
ਹੁਣ ਪਤੀ ਵੀਰ ਸਾਹੁ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਤੇ ਸਪਨਾ ਚੌਧਰੀ ਕਿਸਾਨਾਂ ਦੀ ਇਸ ਲੜਾਈ 'ਚ ਉਨ੍ਹਾਂ ਦੇ ਨਾਲ ਹਨ।
ਨਵੀਂ ਦਿੱਲੀ: ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਵਿਚਕਾਰ ਹੁਣ ਅਦਾਕਾਰਾ ਤੇ ਸਟੇਜ ਪ੍ਰਫੌਰਮਰ ਸਪਨਾ ਚੌਧਰੀ ਨੇ ਵੀ ਕਿਸਾਨਾਂ ਦੇ ਸਮਰਥਨ 'ਚ ਅੱਗੇ ਆਈ। ਇਸ ਤੋਂ ਪਹਿਲਾ ਸਪਨਾ ਚੌਧਰੀ ਦੇ ਪਤੀ ਵੀਰ ਸਾਹੁ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਸੀ। ਇਸ ਬਾਰੇ ਸਪਨਾ ਚੌਧਰੀ ਦੇ ਪਤੀ ਵੀਰ ਸਾਹੁ ਨੇ ਬਿਆਨ ਦਿੱਤਾ ਹੈ। ਪਤੀ ਵੀਰ ਸਾਹੁ ਨੇ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਸੰਬੋਧਨ ਵੀ ਕੀਤਾ ਸੀ।
Sapna Chaudhary
ਦੱਸਣਯੋਗ ਹੈ ਕਿ ਸਪਨਾ ਚੌਧਰੀ BJP ਦੀ ਵਰਕਰ ਹੈ ਜਿਸ ਕਾਰਨ ਉਸ ਨੇ ਕਿਸਾਨਾਂ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ ਪਰ ਹੁਣ ਪਤੀ ਵੀਰ ਸਾਹੁ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਤੇ ਸਪਨਾ ਚੌਧਰੀ ਕਿਸਾਨਾਂ ਦੀ ਇਸ ਲੜਾਈ 'ਚ ਉਨ੍ਹਾਂ ਦੇ ਨਾਲ ਹਨ।
Sapna Chaudhary
ਗੌਰਤਲਬ ਹੈ ਕਿ ਦੇਸੀ ਕੁਈਨ ਦੇ ਨਾਮ ਨਾਲ ਮਸ਼ਹੂਰ ਸਪਨਾ ਚੌਧਰੀ ਦਰਸ਼ਕਾਂ ਵਿਚ ਕਾਫ਼ੀ ਮਸ਼ਹੂਰ ਹੈ। ਜਿਵੇਂ ਹੀ ਉਨ੍ਹਾਂ ਦੇ ਡਾਂਸ ਦੀਆਂ ਵੀਡੀਓ ਜਾਰੀ ਕੀਤੀਆਂ ਗਈਆਂ, ਉਹ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੁੰਦੀ ਹੈ। ਸਪਨਾ ਚੌਧਰੀ ਦਾ ਇਕ ਡਾਂਸ ਵੀਡੀਓ ਫਿਰ ਸਾਹਮਣੇ ਆਇਆ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ। ਸਪਨਾ ਚੌਧਰੀ ਦੇ ਇਸ ਡਾਂਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਪ੍ਰਤੀਕ੍ਰਿਆਵਾਂ ਦੇ ਰਹੇ ਹਨ।
Sapna Chaudhary