
ਘੁਸਪੈਠੀਏ ਨੇ ਕਿਹਾ- ਸਰੀਰ 'ਚ ਚਿਪ ਹੈ, ਰਿਮੋਟ ਨਾਲ ਚੱਲ ਰਿਹਾ ਹਾਂ
ਨਵੀਂ ਦਿੱਲੀ : ਦਿੱਲੀ ਦੇ ਸਭ ਤੋਂ ਸੁਰੱਖਿਅਤ ਇਲਾਕੇ ਲੁਟੀਅਨਜ਼ ਜ਼ੋਨ 'ਚ ਰਹਿਣ ਵਾਲੇ NSA ਅਜੀਤ ਡੋਵਾਲ ਦੇ ਘਰ 'ਚ ਭੰਨ-ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੁੱਧਵਾਰ ਸਵੇਰੇ ਇੱਕ ਵਿਅਕਤੀ ਨੂੰ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕਰਦੇ ਫੜਿਆ ਗਿਆ।
Ajit Dowal
ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਦੇ ਸਰੀਰ 'ਚ ਚਿੱਪ ਲੱਗੀ ਹੋਈ ਹੈ ਅਤੇ ਉਸ ਨੂੰ ਰਿਮੋਟ ਨਾਲ ਚਲਾਇਆ ਜਾ ਰਿਹਾ ਹੈ। ਫਿਲਹਾਲ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਕਰਨਾਟਕ ਦਾ ਰਹਿਣ ਵਾਲਾ ਹੈ ਅਤੇ ਕਿਰਾਏ 'ਤੇ ਕਾਰ ਚਲਾ ਰਿਹਾ ਸੀ।
Ajit Doval
ਪੁਲਿਸ ਮੁਤਾਬਕ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਉਹ ਗਲਤੀ ਨਾਲ ਲੁਟੀਅਨਜ਼ ਜ਼ੋਨ ਵਿੱਚ ਪਹੁੰਚ ਗਿਆ ਸੀ ਜਾਂ ਕੀ ਇਹ ਕੋਈ ਵੱਡੀ ਸਾਜ਼ਿਸ਼ ਸੀ।
Ajit Doval
ਅਜੀਤ ਡੋਵਾਲ ਲੁਟੀਅਨਜ਼ ਜ਼ੋਨ ਦੇ 5 ਜਨਪਥ ਬੰਗਲੇ ਵਿੱਚ ਰਹਿੰਦੇ ਹਨ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਇੱਥੇ ਰਹਿੰਦੇ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬੰਗਲਾ ਵੀ ਡੋਭਾਲ ਦੇ ਬੰਗਲੇ ਦੇ ਨਾਲ ਹੀ ਹੈ।