Nirbhaya Case: ਪਿਛਲੇ 11 ਸਾਲਾਂ ’ਚ ਔਰਤਾਂ ਵਿਰੁਧ ਅਪਰਾਧ ’ਚ ਕੋਈ ਕਮੀ ਨਹੀਂ ਆਈ : ਨਿਰਭੈ ਦੀ ਮਾਂ
Published : Dec 15, 2023, 8:59 pm IST
Updated : Dec 15, 2023, 8:59 pm IST
SHARE ARTICLE
Nirbhaya;s Mother
Nirbhaya;s Mother

ਦਖਣੀ ਦਿੱਲੀ ’ਚ ਚਲਦੀ ਬੱਸ ’ਚ 6 ਵਿਅਕਤੀਆਂ ਨੇ 20 ਸਾਲ ਦੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਸੀ

 

Nirbhaya Case : ਦਿੱਲੀ ’ਚ 16 ਦਸੰਬਰ 2012 ਨੂੰ ਸਮੂਹਕ ਜਬਰ ਜਨਾਹ ਕਾਰਨ ਜਾਨ ਗੁਆਉਣ ਵਾਲੀ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਦੀ ਮਾਂ ਨੇ ਕਿਹਾ ਹੈ ਕਿ 11 ਸਾਲ ਹੋ ਗਏ ਹਨ ਪਰ ਕੁਝ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਤਾਂ ਇਨਸਾਫ ਮਿਲਿਆ ਪਰ ਹੇਠਲੀਆਂ ਅਦਾਲਤਾਂ ’ਚ 10-12 ਸਾਲਾਂ ਤੋਂ ਕਈ ਮਾਮਲੇ ਲਟਕ ਰਹੇ ਹਨ। ਇਸ ਘਟਨਾ ਕਾਰਨ ਦੇਸ਼ ਭਰ ’ਚ ਰੋਸ ਵੇਖਣ ਨੂੰ ਮਿਲਿਆ ਸੀ। 

ਦਖਣੀ ਦਿੱਲੀ ’ਚ ਚਲਦੀ ਬੱਸ ’ਚ 6 ਵਿਅਕਤੀਆਂ ਨੇ 20 ਸਾਲ ਦੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਅਤੇ ਉਸ ਨੂੰ ਸੜਕ ’ਤੇ ਸੁੱਟ ਦਿਤਾ। ਉਸ ਦੀ 29 ਦਸੰਬਰ, 2012 ਨੂੰ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈਥ ਹਸਪਤਾਲ ’ਚ ਮੌਤ ਹੋ ਗਈ ਸੀ। ਵਿਦਿਆਰਥਣ ਨੂੰ ਨਿਰਭੈ ਦੇ ਨਾਂ ਨਾਲ ਜਾਣਿਆ ਜਾਂਦਾ ਸੀ।  

ਛੇ ਮੁਲਜ਼ਮਾਂ ’ਚੋਂ ਰਾਮ ਸਿੰਘ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਤਿਹਾੜ ਜੇਲ੍ਹ ਵਿਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ, ਜਦਕਿ ਨਾਬਾਲਗ ਦੋਸ਼ੀ ਨੂੰ ਸੁਧਾਰ ਘਰ ਵਿਚ ਤਿੰਨ ਸਾਲ ਬਿਤਾਉਣ ਤੋਂ ਬਾਅਦ ਰਿਹਾਅ ਕਰ ਦਿਤਾ ਗਿਆ ਸੀ। ਚਾਰੇ ਦੋਸ਼ੀਆਂ ਮੁਕੇਸ਼ ਸਿੰਘ (32), ਪਵਨ ਗੁਪਤਾ (25), ਵਿਨੈ ਸ਼ਰਮਾ (26) ਅਤੇ ਅਕਸ਼ੈ ਕੁਮਾਰ ਸਿੰਘ (31) ਨੂੰ 20 ਮਾਰਚ, 2020 ਨੂੰ ਤਿਹਾੜ ਜੇਲ੍ਹ ’ਚ ਫਾਂਸੀ ਦਿਤੀ ਗਈ ਸੀ। 

ਨਿਰਭੈ ਦੇ ਪਿਤਾ ਬਦਰੀਨਾਥ ਸਿੰਘ ਨੇ ਦਾਅਵਾ ਕੀਤਾ ਕਿ ਹੁਣ ਵੀ ਜਦੋਂ ਵੀ ਜਬਰ ਜਨਾਹ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਕੋਈ ਵੀ ਪੀੜਤ ਦੇ ਨਾਲ ਖੜ੍ਹਾ ਨਹੀਂ ਹੁੰਦਾ। ਉਨ੍ਹਾਂ ਕਿਹਾ, ‘‘ਸਾਨੂੰ ਨਿਆਂ ਮਿਲਿਆ ਕਿਉਂਕਿ ਪੂਰਾ ਦੇਸ਼ ਸਾਡੇ ਨਾਲ ਸੀ। ਤੇਜ਼ ਸੁਣਵਾਈ ਅਦਾਲਤ ਨੇ ਸਾਡੀ ਧੀ ਨੂੰ ਨਿਆਂ ਦਿਵਾਉਣ ’ਚ ਮਦਦ ਕੀਤੀ।’’

ਨਿਰਭੈ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਔਰਤਾਂ ਵਿਰੁਧ ਅਪਰਾਧ ਦੇ ਮਾਮਲਿਆਂ ’ਚ ਅਜੇ ਵੀ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਕਿਹਾ, ‘‘ਕਾਨੂੰਨ ਬਣਾਏ ਗਏ, ਪਰ ਕੁਝ ਨਹੀਂ ਹੋਇਆ। ਕਈ ਵਾਰ ਅਸੀਂ ਇਹ ਸੋਚ ਕੇ ਇੰਨੇ ਨਿਰਾਸ਼ ਹੋ ਜਾਂਦੇ ਹਾਂ ਕਿ ਕੁਝ ਵੀ ਬਦਲਣ ਵਾਲਾ ਨਹੀਂ ਹੈ। ਸਾਡੇ ਕੋਲ ਵੀ ਬਹੁਤ ਸਾਰੇ ਕੇਸ ਆਉਂਦੇ ਹਨ ਅਤੇ ਅਸੀਂ ਸਿਰਫ ਉਨ੍ਹਾਂ ਨੂੰ ਅਪਣਾ ਨੈਤਿਕ ਸਮਰਥਨ ਦੇ ਸਕਦੇ ਹਾਂ।’’

ਨਿਰਭੈ ਦੀ ਮਾਂ ਨੇ ਕਿਹਾ ਕਿ ਸਿਸਟਮ ਨੂੰ ਸਹੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਬਦੀਲੀ ਹੋਣੀ ਚਾਹੀਦੀ ਹੈ, ਸਮੇਂ ਸਿਰ ਨਿਆਂ ਹੋਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਵੀ ਸਹੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਰੀਪੋਰਟ ਮੁਤਾਬਕ 2022 ’ਚ ਭਾਰਤ ਦੇ 19 ਮਹਾਨਗਰਾਂ ’ਚੋਂ ਦਿੱਲੀ ’ਚ ਔਰਤਾਂ ਵਿਰੁਧ ਅਪਰਾਧ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਰਾਸ਼ਟਰੀ ਰਾਜਧਾਨੀ ’ਚ 2022 ’ਚ ਔਰਤਾਂ ਵਿਰੁਧ ਅਪਰਾਧ ਦੇ 14,158 ਮਾਮਲੇ ਦਰਜ ਕੀਤੇ ਗਏ, ਇਸ ਤੋਂ ਬਾਅਦ ਮੁੰਬਈ (6,176) ਅਤੇ ਬੈਂਗਲੁਰੂ (3,924) ਦਾ ਨੰਬਰ ਆਉਂਦਾ ਹੈ।

(For more news apart from Nirbhaya Case, stay tuned to Rozana Spokesman)

SHARE ARTICLE

ਏਜੰਸੀ

Advertisement

ਜਲਦ ਸ਼ੁਰੂ ਹੋਣ ਜਾ ਰਿਹਾ ਲੁਧਿਆਣਾ ਦਾ ਇੰਟਰਨੈਸ਼ਨਲ ਏਅਰਪੋਰਟ, ਨਿਰਮਾਣ ਹੋਇਆ ਮੁਕੰਮਲ, ਰਾਜ ਸਭਾ ਸਾਂਸਦ ਸੰਜੀਵ ਅਰੋੜਾ ਤੋਂ

20 Jul 2024 9:08 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:02 AM

ਮਹਾਰਾਜਾ ਰਣਜੀਤ ਸਿੰਘ ਦੀ ਇਹ ਸਾਦਗੀ ਦੇਖ ਕੇ ਭੁੱਲ ਜਾਓਗੇ ਕਿ, "ਮਹਾਰਾਜਾ ਕੀ ਹੁੰਦੇ ਸੀ ਤੇ ਅੱਜ ਦੇ ਲੀਡਰਾਂ ਦੀ ਟੌਹਰ

20 Jul 2024 9:00 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:55 AM

Akali Dal Office 'ਤੇ ਕਬਜ਼ਾ ਕਰਨ ਦੀ ਮਨਸ਼ਾ 'ਤੇ Parminder Dhindsa ਦਾ ਧਮਾਕੇਦਾਰ Interview

20 Jul 2024 8:53 AM
Advertisement