
ਰਾਸ਼ਟਰੀ ਸਿਹਤ ਸੇਵਾਵਾਂ ਨੂੰ ਪੈਸੇ ਦਾਨ ਕਰਨ ਲਈ ਉਸ ਨੇ ਇੰਟਰਨੈੱਟ ਰਾਹੀਂ 1000 ਪੌਂਡ ਇਕੱਠੇ ਕਰਨ ਦਾ ਟੀਚਾ ਮਿਥਿਆ ਸੀ
ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਚਲਦਿਆਂ ਕਈ ਬੁਰਾਈਆਂ ਅਤੇ ਕਈ ਚੰਗਿਆਈਆਂ ਦੇਖਣ ਨੂੰ ਮਿਲੀਆਂ। ਕਈ ਵਾਰ ਬਜ਼ੁਰਗ ਵੀ ਅਜਿਹੇ ਕੰਮ ਕਰ ਜਾਂਦੇ ਹਨ ਕਿ ਹੈਰਾਨ ਹੀ ਕਰ ਦਿੰਦੇ ਹਨ ਤੇ ਹੁਣ ਇਕ ਅਜਿਹਾ ਕੰਮ ਬਜ਼ੁਗਰ ਨੇ ਕਰ ਦਿਖਾਇਆ ਹੈ ਜਿਹੜਾ ਨੌਜਵਾਨ ਵੀ ਨਹੀਂ ਕਰ ਸਕਦੇ। ਬੈਡਫੋਰਡਸ਼ਾਇਰ ਦੇ ਪਿੰਡ ਮਾਰਸਟਨ ਵਸਦੇ ਟੌਮ ਮੂਰ ਨੇ 30 ਅਪ੍ਰੈਲ ਨੂੰ ਆਪਣਾ 100 ਵਾਂ ਜਨਮਦਿਨ ਮਨਾਇਆ।
File photo
ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਉਸ ਨੇ ਆਪਣੇ ਘਰ ਦੀ ਬਗੀਚੀ ਦੀ 25 ਮੀਟਰ ਲੰਬਾਈ ਨੂੰ 100 ਵਾਰ ਤੁਰ ਕੇ ਸਰ ਕਰਨ ਦਾ ਟੀਚਾ ਮਿਥਿਆ। ਇਸ ਤਰ੍ਹਾਂ ਉਸ ਨੇ ਚੈਰਿਟੀ ਇਕੱਠੀ ਕੀਤੀ ਤਾਂ ਕਿ ਉਸ ਦੀ ਜਾਨ ਬਚਾਉਣ ਵਾਲੇ ਸਿਹਤ ਕਾਮਿਆਂ ਨੂੰ ਉਹ ਦਾਨ ਕਰ ਸਕੇ। ਰਾਸ਼ਟਰੀ ਸਿਹਤ ਸੇਵਾਵਾਂ ਨੂੰ ਪੈਸੇ ਦਾਨ ਕਰਨ ਲਈ ਉਸ ਨੇ ਇੰਟਰਨੈੱਟ ਰਾਹੀਂ 1000 ਪੌਂਡ ਇਕੱਠੇ ਕਰਨ ਦਾ ਟੀਚਾ ਮਿਥਿਆ ਸੀ
File photo
ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਕੋਲ ਪੌਂਡਾਂ ਦੇ ਅੰਬਾਰ ਲੱਗ ਗਏ। ਪਹਿਲੇ ਦਿਨ ਉਸ ਨੂੰ ਜ਼ਬਰਦਸਤ ਹੁੰਗਾਰਾ ਮਿਲਣ ਤੋਂ ਬਾਅਦ ਬੁੱਧਵਾਰ ਰਾਤ ਤੱਕ 9 ਮਿਲੀਅਨ ਪੌਂਡ ਦੀ ਚੈਰਿਟੀ ਰਾਸ਼ੀ ਉਹ ਇਕੱਠੀ ਕਰ ਚੁੱਕਾ ਸੀ। ਰਾਸ਼ਟਰੀ ਸਿਹਤ ਸੇਵਾਵਾਂ (ਐੱਨ. ਐੱਚ. ਐੱਸ.) ਲਈ ਰਾਸ਼ੀ ਇਕੱਠੀ ਕਰਨ ਦੀ ਵਜ੍ਹਾ ਇਹ ਸੀ ਕਿ ਉਹ ਕਈ ਵਰ੍ਹੇ ਪਹਿਲਾਂ ਖੁਦ ਚਮੜੀ ਦੇ ਕੈਂਸਰ ਤੋਂ ਪੀੜਤ ਹੋ ਗਿਆ ਸੀ
File photo
ਪਰ ਆਪਣੇ ਜਿਉਂਦੇ ਹੋਣ ਪਿੱਛੇ ਉਹ ਸਿਹਤ ਕਾਮਿਆਂ ਦਾ ਵੱਡਾ ਹੱਥ ਮੰਨਦਾ ਹੈ। ਟੌਮ ਮੂਰ ਸਾਬਕਾ ਸਿਵਲ ਇੰਜੀਨੀਅਰ ਹੈ। ਦੂਜੀ ਵਿਸ਼ਵ ਜੰਗ ਮੌਕੇ ਉਹ 145 ਰੇਜੀਮੈਂਟ ਰਾਇਲ ਆਰਮਡ ਕਾਰਪਸ ਵਿਚ ਭਰਤੀ ਹੋਇਆ ਸੀ। ਉਹ ਭਾਰਤ ਅਤੇ ਬਰ੍ਹਮਾ ਵਿਚ ਵੀ ਸੇਵਾਵਾਂ ਨਿਭਾ ਚੁੱਕਾ ਹੈ।