Shark Tank: Namita Thapar ਦੇ ਇੰਸਟਾਗ੍ਰਾਮ ਤੋਂ ਕੀਤੀ ਗਈ 'ਗਲਤ ਪੋਸਟ', ਹਾਊਸ ਹੈਲਪਰ 'ਤੇ ਲਗਾਏ ਦੋਸ਼ ਤਾਂ ਹੋਈ ਟ੍ਰੋਲ 
Published : Jan 16, 2023, 6:01 pm IST
Updated : Jan 16, 2023, 6:01 pm IST
SHARE ARTICLE
Namita Thapar
Namita Thapar

ਦਰਅਸਲ Shark Tank India ਦੀ ਜੱਜ ਨਮਿਤਾ ਦੇ ਇੰਸਟਾਗ੍ਰਾਮ ਬਾਇਓ ਨੂੰ 'ਸ਼ਿਟੀ ਮਦਰ, ਸ਼ਿਟੀਅਰ ਵਾਈਫ' ਵਿਚ ਬਦਲ ਦਿੱਤਾ ਗਿਆ ਸੀ।

 

ਮੁੰਬਈ : Shark Tank India ਦੀ ਜੱਜ ਨਮਿਤਾ ਥਾਪਰ ਇੱਕ ਵਾਰ ਫਿਰ ਲਾਈਮਲਾਈਟ ਵਿਚ ਆ ਗਈ ਹੈ। ਹਾਲ ਹੀ 'ਚ ਇਸ ਉਦਯੋਗਪਤੀ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਗਈ, ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਇੰਨਾ ਹੀ ਨਹੀਂ ਇਸ ਦੌਰਾਨ ਨਮਿਤਾ ਥਾਪਰ ਦਾ ਇੰਸਟਾਗ੍ਰਾਮ ਬਾਇਓ ਵੀ ਬਦਲ ਦਿੱਤਾ ਗਿਆ ਸੀ। ਹੁਣ ਉੱਦਮੀ ਨੇ ਖੁਦ ਅੱਗੇ ਆ ਕੇ ਇਸ ਲਈ ਮੁਆਫੀ ਮੰਗਣ ਦੇ ਨਾਲ-ਨਾਲ ਆਪਣੇ ਖਿਲਾਫ਼ ਅਜਿਹੀ ਸਾਜ਼ਿਸ਼ ਰਚਣ ਵਾਲੇ ਵਿਅਕਤੀ ਦੇ ਨਾਂ ਦਾ ਖੁਲਾਸਾ ਕੀਤਾ ਹੈ।

ਕੀ ਹੈ ਮਾਮਲਾ 
ਦਰਅਸਲ Shark Tank India ਦੀ ਜੱਜ ਨਮਿਤਾ ਦੇ ਇੰਸਟਾਗ੍ਰਾਮ ਬਾਇਓ ਨੂੰ 'ਸ਼ਿਟੀ ਮਦਰ, ਸ਼ਿਟੀਅਰ ਵਾਈਫ' ਵਿਚ ਬਦਲ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਗਈ ਹੈ। ਪੋਸਟ 'ਚ ਨਮਿਤਾ ਥਾਪਰ ਦੀ ਫੋਟੋ ਨਾਲ ਲਿਖਿਆ ਗਿਆ, 'ਮੈਂ ਨਮਿਤਾ ਦਾ ਬੇਟਾ ਹਾਂ। ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਟੀਵੀ 'ਤੇ ਜਿਵੇ ਦੇਖਦੇ ਹੋ, ਉਹ ਬਿਲਕੁਲ ਉਸ ਤਰ੍ਹਾਂ ਨਹੀਂ ਹਨ।  ਜਿੰਨੀ ਜਲਦੀ ਹੋ ਸਕੇ ਉਸ ਨੂੰ ਅਨਫਾਲੋ ਕਰ ਦਿਓ। ਆਉਣ ਵਾਲੇ ਸਮੇਂ ਵਿਚ ਕਾਰਨ ਵੀ ਦੱਸੇ ਜਾਣਗੇ। 

ਇੱਧਰ ਜਿਵੇਂ ਹੀ ਯੂਜ਼ਰਸ ਦੀ ਨਜ਼ਰ ਉਸ ਦੀ ਪੋਸਟ 'ਤੇ ਪਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਹਾਲਾਂਕਿ ਬਾਅਦ 'ਚ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਨਮਿਤਾ ਨੇ ਇਕ ਟਵੀਟ 'ਚ ਦੱਸਿਆ ਕਿ ਉਹਨਾਂ ਨਾਲ ਇਹ ਹਰਕਤ ਹਾਊਸ ਹੈਲਪਰ ਨੇ ਕੀਤੀ ਹੈ। ਨਮਿਤਾ ਥਾਪਰ ਨੇ ਟਵੀਟ ਕਰਕੇ ਲਿਖਿਆ, 'ਨਫ਼ਰਤ ਇਸ ਦੁਨੀਆ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ। ਇੱਕ ਪੜ੍ਹੇ-ਲਿਖੇ ਘਰੇਲੂ ਮਦਦਗਾਰ (ਜਿਸ ਨੂੰ ਹਟਾ ਦਿੱਤਾ ਗਿਆ ਸੀ) ਨੇ ਮੇਰਾ ਫ਼ੋਨ ਚੋਰੀ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਮਾੜੀਆਂ ਪੋਸਟਾਂ ਕੀਤੀਆਂ। ਪਬਲਿਕ ਫਿਗਰ (ਸੇਲਿਬ੍ਰਿਟੀ) ਹੋਣ ਦੀ ਕੀਮਤ! ਮੈਂ ਮੁਆਫ਼ੀ ਮੰਗਦੀ ਹਾਂ!'

ਹਾਲਾਂਕਿ ਨਮਿਤਾ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਜਿੱਥੇ ਇਕ ਪਾਸੇ ਕੁਝ ਲੋਕ ਉਸ ਦਾ ਸਮਰਥਨ ਕਰਦੇ ਨਜ਼ਰ ਆਏ, ਉੱਥੇ ਹੀ ਕਈਆਂ ਨੇ ਉਸ ਨੂੰ ਨਿਸ਼ਾਨੇ 'ਤੇ ਵੀ ਲਿਆ। ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ 'ਜੇਕਰ ਇਹ ਹਰਕਤ ਸੱਚਮੁੱਚ ਹਾਊਸ ਹੈਲਪ ਨੇ ਕੀਤੀ ਹੈ ਤਾਂ ਉਹ ਕਿਉਂ ਅਤੇ ਕਿਸ ਤੋਂ ਮਾਫੀ ਮੰਗ ਰਹੀ ਹੈ।'

ਇਕ ਹੋਰ ਯੂਜ਼ਰ ਨੇ ਲਿਖਿਆ, 'ਜੇਕਰ ਤੁਸੀਂ ਅਕਾਊਂਟ ਹੈਕ ਕਰਨ ਬਾਰੇ ਕਿਹਾ ਹੁੰਦਾ ਤਾਂ ਵੀ ਤੁਹਾਡੇ 'ਤੇ ਵਿਸ਼ਵਾਸ ਕਰਨਾ ਆਸਾਨ ਹੁੰਦਾ, ਪਰ ਇਹ...' ਇਸ ਤੋਂ ਅੱਗੇ ਤੀਜੇ ਯੂਜਰ ਨੇ ਲਿਖਿਆ, ਮੰਨ ਲਿਆ ਕਿ ਹਾਊਸ ਹੈਲਪ ਪੜ੍ਹੀ-ਲਿਖੀ ਸੀ ਪਰ ਉਸ ਨੇ ਤੁਹਾਡੇ ਫੋਨ ਦਾ ਪਾਸਵਰਡ ਕਿਵੇਂ ਹਟਾ ਲਿਆ? ?'
ਦੱਸ ਦਈਏ ਕਿ ਨਮਿਤਾ ਥਾਪਰ ਇੰਟਰਨੈਸ਼ਨਲ ਫਾਰਮਾਸਿਊਟੀਕਲ ਕੰਪਨੀ Emcure Pharmaceuticals Limited ਦੀ CEO ਹੈ। ਇਸ ਤੋਂ ਇਲਾਵਾ, ਨਮਿਤਾ ਇਨਕਰੀਡੀਬਲ ਵੈਂਚਰਸ ਲਿਮਟਿਡ ਦੀ ਸੰਸਥਾਪਕ ਅਤੇ ਸੀਈਓ ਵੀ ਹੈ। 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement