
ਜੰਮੂ-ਕਸ਼ਮੀਰ ਵਿਚ ਹੋਏ ਅਤਿਵਾਦੀ ਹਮਲੇ ਬਾਰੇ ਜਾਣਕਾਰੀ ਦੇਣ ਲਈ ਸਰਬ ਦਲ ਦੀ ਬੈਠਕ ਸ਼ਨੀਵਾਰ....
ਨਵੀਂ ਦਿੱਲੀ :ਜੰਮੂ-ਕਸ਼ਮੀਰ ਵਿਚ ਹੋਏ ਅਤਿਵਾਦੀ ਹਮਲੇ ਬਾਰੇ ਜਾਣਕਾਰੀ ਦੇਣ ਲਈ ਸਰਬ ਦਲ ਦੀ ਬੈਠਕ ਸ਼ਨੀਵਾਰ ਨੂੰ ਹੋਵੇਗੀ। ਇਹ ਬੈਠਕ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਸੰਸਦ ਵਿਚ ਸਵੇਰੇ 11 ਵਜੇ ਤੋਂ ਹੋਵੇਗੀ। ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਦੇ ਲਈ ਸੱਦਾ ਭੇਜ ਦਿਤਾ ਗਿਆ ਹੈ, ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਪਾਰਟੀਆਂ ਨੂੰ ਪੁਲਵਾਮਾ ਵਿਚ ਹੋਏ ਹਮਲੇ ਅਤੇ ਸਰਕਾਰ ਦੁਆਰਾ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
Pulwama Attack
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਹਮਲੇ ਦੌਰਾਨ ਸੀ.ਆਰ.ਪੀ.ਐਫ ਦੇ 40 ਜਵਾਨ ਸ਼ਹੀਦ ਹੋਏ ਹਨ। ਸ਼ਹੀਦਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਘਰੇ ਪਹੁੰਚਾਏ ਜਾ ਰਹੇ ਹਨ ਉਥੇ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿਚ ਸ਼ੁੱਕਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਬੈਠਕ ਵਿਚ ਸਰਬ ਦਲ ਦੀ ਬੈਠਕ ਬੁਲਾਏ ਜਾਣ ਦਾ ਫੈਸਲਾ ਕੀਤਾ ਗਿਆ,ਇਸ ਤੋਂ ਪਹਿਲਾਂ ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਘਟਨਾ ਬਾਰੇ ਸਾਰੀਆਂ ਪਾਰਟੀਆਂ ਨੂੰ ਜਾਣਕਾਰੀ ਦੇਣ ਲਈ ਇੱਕ ਬੈਠਕ ਬੁਲਾਈ ਗਈ ਹੈ ਤਾਂ ਜੋ ਪੂਰਾ ਦੇਸ਼ ਇਸ ਮੁੱਦੇ ਤੇ ਇਕ ਆਵਾਜ਼ ਵਿਚ ਗੱਲ ਕਰ ਸਕੇ।
Pulwama Attack
ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਮ੍ਰਿਤਕ ਸਰੀਰ ਸ਼ੁੱਕਰਵਾਰ ਨੂੰ ਦਿੱਲੀ ਲਿਆਂਦੇ ਗਏ ਸੀ, ਪੀਐਮ ਮੋਦੀ ਨੇ ਪਾਲਮ ਏਅਰਪੋਰਟ ਤੇ ਪਹੁੰਚ ਕੇ ਇਹਨਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।ਵਾਯੂ ਸੈਨਾ ਦੇ ਸੀ-17 ਜਹਾਜ਼ ਵਿਚ ਸ਼ਹੀਦਾਂ ਦੇ ਮ੍ਰਿਤਕ ਸਰੀਰ ਲਿਆਂਦੇ ਗਏੇ। ਪ੍ਰਧਾਨ ਮੰਤਰੀ ਨੇ ਸ਼ਰਧਾਂਜਲੀ ਦੇਣ ਤੋਂ ਬਾਅਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੇ ਦੁਆਲੇ ਇੱਕ ਚੱਕਰ ਲਗਾਇਆ,ਸੈਨਾ ਅਫਸਰਾਂ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
Pulwama terrorist attack
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੀਐਮ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਪਾਲਮ ਏਅਰਪੋਰਟ ਪਹੁੰਚੇ। ਇਸ ਤੋਂ ਪਹਿਲਾਂ ਉਹਨਾਂ ਨੇ ਬੀਜੇਪੀ ਦੇ ਸਭ ਮੰਤਰੀਆਂ ਤੇ ਸੰਸਦਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ-ਆਪਣੇ ਰਾਜ ਵਿਚ ਇਹਨਾਂ ਜਵਾਨਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਉੱਥੇ ਤੇ ਮੌਜੂਦ ਰਹਿਣ।
ਆਈਡੀ ਦੀ ਸਹਾਇਤਾ ਨਾਲ ਹੋਈ ਸ਼ਹੀਦ ਜਵਾਨਾਂ ਦੀ ਪਹਿਚਾਣ:ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਵੀਰਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਲਗਪਗ 40 ਜਵਾਨਾਂ ਦੀ ਪਹਿਚਾਣ ਉਨ੍ਹਾਂ ਦੇ ਆਧਾਰ ਕਾਰਡ, ਆਈਡੀ ਕਾਰਡ ਤੇ ਕੁੱਝ ਹੋਰ ਸਾਮਾਨ ਦੇ ਜ਼ਰੀਏੇ ਹੀ ਹੋ ਪਾਈ ਹੈ,ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਿਆਨਕ ਵਿਸਫੋਟ ਨਾਲ ਜਵਾਨਾਂ ਦੇ ਸਰੀਰ ਪੁਰੀ ਤਰ੍ਹਾਂ ਸੜ੍ਹ ਗਏ ਸੀ,ਇਸ ਲਈ ਉਨ੍ਹਾਂ ਦੀ ਸ਼ਨਾਖਤ ਕਰਨਾ ਔਖਾ ਕੰਮ ਸੀ, ਇਹਨਾਂ ਸ਼ਹੀਦਾਂ ਦੀ ਪਹਿਚਾਣ ਆਧਾਰ ਕਾਰਡ, ਆਈਡੀ ਕਾਰਡ, ਪੈਨ ਕਾਰਡ ਤੇ ਉਨ੍ਹਾਂ ਦੀਆਂ ਜੇਬਾਂ ਜਾਂ ਬੈਗਾਂ ਵਿਚ ਰੱਖੀਆਂ ਛੁੱਟੀ ਦੀਆਂ ਅਰਜੀਆਂ ਤੋਂ ਹੀ ਕੀਤੀ ਜਾ ਸਕੀ,ਉੱਚ ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਮ੍ਰਿਤਕ ਦੇਹਾਂ ਦੀ ਸ਼ਨਾਖਤ ਗੁੱਟ ਤੇ ਬੱਝੀਆਂ ਘੜੀਆਂ ਤੇ ਉਨ੍ਹਾਂ ਦੇ ਬਟੂਏ ਤੋਂ ਹੋਈ ਇਸ ਸਮਾਨ ਦੀ ਪਹਿਚਾਣ ਉਹਨਾਂ ਦੇ ਸਾਥੀਆਂ ਨੇ ਕੀਤੀ।
Pulwama Attack
ਪੁਲਵਾਮਾ ਅਤਿਵਾਦੀ ਹਮਲੇ ਤੇ ਵੱਡੀ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਮਾਮਲੇ ਵਿਚ ਛਾਪੇਮਾਰੀ ਜਾਰੀ ਹੈ। 6 ਲੋਕਾਂ ਨੂੰ ਸਿੰਬੂ ਨਬਲ ਅਤੇੇ ਲਾਰੂ ਖੇਤਰ ਵਲੋਂ ਤੇ ਇੱਕ ਵਿਅਕਤੀ ਨੂੰ ਰਾਮੂ ਪਿੰਡ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਹ ਕਾਰਵਾਈ ਰਾਸ਼ਟਰੀ ਜਾਂਚ ਏਜੰਸੀ (ਐੇਨ.ਆਈ.ਏ.) ਦੀ ਜਾਂਚ ਟੀਮ ਦੇ ਜੰਮੂ-ਕਸ਼ਮੀਰ ਵਿਚ ਪੁੱਜਣ ਤੋਂ ਬਾਅਦ ਕੀਤੀ ਗਈ। ਐੇਨ.ਆਈ.ਏ ਦੀ ਟੀਮ ਤੇ ਜੰਮ -ਕਸ਼ਮੀਰ ਦੀ ਪੁਿਲ਼ਸ ਮਿਲ ਕੇ ਕੰਮ ਕਰ ਰਹੀਆਂ ਹਨ। ਰਾਸ਼ਟਰੀ ਸੁਰੱਖਿਆ ਗਾਰਡ (ਐਨ.ਐਸ.ਜੀ.) ਦੇ ਮਾਹਿਰਾਂ ਦੀ ਟੀਮ ਵੀ ਘਟਨਾ ਸਥਾਨ ਤੇ ਪਹੁੰਚੀ।
MFN
ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਦਿੱਲੀ ਬੁਲਾਇਆ: ਭਾਰਤ ਨੇ ਪਾਕਿਸਤਾਨ ਵਿਚ ਸਥਿਤ ਆਪਣੇ ਹਾਈ ਕਮਿਸ਼ਨਰ ਅਜੇ ਬਿਸਾਰਿਆ ਨੂੰ ਪੁਲਵਾਮਾ ਵਿਚ ਸੀ.ਆਰ.ਪੀ.ਐਫ ਦੇ ਜਵਾਨਾਂ ਤੇ ਹੋਏ ਅਤਿਵਾਦੀ ਹਮਲੇ ਤੇ ਵਿਚਾਰ-ਚਰਚਾ ਲਈ ਨਵੀਂ ਦਿੱਲੀ ਬੁਲਾਇਆ ਹੈ। ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਵੀਰਵਾਰ ਨੂੰ ਸੀ.ਆਰ.ਪੀ.ਐਫ ਸੈਨਾਂ ਤੇ ਹੋਏ ਹਮਲੇ ਵਿਚ ਲਗਪਗ 45 ਜਵਾਨ ਸ਼ਹੀਦ ਹੋਏ ਸਨ। ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਭਾਰਤ ਨੇ ਸੁਰੱਖਿਆ ਸਬੰਧੀ ਮੰਤਰੀ ਮੰਡਲ ਕਮੇਟੀ (ਸੀ.ਐੇਸ.ਐਸ.) ਦੀ ਬੈਠਕ ਤੋਂ ਬਾਅਦ ਪਾਕਿਸਤਾਨ ਨੂੰ ਦਿੱਤੇ ਮੋਸਟ ਫੇਵਰਡ ਨੇਸ਼ਨ (ਐਮਐਫਐਨ) ਦਰਜੇ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਰੂਪ ਤੋਂ ਅਲੱਗ – ਥਲੱਗ ਕਰਨ ਲਈ ਕੰਮ ਕਰਨ ਤੇ ਪ੍ਰਤਿਬੰਧਤਾ ਜਤਾਈ।