
ਦੇਸ਼ ਦੇ ਲੋਕਾਂ ਨੂੰ ਤਿਉਹਾਰ ਛੱਡ ਕੇ 14 ਫ਼ਰਵਰੀ ਵਾਲੇ ਦਿਨ ਸ਼ਹੀਦਾਂ...
ਨਵੀਂ ਦਿੱਲੀ: ਦੇਸ਼ ਦੇ ਲੋਕਾਂ ਨੂੰ ਤਿਉਹਾਰ ਛੱਡ ਕੇ 14 ਫ਼ਰਵਰੀ ਵਾਲੇ ਦਿਨ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ। ਮਿਸ਼ਨ ਫਤਿਹ ਦੇ ਚੇਅਰਮੈਨ ਰੂਬਲ ਸੰਧੂ ਅਤੇ ਹੈਲਪਿੰਗ ਹੈਂਡ NGO ਦੇ ਪ੍ਰਧਾਨ ਰਾਹੁਲ ਕੁਮਾਰ ਦੇ ਵੱਲੋਂ ਜੰਮੂ ਅਧੀਨ ਪੈਂਦੇ ਪੁਲਵਾਮਾ 'ਚ ਹੋਏ ਆਤਮਘਾਤੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਗਿਆ ਅਤੇ ਅਤਿਵਾਦ ਵਿਰੁੱਧ ਨਾਅਰੇਬਾਜੀ ਕੀਤੀ ਹੈ।
CRPF jawans
ਇਸ ਦੌਰਾਨ ਦੇਸ਼ ਦੇ ਕਈਂ ਨੌਜਵਾਨਾਂ ਵੱਲੋਂ ਪਾਕਿਸਤਾਨ ਦੇ ਝੰਡੇ ਫੂਕੇ ਗਏ ਹਨ। ਇੱਥੇ ਦੱਸ ਦਈਏ ਕਿ 14 ਫਰਵਰੀ 2019 ਨੂੰ ਅਤਿਵਾਦੀਆਂ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿਚ ਸੁਰੱਖਿਆ ਬਲਾਂ 'ਤੇ ਸਭ ਤੋਂ ਵੱਡਾ ਆਤਮਘਾਤੀ ਹਮਲਾ ਕੀਤਾ ਗਿਆ ਸੀ। ਜਿਸ ਦੌਰਾਨ ਸੀਆਰਪੀਐਫ ਦੇ 40 ਤੋਂ ਵੱਧ ਜਵਾਨ ਸ਼ਹੀਦ ਗਏ ਸਨ। ਪੁਲਵਾਮਾ ‘ਚ ਸੀਆਰਪੀਐਫ਼ ਦੇ ਹਮਲੇ ਵਿਚ ਸ਼ਹੀਦ ਹੋਣ ਵਾਲੇ 40 ਸੁਰੱਖਿਆ ਕਰਮਚਾਰੀਆਂ ਵਿਚੋਂ 4 ਜਵਾਨ ਪੰਜਾਬ ਨਾਲ ਸੰਬੰਧਤ ਸਨ।
CRPF jawans
ਇਸ ਸਾਲ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਦੇ ਤੌਰ ‘ਤੇ ਸ਼ਹੀਦ ਜਵਾਨਾਂ ਨੂੰ ਯਾਦ ਕਰ ਵੱਖ-ਵੱਖ ਸ਼ਖ਼ਸ਼ੀਅਤਾਂ ਵੱਲੋਂ ਸ਼ਰਧਾਂਜ਼ਲੀ ਭੇਟ ਕੀਤੀ ਗਈ ਅਤੇ ਇਸਦੇ ਨਾਲ ਹੀ ਪੂਰਾ ਦੇਸ਼ ਬਲਿਦਾਨ ਦੇਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।