
ਨੰਦਿਨੀ ਗੁਪਤਾ ਨੇ ਆਪਣੀ ਖ਼ੂਬਸੂਰਤੀ ਤੇ ਆਤਮ-ਵਿਸ਼ਵਾਸ ਨਾਲ ਬਣਾਇਆ ਸਾਰਿਆਂ ਨੂੰ ਦੀਵਾਨਾ
ਕੋਟਾ: ਬਿਊਟੀ ਪੇਜੈਂਟ ਫੈਮਿਨਾ ਮਿਸ ਇੰਡੀਆ ਦੀ ਜੇਤੂ ਬਣ ਗਈ ਹੈ। 19 ਸਾਲਾ ਨੰਦਿਨੀ ਗੁਪਤਾ ਨੇ ਮਿਸ ਇੰਡੀਆ 2023 ਦਾ ਖਿਤਾਬ ਜਿੱਤ ਲਿਆ ਹੈ। ਨੰਦਿਨੀ ਗੁਪਤਾ ਰਾਜਸਥਾਨ ਦੀ ਰਹਿਣ ਵਾਲੀ ਹੈ। ਉਹ ਦੇਸ਼ ਦੀ 59ਵੀਂ ਮਿਸ ਇੰਡੀਆ ਚੁਣੀ ਗਈ ਸੀ। ਇਸ ਖਾਸ ਮੌਕੇ 'ਤੇ ਸਾਬਕਾ ਮਿਸ ਇੰਡੀਆ ਸੀਨੀ ਸ਼ੈੱਟੀ ਨੇ ਨੰਦਿਨੀ ਨੂੰ ਤਾਜ ਪਹਿਨਾਇਆ।
ਕਾਲੇ ਗਾਊਨ 'ਚ ਨੰਦਨੀ ਨੇ ਆਪਣੀ ਖੂਬਸੂਰਤੀ ਅਤੇ ਆਤਮਵਿਸ਼ਵਾਸ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਜਿਥੇ ਰਾਜਸਥਾਨ ਦੀ ਨੰਦਿਨੀ ਗੁਪਤਾ ਨੂੰ ਮਿਸ ਇੰਡੀਆ ਦਾ ਤਾਜ ਪਹਿਨਾਇਆ ਗਿਆ, ਉਥ ਹੀ ਦਿੱਲੀ ਦੀ ਸ਼੍ਰੇਆ ਪੁੰਜਾ ਪਹਿਲੀ ਰਨਰ ਅੱਪ ਅਤੇ ਮਣੀਪੁਰ ਦੀ ਥੌਨਾਓਜਮ ਸਟ੍ਰੇਲਾ ਲੁਵਾਂਗ ਦੂਜੀ ਰਨਰ ਅੱਪ ਰਹੀ।
ਸੁੰਦਰਤਾ ਮੁਕਾਬਲੇ ਵਿੱਚ ਦੇਸ਼ ਭਰ ਦੀਆਂ ਕੁੜੀਆਂ ਨੇ ਹਿੱਸਾ ਲਿਆ ਸੀ ਪਰ ਨੰਦਨੀ ਨੇ ਸਾਰਿਆਂ ਨੂੰ ਪਛਾੜ ਕੇ 'ਬਿਊਟੀ ਦਾ ਤਾਜ' ਜਿੱਤ ਲਿਆ ਹੈ। ਸਿਰਫ 19 ਸਾਲ ਦੀ ਉਮਰ 'ਚ ਮਿਸ ਇੰਡੀਆ ਬਣ ਕੇ ਨੰਦਿਨੀ ਕਈ ਮੁਟਿਆਰਾਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਮਿਸ ਇੰਡੀਆ ਬਣਨ ਤੋਂ ਬਾਅਦ ਨੰਦਿਨੀ ਹੁਣ ਮਿਸ ਵਰਲਡ ਦੇ ਅਗਲੇ ਸੀਜ਼ਨ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ।
ਮਿਸ ਇੰਡੀਆ 2023 ਨੰਦਿਨੀ ਗੁਪਤਾ ਰਾਜਸਥਾਨ ਦੇ ਕੋਟਾ ਸ਼ਹਿਰ ਦੀ ਵਸਨੀਕ ਹੈ। ਉਸਨੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। ਮਿਸ ਇੰਡੀਆ ਆਰਗੇਨਾਈਜ਼ੇਸ਼ਨ ਮੁਤਾਬਕ ਨੰਦਿਨੀ ਪ੍ਰਿਅੰਕਾ ਚੋਪੜਾ ਨੂੰ ਆਪਣਾ ਆਈਡਲ ਮੰਨਦੀ ਹੈ। ਉਹ ਅਦਾਕਾਰਾ ਤੋਂ ਕਾਫੀ ਪ੍ਰੇਰਿਤ ਹੈ। ਇਸ ਵਾਰ ਮਨੀਪੁਰ ਵਿੱਚ ਫੈਮਿਨਾ ਮਿਸ ਇੰਡੀਆ ਦਾ ਆਯੋਜਨ ਕੀਤਾ ਗਿਆ। ਕਾਰਤਿਕ ਆਰੀਅਨ ਅਤੇ ਅਨੰਨਿਆ ਪਾਂਡੇ ਨੇ ਮਿਸ ਇੰਡੀਆ 2023 ਈਵੈਂਟ ਵਿੱਚ ਧਮਾਕੇਦਾਰ ਪ੍ਰਦਰਸ਼ਨ ਨਾਲ ਗੰਢ ਬੰਨ੍ਹ ਲਈ। ਜਦੋਂ ਕਿ ਮਨੀਸ਼ ਪਾਲ ਅਤੇ ਭੂਮੀ ਪੇਡਨੇਕਰ ਨੇ ਸ਼ੋਅ ਨੂੰ ਹੋਸਟ ਕੀਤਾ ਸੀ।