ਡਰਾਈਵਰ ਨੂੰ ਪਿਆ ਦੌਰਾ, ਮਹਿਲਾ ਨੇ 10 ਕਿਲੋਮੀਟਰ ਤਕ ਬੱਸ ਚਲਾ ਕੇ ਬਚਾਈ ਜਾਨ
Published : Jan 16, 2022, 10:23 am IST
Updated : Jan 16, 2022, 10:28 am IST
SHARE ARTICLE
file Photo
file Photo

ਮਹਿਲਾ ਯੋਗਿਤਾ ਸਾਤਵ ਹੋਰ ਔਰਤਾਂ ਅਤੇ ਬੱਚਿਆਂ ਨਾਲ ਪੁਣੇ ਕੋਲ ਸ਼ਿਰੂਰ ’ਚ ਇਕ ਸੈਲਾਨੀ ਇਲਾਕੇ ’ਤੇ ਪਿਕਨਿਕ ਮਨਾਉਣ ਦੇ ਬਾਅਦ ਪਰਤ ਰਹੇ ਸਨ

 

ਪੁਣੇ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਮਹਿਲਾਵਾਂ ਅਤੇ ਬੱਚਿਆਂ ਨੂੰ ਲੈ ਜਾ ਰਹੀ ਇਕ ਮਿਨੀ ਬੱਸ ਦੇ ਡਰਾਈਵਰ ਨੂੰ ਅਚਾਨਕ ਦੌਰਾ ਪੈ ਗਿਆ ਜਿਸ ਦੇ ਬਾਅਦ ਬੱਸ ’ਚ ਸਵਾਰ 42 ਸਾਲਾ ਇਕ ਮਹਿਲਾ ਨੇ 10 ਕਿਲੋਮੀਟਰ ਤਕ ਬੱਸ ਚਲਾ ਕੇ ਡਰਾਈਵਰ ਨੂੰ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ। ਮਹਿਲਾ ਯੋਗਿਤਾ ਸਾਤਵ ਹੋਰ ਔਰਤਾਂ ਅਤੇ ਬੱਚਿਆਂ ਨਾਲ ਪੁਣੇ ਕੋਲ ਸ਼ਿਰੂਰ ’ਚ ਇਕ ਸੈਲਾਨੀ ਇਲਾਕੇ ’ਤੇ ਪਿਕਨਿਕ ਮਨਾਉਣ ਦੇ ਬਾਅਦ ਪਰਤ ਰਹੇ ਸਨ। ਉਸੇ ਸਮੇਂ ਬੱਸ ਚਾਲਕ ਨੂੰ ਦੌਰਾ ਪੈਣ ਲਗਾ ਅਤੇ ਉਸ ਨੇ ਇਕ ਸੁਨਸਾਨ ਸੜਕ ’ਤੇ ਗੱਡੀ ਰੋਕ ਦਿਤੀ। ਬੱਸ ’ਚ ਮੌਜੂਦ ਬੱਚਿਆਂ ਅਤੇ ਮਹਿਲਾਵਾਂ ਨੂੰ ਘਬਰਾਇਆ ਹੋਇਆ ਦੇਖ ਕੇ 

ਸਾਤਵ ਨੇ ਬੱਸ ਦਾ ਸਟੇਰਿੰਗ ਅਪਣੇ ਹੱਥਾਂ ਵਿਚ ਲੈ ਲਿਆ ਅਤੇ ਕਰੀਬ 10 ਕਿਲੋਮੀਟਰ ਤਕ ਬੱਸ ਚਲਾ ਕੇ ਡਰਾਈਵਰ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ। 
ਮਹਿਲਾ ਸਾਤਵ ਨੇ ਕਿਹਾ, ‘‘ਕਿਉਂਕਿ ਮੈਨੂੰ ਕਾਰ ਚਲਾਉਣੀ ਆਉਂਦੀ ਹੈ, ਮੈਂ ਬੱਸ ਚਲਾਉਣ ਦਾ ਫ਼ੈਸਲਾ ਕੀਤਾ। ਪਹਿਲਾ ਜ਼ਰੂਰੀ ਕੰਮ ਬੱਸ ਡਰਾਈਵਰ ਨੂੰ ਇਲਾਜ ਮੁਹਈਆ ਕਰਾਉਣ ਦਾ ਸੀ ਇਸ ਲਈ ਮੈਂ ਉਸ ਨੂੰ ਲੈ ਕੇ ਹਸਪਤਾਲ ਗਈ ਜਿਥੇ ਉਸ ਨੂੰ ਦਾਖ਼ਲ ਕਰਾਇਆ ਗਿਆ।’’ ਇਸ ਦੇ ਬਾਅਦ ਉਸ ਨੇ ਬੱਸ ਦੇ ਹੋਰ ਯਾਤਰੀਆਂ ਨੂੰ ਵੀ ਉਨ੍ਹਾਂ ਦੇ ਘਰ ਛੱਡਿਆ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement