
ਮਨੀਸ਼ ਸਿਸੋਦੀਆ 'ਤੇ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹ 'ਚ ਰੱਖਣਾ ਪੀਐਮ ਮੋਦੀ ਦੀ ਸਾਜ਼ਿਸ਼ ਹੈ। ਇਹ ਦੇਸ਼ ਲਈ ਦੁੱਖ ਦੀ ਗੱਲ ਹੈ।
ਨਵੀਂ ਦਿੱਲੀ: ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਇੱਕ ਨਵੀਂ ਮੁਸੀਬਤ ਵਿਚ ਘਿਰ ਗਏ ਹਨ। ਦਰਅਸਲ, ਸੀਬੀਆਈ ਨੇ 14 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਕਥਿਤ ‘ਫੀਡਬੈਕ ਯੂਨਿਟ’ (ਐਫਬੀਯੂ) ਨਾਲ ਸਬੰਧਤ ਜਾਸੂਸੀ ਮਾਮਲੇ ਵਿਚ ਮਨੀਸ਼ ਸਿਸੋਦੀਆ ਸਮੇਤ ਸੱਤ ਲੋਕਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਸੀ। ਇਸ ਗੱਲ ਦਾ ਖੁਲਾਸਾ ਅੱਜ ਹੋਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਗੋਪਾਲ ਮੋਹਨ ਦਾ ਵੀ ਐਫਆਈਆਰ ਵਿਚ ਨਾਮ ਹੈ।
FIR ਵਿਚ ਕਿਸ ਦਾ ਨਾਮ
- ਮਨੀਸ਼ ਸਿਸੋਦੀਆ, ਸਾਬਕਾ ਡਿਪਟੀ ਸੀ.ਐਮ
- ਸੁਕੇਸ਼ ਕੁਮਾਰ ਜੈਨ (IRS 1992), ਤਤਕਾਲੀ ਵਿਜੀਲੈਂਸ ਸਕੱਤਰ, ਨਵੀਂ ਦਿੱਲੀ
- ਰਾਕੇਸ਼ ਕੁਮਾਰ ਸਿਨਹਾ (ਸੇਵਾਮੁਕਤ, ਡੀਆਈਜੀ, ਸੀਆਈਐਸਐਫ), ਮੁੱਖ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਅਤੇ ਸੰਯੁਕਤ ਡਾਇਰੈਕਟਰ, ਫੀਡਬੈਕ ਯੂਨਿਟ, ਦਿੱਲੀ
- ਪ੍ਰਦੀਪ ਕੁਮਾਰ ਪੁੰਜ (ਰਿਟਾ. ਸੰਯੁਕਤ ਡਿਪਟੀ ਡਾਇਰੈਕਟਰ, ਆਈ.ਬੀ.), ਡਿਪਟੀ ਡਾਇਰੈਕਟਰ, ਦਿੱਲੀ ਫੀਡਬੈਕ ਯੂਨਿਟ
- ਸਤੀਸ਼ ਖੇਤਰਪਾਲ (ਸੇਵਾਮੁਕਤ ਅਸਿਸਟੈਂਟ ਕਮਾਂਡੈਂਟ, CISF), ਫੀਡਬੈਕ ਅਫਸਰ, ਦਿੱਲੀ ਸਰਕਾਰ ਵਜੋਂ ਕੰਮ ਕਰ ਰਹੇ ਹਨ
- ਗੋਪਾਲ ਮੋਹਨ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਸਲਾਹਕਾਰ
ਕੀ ਬੋਲੇ ਅਰਵਿੰਦ ਕੇਜਰੀਵਾਲ - ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਮਨੀਸ਼ ਸਿਸੋਦੀਆ 'ਤੇ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹ 'ਚ ਰੱਖਣਾ ਪੀਐਮ ਮੋਦੀ ਦੀ ਸਾਜ਼ਿਸ਼ ਹੈ। ਇਹ ਦੇਸ਼ ਲਈ ਦੁੱਖ ਦੀ ਗੱਲ ਹੈ।