ਕੜਾਕੇ ਦੀ ਠੰਢ 'ਚ ਕਿਸਾਨਾਂ ਦੇ ਹੌਂਸਲੇ ਬੁਲੰਦ, ਛਿੜਿਆ ਕਾਂਬਾ, ਜਾਣੋ ਸੂਬਿਆਂ ਦਾ ਹਾਲ
Published : Dec 15, 2020, 9:24 am IST
Updated : Dec 15, 2020, 9:30 am IST
SHARE ARTICLE
Delhi weather
Delhi weather

ਪੰਜਾਬ 'ਚ ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ 'ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 5.6, 7.2 ਤੇ 8 ਡਿਗਰੀ ਸੈਲਸੀਅਸ ਰਿਹਾ।

ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਹੁਣ ਦਿੱਲੀ 'ਚ ਕੜਾਕੇ ਦੀ ਠੰਢ ਪੈ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।

farmer

ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਸੋਮਵਾਰ ਠੰਡ ਦਾ ਪ੍ਰਕੋਪ ਰਿਹਾ। ਪੰਜਾਬ 'ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਧੁੰਦ ਤੇ ਬੱਦਲਵਾਈ ਰਹੀ। ਜਿਸ ਕਾਰਨ ਠੰਡ 'ਚ ਕਾਫੀ ਇਜਾਫਾ ਹੋਇਆ ਤੇ ਤਾਪਮਾਨ 'ਚ ਗਿਰਾਵਟ ਆਈ। ਦਸੰਬਰ ਦੀ ਸ਼ੁਰੂਆਤ 'ਚ ਠੰਡ ਕਾਫੀ ਘੱਟ ਸੀ ਪਰ ਦੋ ਦਿਨਾਂ ਤੋਂ ਸਰਦੀ ਦਾ ਮੌਸਮ ਪੂਰੇ ਜੋਬਨ 'ਤੇ ਹੈ।

cold in Punjab-Haryana

ਜਾਣੋ ਜਿਲ੍ਹਿਆਂ ਦਾ ਹਾਲ 
ਪੰਜਾਬ 'ਚ ਅੰਮ੍ਰਿਤਸਰ, ਗੁਰਦਾਸਪੁਰ ਤੇ ਬਠਿੰਡਾ 'ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 5.6, 7.2 ਤੇ 8 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਤੇ ਪਟਿਆਲਾ 'ਚ ਘੱਟੋ-ਘੱਟ ਤਾਪਮਾਨ 10.2 ਤੇ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ 'ਚ ਹਿਸਾਰ ਤੇ ਨਾਰਨੌਲ 'ਚ ਘੱਟੋ-ਘੱਟ ਤਾਪਮਾਨ 6.2 ਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਿਵਾਨੀ ਤੇ ਰੋਹਤਕ 'ਚ ਘੱਟੋ-ਘੱਟ ਤਾਪਮਨ 6.4 ਡਿਗਰੀ ਦਰਜ ਕੀਤਾ ਗਿਆ।

cold

ਰਾਜਾਂ ਦਾ ਹਾਲ 
ਉੱਤਰ ਪ੍ਰਦੇਸ਼ 'ਚ ਵੀ ਮੌਸਮ ਸੋਮਵਾਰ ਖੁਸ਼ਕ ਰਿਹਾ ਤੇ ਕੁਝ ਥਾਵਾਂ 'ਤੇ ਦਿਨ ਠੰਡਾ ਰਿਹਾ ਤੇ ਧੁੰਦ ਛਾਈ ਰਹੀ। ਲਖਨਊ 'ਚ ਘੱਟੋ-ਘੱਟ ਤਾਪਮਾਨ 10.9 ਡਿਗਰੀ ਦਰਜ ਕੀਤਾ ਗਿਆ ਜਦਕਿ ਇਲਾਹਾਬਾਦ 'ਚ ਇਹ 15 ਡਿਗਰੀ ਰਿਹਾ। ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵੀ ਘਟਣ ਦੀ ਉਮੀਦ ਹੈ ਤੇ ਠੰਡ 'ਚ ਇਜ਼ਾਫਾ ਹੋਵੇਗਾ।

Cold wave will increase after December 25


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement