
ਦਿੱਲੀ 'ਆਪ' ਨੇ ਉਮੀਦਵਾਰਾਂ ਦੀ ਆਖ਼ਰੀ ਸੂਚੀ ਕੀਤੀ ਜਾਰੀ
ਆਪ' ਨੇ ਦਿੱਲੀ ਚੋਣਾਂ 2025 ਲਈ 38 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ, ਸੀ.ਐਮ. ਆਤਿਸ਼ੀ ਕਾਲਕਾਜੀ ਤੋਂ, ਮੰਤਰੀ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ, ਮੰਤਰੀ ਗੋਪਾਲ ਰਾਏ ਬਾਬਰਪੁਰ ਤੋਂ, ਸਤੇਂਦਰ ਕੁਮਾਰ ਜੈਨ ਸ਼ਕੂਰ ਬਸਤੀ ਤੋਂ, ਦੁਰਗੇਸ਼ ਪਾਠਕ ਰਾਜਿੰਦਰ ਨਗਰ ਤੋਂ, ਰਮੇਸ਼ ਪਹਿਲਵਾਨ ਕਾਸ ਤੋਂ ਚੋਣ ਲੜਨਗੇ।
ਨੰਗਲੋਈ ਜੱਟ ਤੋਂ ਰਘੁਵਿੰਦਰ ਸ਼ੌਕੀਨ, ਸਦਰ ਬਾਜ਼ਾਰ ਤੋਂ ਸੋਮ ਦੱਤ, ਬੱਲੀਮਾਰਨ ਤੋਂ ਇਮਰਾਨ ਹੁਸੈਨ, ਤਿਲਕ ਨਗਰ ਤੋਂ ਜਰਨੈਲ ਸਿੰਘ ਉਮੀਦਵਾਰ ਹਨ। 'ਆਪ' ਨੇ ਸਾਰੀਆਂ 70 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ਵਿੱਚ 11, ਦੂਜੀ ਸੂਚੀ ਵਿੱਚ 20 ਅਤੇ ਤੀਜੀ ਸੂਚੀ ਵਿੱਚ ਇੱਕ ਉਮੀਦਵਾਰ ਦਾ ਨਾਂ ਸੀ।