Karnataka News : ਮੰਗਲੁਰੂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 

By : BALJINDERK

Published : Mar 16, 2025, 5:22 pm IST
Updated : Mar 16, 2025, 5:22 pm IST
SHARE ARTICLE
ਮੰਗਲੁਰੂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 
ਮੰਗਲੁਰੂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 

Karnataka News : ਦੋ ਦੱਖਣੀ ਅਫ਼ਰੀਕੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ, 75 ਕਰੋੜ ਰੁਪਏ ਦੀ ਕੀਮਤ ਦੇ 37 ਕਿਲੋ ਪਾਬੰਦੀਸ਼ੁਦਾ MDMA ਡਰੱਗਜ਼ ਜ਼ਬਤ

Karnataka News in Punjabi : ਮੰਗਲੁਰੂ (ਕਰਨਾਟਕ), ਏਜੰਸੀ। ਮੰਗਲੁਰੂ ਪੁਲਿਸ ਨੇ ਇੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 75 ਕਰੋੜ ਰੁਪਏ ਦੀ ਕੀਮਤ ਦੇ 37 ਕਿਲੋ ਪਾਬੰਦੀਸ਼ੁਦਾ MDMA (Methylenedioxymethamphetamine) ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

ਇਸ ਮਾਮਲੇ ਵਿੱਚ ਦੋ ਦੱਖਣੀ ਅਫ਼ਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲੁਰੂ ਦੇ ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਕਿਹਾ ਕਿ ਇਹ ਕਾਰਵਾਈ ਛੇ ਮਹੀਨੇ ਪਹਿਲਾਂ ਹੋਈ ਇੱਕ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ ਹੈ।

ਪਿਛਲੇ ਸਾਲ ਸਤੰਬਰ ਵਿੱਚ, ਪੁਲਿਸ ਨੇ ਹੈਦਰ ਅਲੀ ਨੂੰ ਮੰਗਲੁਰੂ ਦੇ ਪੰਪਵੈੱਲ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਅਧਿਕਾਰੀਆਂ ਨੂੰ ਪੀਟਰ ਨਾਮ ਦਾ ਇੱਕ ਨਾਈਜੀਰੀਅਨ ਨਾਗਰਿਕ ਮਿਲਿਆ, ਜਿਸਨੂੰ ਬੰਗਲੁਰੂ ਵਿੱਚ 6 ਕਰੋੜ ਰੁਪਏ ਦੇ MDMA ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀਟਰ ਤੋਂ ਪੁੱਛਗਿੱਛ ਤੋਂ ਬਾਅਦ, ਦੱਖਣੀ ਅਫ਼ਰੀਕੀ ਨਾਗਰਿਕਾਂ ਬੰਬਾ ਫੈਂਟ ਅਤੇ ਅਬੀਗੈਲ ਅਡੋਨਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ MDMA ਦੇ ਨਾਲ-ਨਾਲ ਚਾਰ ਮੋਬਾਈਲ ਫੋਨ, ਇੱਕ ਪਾਸਪੋਰਟ ਅਤੇ 18,000 ਰੁਪਏ ਨਕਦ ਬਰਾਮਦ ਕੀਤੇ ਹਨ।

(For more news apart from  Mangaluru Police busts drug smuggling gang, Two South African citizens arrested News in Punjabi, stay tuned to Rozana Spokesman)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement