ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿਚ ਮਮਤਾ ਬੈਨਰਜੀ ਵਿਰੁਧ ਦਰਜ ਹੋਈ ਐਫ਼.ਆਈ.ਆਰ
Published : Apr 16, 2021, 9:27 am IST
Updated : Apr 16, 2021, 9:27 am IST
SHARE ARTICLE
Mamata Banerjee
Mamata Banerjee

ਮਾਥਾਭਾਂਗਾ ਪੁਲਿਸ ਥਾਣੇ ’ਚ ਦਰਜ ਅਪਣੀ ਸ਼ਿਕਾਇਤ ਦੇ ਨਾਲ ਹੀ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਭਾਸ਼ਣ ਦੀ ਇਕ ਵੀਡੀਉ ਵੀ ਨੱਥੀ ਕੀਤੀ ਹੈ।

ਕੋਲਕਾਤਾ : ਕੇਂਦਰੀ ਬਲਾਂ ਦਾ ਘਿਰਾਉ ਕਰਨ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ ’ਚ ਇਥੇ ਇਕ ਪੁਲਿਸ ਥਾਣੇ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖ਼ਿਲਾਫ਼ ਐਫ਼.ਆਈ.ਆਰ ਦਰਜ ਕੀਤੀ ਗਈ ਹੈ। ਇਸ ’ਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਭੜਕਾਉਣ ਦੇ ਕਾਰਨ ਸੀਤਲਕੂਚੀ ਗੋਲੀਬਾਰੀ ਦੀ ਘਟਨਾ ਹੋਈ ਅਤੇ ਉਸ ਵਿਚ ਚਾਰ ਲੋਕਾਂ ਮੌਤ ਹੋ ਗਈ।

Mamata BanerjeeMamata Banerjee

ਕੂਚਬਿਹਾਰ ’ਚ ਭਾਜਪਾ ਘੱਟ ਗਿਣਤੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਿਦਿੱਕੀ ਅਲੀ ਮਿਆ ਨੇ ਬੁਧਵਾਰ ਨੂੰ ਅਪਣੀ ਸ਼ਿਕਾਇਤ ’ਚ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਵਲੋਂ ਬਨਰੇਸ਼ਵਰ ’ਚ ਇਕ ਰੈਲੀ ’ਚ ਦਿਤੇ ਗਏ ਭਾਸ਼ਣ ਨੇ ਲੋਕਾਂ ਨੂੰ ਚੋਣਾਂ ਲਈ ਚੌਥੇ ਗੇੜ ਦੌਰਾਨ ਸੀਆਈਐਸਐਫ਼ ਦੇ ਕਰਮੀਆਂ ਵਿਰੁਧ ਹਮਲੇ ਲਈ ਭੜਕਾਇਆ ਸੀ।

ਮਾਥਾਭਾਂਗਾ ਪੁਲਿਸ ਥਾਣੇ ’ਚ ਦਰਜ ਅਪਣੀ ਸ਼ਿਕਾਇਤ ਦੇ ਨਾਲ ਹੀ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਭਾਸ਼ਣ ਦੀ ਇਕ ਵੀਡੀਉ ਵੀ ਨੱਥੀ ਕੀਤੀ ਹੈ। ਮਿਆ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਭੜਕਾਉ ਬਿਆਨ ਨਾਲ ਭੜਕੇ ਪਿੰਡ ਵਾਲਿਆਂ ਨੇ ਤੈਨਾਤ ਸੁਰੱਖਿਆ ਕਰਮੀਆਂ ਦੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement