ਪੀੜਤਾ ਦੇ ਗੁਪਤ ਅੰਗ ਵਿਕਸਿਤ ਨਾ ਹੋਣ 'ਤੇ ਵੀ ਉਹਨਾਂ ਨੂੰ ਛੂਹਣਾ ਯੌਨ ਅਪਰਾਧ ਮੰਨਿਆ ਜਾਵੇਗਾ: ਹਾਈ ਕੋਰਟ
Published : Apr 16, 2022, 7:56 pm IST
Updated : Apr 16, 2022, 7:56 pm IST
SHARE ARTICLE
Calcutta High Court
Calcutta High Court

“ਇਹ ਬਿਲਕੁਲ ਮਹੱਤਵਪੂਰਨ ਨਹੀਂ ਹੈ ਕਿ 13 ਸਾਲ ਦੀ ਲੜਕੀ ਦਾ ਗੁਪਤ ਅੰਗ ਵਿਕਸਿਤ ਹੋਇਆ ਹੈ ਜਾਂ ਨਹੀਂ''

 

ਕਲਕੱਤਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜਿਨਸੀ ਪੀੜਤਾ ਦੇ ਗੁਪਤ ਅੰਗ ਦੇ ਵਿਕਸਿਤ ਨਾ ਹੋਣ 'ਤੇ ਵੀ ਇਸ ਅਪਰਾਧ ਨੂੰ ਜਿਨਸੀ ਸ਼ੋਸ਼ਣ ਮੰਨਿਆ ਜਾਵੇਗਾ। ਇਹ ਫੈਸਲਾ 2017 ਦੇ ਇੱਕ ਕੇਸ ਦੇ ਸਬੰਧ ਵਿੱਚ ਆਇਆ ਹੈ। 13 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।

 

Calcutta High CourtCalcutta High Court

 

ਦੋਸ਼ ਹੈ ਕਿ ਜਦੋਂ ਪੀੜਤਾ ਦੇ ਘਰ ਕੋਈ ਨਹੀਂ ਸੀ ਤਾਂ ਦੋਸ਼ੀ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਕਾਰਵਾਈ ਦੌਰਾਨ ਮੁਲਜ਼ਮ ਨੇ ਕਿਹਾ ਕਿ ਪੀੜਤਾ ਦੇ ਗੁਪਤ ਅੰਗ ਨੂੰ ਛੂਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਕੇਸ ਦੇ ਮੈਡੀਕਲ ਅਫ਼ਸਰ ਨੇ ਬਿਆਨ ਦਿੱਤਾ ਸੀ ਕਿ ਲੜਕੀ ਦੇ ਗੁਪਤ ਅੰਗ ਦਾ ਵਿਕਾਸ ਨਹੀਂ ਹੋਇਆ।

Calcutta High CourtCalcutta High Court

ਜਸਟਿਸ ਵਿਵੇਕ ਚੌਧਰੀ ਨੇ ਕਿਹਾ, “ਇਹ ਬਿਲਕੁਲ ਮਹੱਤਵਪੂਰਨ ਨਹੀਂ ਹੈ ਕਿ 13 ਸਾਲ ਦੀ ਲੜਕੀ ਦਾ ਗੁਪਤ ਅੰਗ ਵਿਕਸਿਤ ਹੋਇਆ ਹੈ ਜਾਂ ਨਹੀਂ। ਭਾਵੇਂ ਕਿ ਕੁਝ ਡਾਕਟਰੀ ਕਾਰਨਾਂ ਕਰਕੇ  ਲੜਕੀ ਦੇ ਗੁਪਤ ਅੰਗ ਦਾ ਵਿਕਾਸ ਨਹੀਂ ਹੁੰਦਾ। ਕਿਸੇ ਲੜਕੀ ਦੇ  ਗੁਪਤ ਅੰਗ ਨੂੰ ਛੂਹਣਾ ਜਾਂ ਜਿਨਸੀ ਇਰਾਦੇ ਨਾਲ ਬੱਚੇ ਨੂੰ ਛੂਹਣਾ ਜਿਨਸੀ ਹਮਲੇ ਦਾ ਅਪਰਾਧ ਹੈ।

Calcutta High CourtCalcutta High Court

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement