰੈਕਟਰ ਨਾਲ ਕੁਚਲਿਆ, ਮੌਤ

By : GAGANDEEP

Published : Nov 15, 2023, 3:33 pm IST
Updated : Nov 15, 2023, 3:33 pm IST
SHARE ARTICLE
Bihar News
Bihar News

Bihar News: ਇੱਕ ਹੋਰ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ

Sand Mafia Crushed the inspector with a tractor: ਬਿਹਾਰ 'ਚ ਅਪਰਾਧੀਆਂ ਦਾ ਮਨੋਬਲ ਕਿੰਨਾ ਵਧਿਆ ਹੈ, ਇਸ ਦਾ ਅੰਦਾਜ਼ਾ ਜਮੁਈ 'ਚ ਹੋਏ ਇੰਸਪੈਕਟਰ ਕਤਲੇਆਮ ਤੋਂ ਲਗਾਇਆ ਜਾ ਸਕਦਾ ਹੈ। ਦਰਅਸਲ ਮੰਗਲਵਾਰ ਸਵੇਰੇ ਰੇਤ ਮਾਫੀਆ ਨੇ ਟਰੈਕਟਰ ਨਾਲ ਸੜਕ 'ਤੇ ਚੈਕਿੰਗ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਕੁਚਲ ਦਿਤਾ। ਇਸ ਘਟਨਾ 'ਚ ਇੰਸਪੈਕਟਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ।

ਪੁਲਿਸ ਮੁਤਾਬਕ ਇਹ ਘਟਨਾ ਜਮੁਈ ਦੇ ਗੜ੍ਹੀ ਥਾਣਾ ਖੇਤਰ ਦੇ ਚਨਾਰਵਰ ਪੁਲ ਨੇੜੇ ਵਾਪਰੀ। ਇੰਸਪੈਕਟਰ ਪ੍ਰਭਾਤ ਰੰਜਨ ਨੂੰ ਸਵੇਰੇ 7 ਵਜੇ ਰੇਤੇ ਦੀ ਨਾਜਾਇਜ਼ ਢੋਆ-ਢੁਆਈ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਉਹ ਤੁਰੰਤ ਆਪਣੀ ਟੀਮ ਨਾਲ ਚਨਾਰਵਾੜ ਪੁਲ ਨੇੜੇ ਪਹੁੰਚ ਗਏ ਅਤੇ ਚੈਕਿੰਗ ਸ਼ੁਰੂ ਕਰ ਦਿਤੀ। ਇਸੇ ਦੌਰਾਨ ਸਾਹਮਣੇ ਤੋਂ ਇਕ ਟਰੈਕਟਰ ਆਇਆ, ਜਿਸ 'ਤੇ ਨਾਜਾਇਜ਼ ਤੌਰ 'ਤੇ ਰੇਤਾ ਲੱਦਿਆ ਹੋਇਆ ਸੀ।

ਜਦੋਂ ਇੰਸਪੈਕਟਰ ਪ੍ਰਭਾਤ ਰੰਜਨ ਨੇ ਟਰੈਕਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰੇਤ ਮਾਫੀਆ ਉਸ ਨੂੰ ਲਤਾੜਦਾ ਹੋਇਆ ਅੱਗੇ ਵਧ ਗਿਆ। ਇਸ ਘਟਨਾ ਵਿੱਚ ਇੱਕ ਹੋਰ ਪੁਲਿਸ ਮੁਲਾਜ਼ਮ ਰਾਜੇਸ਼ ਕੁਮਾਰ ਜ਼ਖ਼ਮੀ ਹੋ ਗਿਆ ਹੈ, ਜੋ ਕਿ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਭਾਤ ਰੰਜਨ ਮੂਲ ਰੂਪ ਤੋਂ ਵੈਸ਼ਾਲੀ ਜ਼ਿਲੇ ਦਾ ਰਹਿਣ ਵਾਲਾ ਹੈ ਅਤੇ 2018 ਬੈਚ ਦਾ ਸਬ-ਇੰਸਪੈਕਟਰ ਸੀ।
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement