ਪਤਨੀ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨਾ ‘ਤਸ਼ੱਦਦ’ ਹੈ : ਮੱਧ ਪ੍ਰਦੇਸ਼ ਹਾਈ ਕੋਰਟ
Published : Nov 15, 2024, 11:10 pm IST
Updated : Nov 15, 2024, 11:10 pm IST
SHARE ARTICLE
Representative Image.
Representative Image.

ਔਰਤ ਵਲੋਂ ਤਲਾਕ ਦੀ ਅਰਜ਼ੀ ਮਨਜ਼ੂਰ ਕੀਤੀ

ਇੰਦੌਰ : ਮੱਧ ਪ੍ਰਦੇਸ਼ ਹਾਈ ਕੋਰਟ ਨੇ 33 ਸਾਲ ਦੀ ਇਕ ਔਰਤ ਦੀ ਤਲਾਕ ਦੀ ਅਰਜ਼ੀ ਮਨਜ਼ੂਰ ਕਰਦਿਆਂ ਕਿਹਾ ਕਿ ਪਤੀ ਵਲੋਂ ਪਤਨੀ ਨੂੰ ਨੌਕਰੀ ਛੱਡਣ ਅਤੇ ਪਤੀ ਦੀ ਇੱਛਾ ਅਤੇ ਤੌਰ-ਤਰੀਕੇ ਮੁਤਾਬਕ ਰਹਿਣ ਲਈ ਮਜਬੂਰ ਕਰਨਾ ‘ਤਸ਼ੱਦਦ’ ਦੀ ਸ਼੍ਰੇਣੀ ’ਚ ਆਉਂਦਾ ਹੈ। ਇੰਦੌਰ ’ਚ ਕੇਂਦਰ ਸਰਕਾਰ ਦੇ ਇਕ ਅਦਾਰੇ ’ਚ ਮੈਨੇਜਰ ਦੇ ਤੌਰ ’ਤੇ ਤਾਇਨਾਤ ਔਰਤ ਨੇ ਪਰਵਾਰਕ ਅਦਾਲਤ ’ਚ ਅਪਣੇ ਪਤੀ ਵਿਰੁਧ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਉਹ ਉਸ ਨੂੰ ਨੌਕਰੀ ਛੱਡਣ ਅਤੇ ਭੋਪਾਲ ’ਚ ਉਸ ਦੇ ਨਾਲ ਰਹਿਣ ਲਈ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਰਿਹਾ ਹੈ। 

ਪਰਵਾਰਕ ਅਦਾਲਤ ਨੇ ਔਰਤ ਦੀ ਪਟੀਸ਼ਨ ਖਾਰਜ ਕਰ ਦਿਤੀ ਸੀ। ਔਰਤ ਨੇ ਪਰਵਾਰਕ ਅਦਾਲਤ ਦੇ ਹੁਕਮ ਨੂੰ ਹਾਈ ਕੋਰਟ ’ਚ ਚੁਨੌਤੀ ਦਿਤੀ ਸੀ। ਹਾਈ ਕੋਰਟ ਦੇ ਚੀਫ ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਸੁਸ਼ਰੁਤ ਅਰਵਿੰਦ ਧਰਮਾਧਿਕਾਰੀ ਦੀ ਬੈਂਚ ਨੇ ਕਾਨੂੰਨੀ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿਤਾ ਅਤੇ ਔਰਤ ਦੀ ਤਲਾਕ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ। 

ਬੈਂਚ ਨੇ 13 ਨਵੰਬਰ ਦੇ ਅਪਣੇ ਫੈਸਲੇ ’ਚ ਕਿਹਾ, ‘‘ਪਤੀ ਜਾਂ ਪਤਨੀ ਇਕੱਠੇ ਰਹਿਣਾ ਚਾਹੁੰਦੇ ਹਨ ਜਾਂ ਨਹੀਂ, ਇਹ ਉਨ੍ਹਾਂ ਦੀ ਮਰਜ਼ੀ ਹੈ। ਪਤੀ-ਪਤਨੀ ਵਿਚੋਂ ਕੋਈ ਵੀ ਦੂਜੀ ਧਿਰ ਨੂੰ ਜੀਵਨਸਾਥੀ ਦੀ ਪਸੰਦ ਅਨੁਸਾਰ ਨੌਕਰੀ ਨਾ ਕਰਨ ਜਾਂ ਕੋਈ ਨੌਕਰੀ ਕਰਨ ਲਈ ਮਜਬੂਰ ਨਹੀਂ ਕਰ ਸਕਦਾ।’’

ਹਾਈ ਕੋਰਟ ਨੇ ਕਿਹਾ, ‘‘ਮੌਜੂਦਾ ਮਾਮਲੇ ’ਚ ਪਤੀ ਨੇ ਪਤਨੀ ’ਤੇ ਸਰਕਾਰੀ ਨੌਕਰੀ ਛੱਡਣ ਲਈ ਦਬਾਅ ਪਾਇਆ ਸੀ।’’ ਹਾਈ ਕੋਰਟ ਨੇ ਕਿਹਾ ਕਿ ਨੌਕਰੀ ਛੱਡਣਾ ਅਤੇ ਉਸ ਨੂੰ ਅਪਣੇ ਪਤੀ ਦੀ ਇੱਛਾ ਅਤੇ ਤਰੀਕੇ ਅਨੁਸਾਰ ਰਹਿਣ ਲਈ ਮਜਬੂਰ ਕਰਨਾ ਪਤਨੀ ਨਾਲ ਬੇਰਹਿਮੀ ਦੇ ਬਰਾਬਰ ਹੈ। 

ਔਰਤ ਦੇ ਵਕੀਲ ਰਾਘਵਿੰਦਰ ਸਿੰਘ ਰਘੂਵੰਸ਼ੀ ਨੇ ਕਿਹਾ, ‘‘ਸਾਲ 2014 ’ਚ ਵਿਆਹ ਤੋਂ ਬਾਅਦ ਮੇਰਾ ਮੁਵੱਕਿਲ ਅਤੇ ਉਸ ਦਾ ਪਤੀ ਭੋਪਾਲ ’ਚ ਰਹਿ ਕੇ ਸਰਕਾਰੀ ਭਰਤੀ ਇਮਤਿਹਾਨ ਦੀ ਤਿਆਰੀ ਕਰ ਰਹੇ ਸਨ। ਸਾਲ 2017 ’ਚ ਮੇਰੀ ਪਾਰਟੀ ਨੂੰ ਇਕ ਸਰਕਾਰੀ ਅਦਾਰਿਆਂ ’ਚ ਨੌਕਰੀ ਮਿਲ ਗਈ ਪਰ ਉਨ੍ਹਾਂ ਦੇ ਪਤੀ ਨੂੰ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਦੀ ਹਉਮੈ ’ਚ ਸੱਟ ਲੱਗਣ ਲੱਗੀ।’’

ਉਨ੍ਹਾਂ ਨੇ ਕਿਹਾ ਕਿ ਉਸ ਦੀ ਮੁਵੱਕਲ ਦੇ ਪਤੀ ਨੇ ਇੰਦੌਰ ਵਿਚ ਮੈਨੇਜਰ ਵਜੋਂ ਤਾਇਨਾਤ ਉਸ ਦੀ ਪਤਨੀ ਨੂੰ ਕਥਿਤ ਤੌਰ ’ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਅਤੇ ਉਸ ’ਤੇ ਸਰਕਾਰੀ ਨੌਕਰੀ ਛੱਡ ਕੇ ਭੋਪਾਲ ਵਿਚ ਰਹਿਣ ਲਈ ਦਬਾਅ ਪਾਇਆ। 

ਰਘੂਵੰਸ਼ੀ ਅਨੁਸਾਰ, ‘‘ਔਰਤ ਦੇ ਪਤੀ ਨੇ ਉਸ ਨੂੰ ਕਿਹਾ ਕਿ ਜਦੋਂ ਤਕ ਉਸ ਨੂੰ ਕੋਈ ਨੌਕਰੀ ਨਹੀਂ ਮਿਲ ਜਾਂਦੀ, ਉਦੋਂ ਤਕ ਕੋਈ ਨੌਕਰੀ ਨਾ ਕਰੋ।’’ ਉਨ੍ਹਾਂ ਕਿਹਾ, ‘‘ਜੋੜੇ ਵਿਚਕਾਰ ਮਤਭੇਦ ਵਧਣੇ ਸ਼ੁਰੂ ਹੋ ਗਏ ਕਿਉਂਕਿ ਪਤਨੀ ਪਤੀ ਦੇ ਸੁਝਾਅ ਲਈ ਤਿਆਰ ਨਹੀਂ ਸੀ। ਅਪਣੇ ਪਤੀ ਦੇ ਮਾਨਸਿਕ ਤਸ਼ੱਦਦ ਤੋਂ ਪਰੇਸ਼ਾਨ ਔਰਤ ਨੇ ਆਖਰਕਾਰ ਤਲਾਕ ਲੈਣ ਦਾ ਮਨ ਬਣਾ ਲਿਆ।’’ 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement