
ਸਬਰੀਮਾਲਾ ਮੰਦਰ 'ਚ ਰਜਸਵੱਲਾ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਸਬੰਧੀ ਚਲ ਰਹੇ ਵਿਵਾਦ ਦੌਰਾਨ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਸ਼ੁਕਰਵਾਰ ਨੂੰ ਕਿਹਾ ਕਿ.....
ਨਵੀਂ ਦਿੱਲੀ : ਸਬਰੀਮਾਲਾ ਮੰਦਰ 'ਚ ਰਜਸਵੱਲਾ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਸਬੰਧੀ ਚਲ ਰਹੇ ਵਿਵਾਦ ਦੌਰਾਨ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਧਾਰਮਕ ਰਿਵਾਇਤਾਂ ਦਾ 'ਸਨਮਾਨ' ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਕੋਈ 'ਸਿਰਫ਼ ਸੁਰਖ਼ੀਆਂ ' ਬਣਾਉਣ ਲਈ ਇਸ ਦਾ ਉਲੰਘਨ ਕਰਦਾ ਹੈ ਤਾਂ ਉਹ ਦੇਸ਼ ਦੀ ਵੰਨ ਸੁਵੰਨਤਾ ਨੂੰ ਵੱਡਾ ਨੁਕਸਾਨ ਪਹੁੰਚਾਉਂਦਾ ਹੈ। ਕੇਂਦਰੀ ਮੰਤਰੀ ਦਿੱਲੀ ਯੂਨੀਵਰਸਟੀ ਦੇ ਇਕ ਪ੍ਰੋਗਰਾਮ ਦੌਰਾਨ ਸਬਰੀਮਲਾ ਮੁੱਦੇ ਸਬੰਧੀ ਪੁਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੀ ਸੀ। ਈਰਾਨੀ ਤੋਂ ਉਸ ਦੀ ਹਾਲੀਆ ਟਿੱਪਣੀ ਸਬੰਧੀ ਸਵਾਲ ਕੀਤਾ ਗਿਆ ਸੀ,
Sabariwala Mandir
ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੂਜਾ ਦਾ ਅਧਿਕਾਰ ਮਤਲਬ ਅਨਾਦਰ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ, ''ਮੈਂ ਨਿੱਜੀ ਤਜ਼ੁਰਬੇ ਦੇ ਆਧਾਰ 'ਤੇ ਬੋਲਦੀ ਹਾਂ ਅਤੇ ਮੈਂ ਇਹ ਗੱਲ ਜਨਤਕ ਟਿੱਪਣੀ ਕਰਦਿਆਂ ਹੋਇਆ ਵੀ ਕਹੀ। ਮੇਰਾ ਵਿਆਹ ਪਾਰਸੀ ਵਿਅਕਤੀ ਨਾਲ ਹੋਇਆ ਹੈ ਅਤੇ ਕਾਨੂੰਨ ਅਨੁਸਾਰ ਮੈਨੂੰ 'ਫ਼ਾਇਰ ਟੈਮਪਲ' (ਪਾਰਸੀ ਭਾਈਚਾਰੇ ਦਾ ਪੂਜਾ ਸਥਾਨ) ਵਿਚ ਨਹੀਂ ਜਾਣ ਦਿਤਾ ਜਾਂਦਾ ਅਤੇ ਕਾਨੂੰਨ ਤੋਂ ਇਥੇ ਮਤਲਬ ਸੰਵਿਧਾਨ ਤੋਂ ਨਹੀਂ ਹੈ, ਇਸ ਦਾ ਮਤਲਬ ਧਾਰਮਕ ਰਿਵਾਇਤਾਂ ਤੋਂ ਹੈ।'' (ਪੀਟੀਆਈ)