ਆਨਲਾਈਨ ਪੇਮੈਂਟ ਕਰਨ ’ਤੇ ਦੇਣਾ ਪਵੇਗਾ 25 ਫ਼ੀ ਸਦੀ ਵਾਧੂ ਚਾਰਜ, ਨਕਦ ਭੁਗਤਾਨ ਕਰਨ ’ਤੇ ਦੇਣਾ ਪਵੇਗਾ ਦੁੱਗਣਾ ਟੋਲ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ’ਤੇ ਚੱਲਣ ਵਾਲੇ ਵਾਹਨਾਂ ਨੂੰ ਸ਼ਨੀਵਾਰ ਤੋਂ ਵੱਡੀ ਰਾਹਤ ਦਿੱਤੀ ਹੈ। ਹੁਣ ਬਿਨਾ ਫਾਸਟੈਗ ਵਾਲੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ੇ ’ਤੇ ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ’ਤੇ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ। ਟੋਲ ਦੀਆਂ ਜੋ ਦਰਾਂ ਤੈਅ ਹਨ ਉਨ੍ਹਾਂ ਨਾਲੋਂ ਸਿਰਫ਼ 25 ਫ਼ੀ ਸਦੀ ਹੀ ਜ਼ਿਆਦਾ ਟੋਲ ਦੇ ਕੇ ਵਾਹਨ ਅੱਗੇ ਜਾ ਸਕੇਗਾ।
ਮਿਸਾਲ ਵਜੋਂ ਜੇਕਰ ਕਿਸੇ ਵਾਹਨ ਨੂੰ ਮਿਆਦ ਵਾਲੇ ਫਾਸਟੈਗ ਰਾਹੀਂ 100 ਰੁਪਏ ਦਾ ਟੋਲ ਦੇਣਾ ਹੈ ਤਾਂ ਨਕਦ ਭੁਗਤਾਨ ਕਰਨ ’ਤੇ 200 ਰੁਪਏ ਅਤੇ ਆਨਲਾਈਨ ਭੁਗਤਾਨ ਕਰਨ ’ਤੇ 125 ਰੁਪਏ ਟੋਲ ਦੇਣਾ ਹੋਵੇਗਾ।
ਇਹ ਨਿਯਮ 15 ਨਵੰਬਰ 2025 ਤੋਂ ਲਾਗੂ ਹੋਏ ਨਿਯਮਾਂ ਦੇ ਤਹਿਤ, ਫਾਸਟੈਗ ਨਾ ਹੋਣ ਜਾਂ ਉਸ ’ਚ ਬੈਲੈਂਸ ਘੱਟ ਹੋਣ ’ਤੇ ਹੁਣ ਦੁੱਗਣਾ ਟੋਲ ਨਹੀਂ ਲਿਆ ਜਾਵੇਗਾ, ਇਸ ਦੀ ਬਜਾਏ ਜੇਕਰ ਵਾਹਨ ਚਾਲਕ ਆਨਲਾਈਨ ਜਾਂ ਕਿਸੇ ਹੋਰ ਤਰੀਕੇ ਨਾਲ ਆਨਲਾਈਨ ਪੇਮੈਂਟ ਕਰਦਾ ਤਾਂ ਨੂੰ 25 ਫ਼ੀਸਦੀ ਜ਼ਿਆਦਾ ਟੋਲ ਦੇਣਾ ਪਵੇਗਾ।
ਨਵੇਂ ਨਿਯਮਾਂ ਤਹਿਤ ਫਾਸਟੈਗ ’ਚ ਤਕਨੀਕੀ ਗੜਬੜੀ ਜਾਂ ਉਸ ਦੇ ਉਪਲਬਧ ਨਾ ਹੋਣ ਦੀ ਸਥਿਤੀ ’ਚ ਵਾਹਨ ਚਾਲਕਾਂ ਦੇ ਕੋਲ 3 ਬਦਲ ਹੋਣਗੇ। ਉਹ ਆਮ ਦਰ ’ਤੇ ਫਾਸਟੈਗ ਨਾਲ ਭੁਗਤਾਨ ਕਰ ਸਕਦੇ ਹਨ, ਨਕਦ ਭੁਗਤਾਨ ’ਤੇ ਦੁੱਗਣਾ ਟੋਲ ਦੇ ਸਕਦੇ ਹਨ ਜਾਂ ਆਈਨਲਾਈਨ ਦਾ ਭੁਗਤਾਨ ਦਾ ਉਪਯੋਗ ਕਰਕੇ 25 ਫ਼ੀ ਸਦੀ ਜ਼ਿਆਦਾ ਟੋਲ ਦਾ ਭੁਗਤਾਨ ਕਰ ਸਕਦੇ ਹਨ।
