
ਸੁਪਰੀਮ ਕੋਰਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਯੋਧਿਆ ਵਿਚ ਰਾਜ ਜਨਮਭੂਮੀ-ਬਾਬਰੀ ਮਸਜਿਦ ਨੇੜੇ ਵਿਵਾਦਤ ਜਗ੍ਹਾ ਸਣੇ 67.703 ਏਕੜ ਜ਼ਮੀਨ ਦੀ ਪ੍ਰਾਪਤੀ.....
ਨਵੀਂ ਦਿੱਲੀ : ਸੁਪਰੀਮ ਕੋਰਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਯੋਧਿਆ ਵਿਚ ਰਾਜ ਜਨਮਭੂਮੀ-ਬਾਬਰੀ ਮਸਜਿਦ ਨੇੜੇ ਵਿਵਾਦਤ ਜਗ੍ਹਾ ਸਣੇ 67.703 ਏਕੜ ਜ਼ਮੀਨ ਦੀ ਪ੍ਰਾਪਤੀ ਕਰਨ ਸਬੰਧੀ 1993 ਦੇ ਕੇਂਦਰੀ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਨੌਤੀ ਦੇਣ ਵਾਲੀ ਨਵੀਂ ਪਟੀਸ਼ਨ 'ਤੇ ਇਸ ਸਬੰਧੀ ਪਹਿਲਾਂ ਹੀ ਲਟਕ ਰਹੇ ਮਾਮਲੇ 'ਤੇ ਵਿਚਾਰ ਕੀਤਾ ਜਾਏਗਾ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਇਸ ਮੁੱਦੇ ਸਬੰਧੀ ਨਵੀਂ ਪਟੀਸ਼ਨ ਨੂੰ ਮੁੱਖ ਪਟੀਸ਼ਨ ਨਾਲ ਹੀ ਨੱਥੀ ਕਰਨ ਦਾ ਹੁਕਮ ਦਿਤਾ। ਬੈਂਚ ਨੇ ਕਿਹਾ ਕਿ ਇਸ ਪਟੀਸ਼ਨ ਨੂੰ ਉਸ ਬੈਂਚ ਸਾਹਮਣੇ ਸੂਚੀਬੱਧ ਕੀਤਾ ਜਾਵੇ ਜੋ ਇਸ ਮਾਮਲੇ 'ਤੇ ਪਹਿਲਾਂ ਤੋਂ ਵਿਚਾਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਪਟੀਸ਼ਨ ਲਖਨਊ ਦੇ ਦੋ ਵਕੀਲਾਂ ਸਣੇ ਸੱਤ ਵਿਅਕਤੀਆਂ ਨੇ ਦਰਜ ਕੀਤੀ ਹੈ। ਪਟੀਸ਼ਨ ਵਿਚ ਖ਼ੁਦ ਨੂੰ ਰਾਮ ਭਗਤ ਹੋਣ ਦਾ ਦਾਅਵਾ ਕਰਨ ਵਾਲੇ ਪਟੀਸ਼ਨਰਾਂ ਨੇ ਦਲੀਲ ਦਿਤੀ ਹੈ। ਕਿ ਰਾਜ ਦੀ ਜ਼ਮੀਨ ਦੀ ਪ੍ਰਾਪਤੀ ਕਰਲ ਲਈ ਕਾਨੂੰਨ ਬਣਾਉਣ ਵਿਚ ਸੰਸਦ ਅਜੇ ਸਮਰੱਥ ਨਹੀਂ ਹੈ। ਇਸ ਪਟੀਸਨ ਤੋਂ ਇਕ ਹਫ਼ਤਾ ਪਹਿਲਾਂ 29 ਜਨਵਰੀ ਨੂੰ ਕੇਂਦਰ ਨੇ ਇਕ ਪਟੀਸ਼ਨ ਦਾਇਰ ਕਰ ਕੇ ਉੱਚ ਅਦਾਲਤ ਤੋਂ ਉਸ ਦੇ 2003 ਦੇ ਫ਼ੈਸਲੇ ਵਿਚ ਸੁਧਾਰ ਕਰਨ ਅਤੇ ਅਯੋਧਿਆ ਵਿਚ ਵਿਵਾਦਤ ਢਾਂਚੇ ਦੇ ਆਸਪਾਸ ਦੀ ਗੈਰ ਵਿਵਾਦਤ 67 ਏਕੜ ਜ਼ਮੀਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕਰਨ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। (ਪੀਟੀਆਈ)