ਭੈਣ ਦੇ ਵਿਆਹ ਤੋਂ ਪਹਿਲਾਂ ਭਰਾ ਹੋਇਆ ਸ਼ਹੀਦ, CRPF ਦੇ ਜਵਾਨਾਂ ਨੇ ਕਰਵਾਇਆ ਸ਼ਹੀਦ ਦੀ ਭੈਣ ਦਾ ਵਿਆਹ
Published : Dec 15, 2021, 2:20 pm IST
Updated : Dec 15, 2021, 2:22 pm IST
SHARE ARTICLE
photo
photo

ਨਿਭਾਇਆ ਭਰਾ ਦਾ ਫਰਜ਼

 

ਰਾਏਬਰੇਲੀ: ਰਾਏਬਰੇਲੀ ਵਿੱਚ ਇੱਕ ਭੈਣ ਦੀ ਝੋਲੀ ਸੀਆਰਪੀਐਫ ਦੇ ਜਵਾਨਾਂ ਨੇ ਖੁਸ਼ੀਆਂ ਨਾਲ ਭਰ ਦਿੱਤੀ। ਦਰਅਸਲ ਸੀਆਰਪੀਐਫ ਦੇ ਸ਼ਹੀਦ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਜੋਤੀ ਦਾ ਵਿਆਹ 13 ਦਸੰਬਰ ਨੂੰ ਹੋਇਆ। ਇਸ ਦਿਨ ਕਰੀਬ ਡੇਢ ਦਰਜਨ ਸੀਆਰਪੀਐਫ ਦੇ ਜਵਾਨ ਸ਼ੈਲੇਂਦਰ ਸਿੰਘ ਦੇ ਘਰ ਪੁੱਜੇ ਅਤੇ ਸ਼ਹੀਦ ਦੀ ਭੈਣ ਦਾ ਵਿਆਹ ਕਰਵਾ ਕੇ ਭਰਾ ਦਾ ਫਰਜ਼ ਨਿਭਾਇਆ।

 

PHOTOPHOTO

ਸ਼ੈਲੇਂਦਰ ਦੇ ਸਾਥੀਆਂ ਨੇ ਉਸ ਦੀ ਭੈਣ ਨੂੰ ਆਸ਼ੀਰਵਾਦ ਅਤੇ ਤੋਹਫ਼ੇ ਦਿੱਤੇ। ਜੋਤੀ ਨੂੰ ਦੁਲਹਨ ਦੇ ਕੱਪੜੇ ਪਹਿਨ ਕੇ ਮੰਡਪ ਵਿੱਚ ਲੈ ਗਏ। ਇਨ੍ਹਾਂ ਸਿਪਾਹੀਆਂ ਨੇ ਰਸਮਾਂ ਨਿਭਾ ਕੇ ਭੈਣ ਨੂੰ ਆਪਣੇ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।  ਅਚਾਨਕ ਵਿਆਹ ਵਾਲੇ ਘਰ 'ਚ ਇਨ੍ਹਾਂ ਫੌਜੀਆਂ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ।

 

PHOTOPHOTO

 

ਵਿਆਹ ਸਮਾਗਮ 'ਚ ਜਵਾਨਾਂ ਦੀ ਸ਼ਮੂਲੀਅਤ ਦੇਖ ਕੇ ਉਥੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ। ਭੈਣ ਨਾਲ ਜਵਾਨਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਬਾਰੇ ਸੀਆਰਪੀਐਫ ਨੇ ਇੱਕ ਟਵੀਟ ਵੀ ਕੀਤਾ। ਦੱਸ ਦੇਈਏ ਕਿ ਅਕਤੂਬਰ 2020 ਵਿੱਚ ਸੀਆਰਪੀਐਫ ਕਾਂਸਟੇਬਲ ਸ਼ੈਲੇਂਦਰ ਪ੍ਰਤਾਪ ਸਿੰਘ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਿਆ ਸੀ।

 

PHOTOPHOTO

 ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਸ਼ੈਲੇਂਦਰ ਸਿੰਘ ਦੇ ਘਰ ਪਹੁੰਚ ਕੇ, ਸੀਆਰਪੀਐਫ ਦੇ ਇਨ੍ਹਾਂ ਜਵਾਨਾਂ ਨੇ ਭਰਾ ਦੀ  ਕਮੀ ਨੂੰ ਭਰਨ ਦੀ ਕੋਸ਼ਿਸ਼ ਕੀਤੀ।" ਉੱਥੇ ਹੀ ਸ਼ੈਲੇਂਦਰ ਪ੍ਰਤਾਪ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਹੁਣ ਸੀਆਰਪੀਐੱਫ ਜਵਾਨਾਂ ਦੇ ਰੂਪ 'ਚ ਉਨ੍ਹਾਂ ਦੇ ਕਈ ਬੇਟੇ ਹਨ। ਉਹ ਜਵਾਨ ਸਾਡੇ ਦੁੱਖ-ਸੁੱਖ ਦੋਵਾਂ ਸਮਿਆਂ ਵਿੱਚ ਸਾਡੇ ਨਾਲ ਖੜੇ ਰਹਿਣਗੇ।

 

PHOTOPHOTO

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement