ਲੈਫਟੀਨੈਂਟ ਜਨਰਲ ਢਿੱਲੋਂ ਨੇ 'ਕੁੱਤੇ' ਨੂੰ ਕਿਉਂ ਕੀਤਾ ਸੈਲਿਊਟ, ਤਸਵੀਰ ਵਾਇਰਲ
Published : Dec 15, 2019, 2:44 pm IST
Updated : Dec 15, 2019, 2:44 pm IST
SHARE ARTICLE
Dog Menaka Saluting Top Army Commander KJS Dhillon
Dog Menaka Saluting Top Army Commander KJS Dhillon

ਕੋਰ ਕਮਾਂਡਰ ਲੈਫਟੀਨੈਂਟ ਜਨਰਲ ਕੇ. ਜੀ. ਐੱਸ. ਢਿੱਲੋਂ ਦੀ ਇਸੇ ਸਾਲ ਜੁਲਾਈ ਮਹੀਨੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸ਼੍ਰੀਨਗਰ— ਕੋਰ ਕਮਾਂਡਰ ਲੈਫਟੀਨੈਂਟ ਜਨਰਲ ਕੇ. ਜੀ. ਐੱਸ. ਢਿੱਲੋਂ ਦੀ ਇਸੇ ਸਾਲ ਜੁਲਾਈ ਮਹੀਨੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਢਿੱਲੋਂ ਅਤੇ ਇਕ ਕੁੱਤਾ ਇਕ-ਦੂਜੇ ਨੂੰ ਸੈਲਿਊਟ ਕਰਦੇ ਨਜ਼ਰ ਆ ਰਹੇ ਹਨ। ਇਹ ਹੀ ਇਸ ਤਸਵੀਰ ਦੀ ਵਿਸ਼ੇਸ਼ਤਾ ਹੈ। ਸ਼ਨੀਵਾਰ ਯਾਨੀ ਕਿ ਕੱਲ੍ਹ ਇਸ ਤਸਵੀਰ ਨੂੰ ਟਵੀਟ ਕੀਤਾ ਗਿਆ।



 

ਇਸ ਤਸਵੀਰ ਨੂੰ ਰੀਟਵੀਟ ਕਰਦੇ ਹੋਏ ਲੈਫਟੀਨੈਂਟ ਜਨਰਲ ਢਿੱਲੋਂ ਨੇ ਲਿਖਿਆ, ''ਇਕ ਵਾਰ ਕਈ ਜ਼ਿੰਦਗੀਆਂ ਨੂੰ ਬਚਾਉਣ ਵਾਲੇ ਨੂੰ ਸੈਲਿਊਟ।'' ਉਨ੍ਹਾਂ ਦੱਸਿਆ ਕਿ ਇਹ ਤਸਵੀਰ ਅਮਰਨਾਥ ਯਾਤਰਾ ਦੇ ਪਹਿਲੇ ਦਿਨ ਯਾਨੀ ਕਿ 1 ਜੁਲਾਈ ਦੀ ਹੈ,  ਕੈਮਰੇ 'ਚ ਇਸ ਪਲ ਨੂੰ ਕੈਪਚਰ ਕਰ ਲਿਆ ਗਿਆ ਸੀ। ਜਦੋਂ ਕੋਰ ਕਮਾਂਡਰ ਅਮਰਨਾਥ ਦੀ ਗੁਫਾ ਵਿਚ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਗੁਫਾ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਕੁੱਤਾ 'ਮੇਨਕਾ' ਆਪਣੀ ਡਿਊਟੀ 'ਤੇ ਤਾਇਨਾਤ ਸੀ।

1

ਪਰੰਪਰਾ ਮੁਤਾਬਕ ਭਾਰਤੀ ਆਰਮੀ ਦੇ ਸਾਰੇ ਸੀਨੀਅਰ ਨੂੰ ਸੈਲਿਊਟ ਦਾ ਜਵਾਬ ਦੇਣਾ ਹੁੰਦਾ ਹੈ, ਇਸ ਲਈ ਜਨਰਲ ਢਿੱਲੋਂ ਨੇ ਵੀ ਜਵਾਬ 'ਚ ਸੈਲਿਊਟ ਕੀਤਾ। ਦੱਸ ਦਈਏ ਕਿ ਆਰਮੀ 'ਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਟੀਮ ਨਾਲ ਕੁੱਤੇ ਵੀ ਚੱਲਦੇ ਹਨ ਅਤੇ ਅਤਿਵਾਦੀਆਂ ਤੇ ਧਮਾਕਾਖੇਜ਼ ਸਮੱਗਰੀ ਦੀ ਪਹਿਚਾਣ ਕਰਨ 'ਚ ਉਨ੍ਹਾਂ ਦੀ ਮਦਦ ਕਰਦੇ ਹਨ।

KJS DhillonKJS Dhillon

ਸਾਲ 1983 'ਚ ਲੈਫਟੀਨੈਂਟ ਜਨਰਲ ਢਿੱਲੋਂ ਰਾਜਪੂਤਾਨਾ ਰਾਈਫਲਜ਼ 'ਚ ਸ਼ਾਮਲ ਹੋਏ। ਫਿਲਹਾਲ ਉਹ 15ਵੀਂ ਕੋਰ ਦੇ ਕਮਾਂਡਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਕਸ਼ਮੀਰ ਵਿਚ ਅੱਤਵਾਦੀਆਂ ਦੀ ਪਿਨ ਪੁਆਇੰਟ ਆਪਰੇਸ਼ਨ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।
 

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement