
ਸਮਾਂ ਨਿਰਧਾਰਿਤ ਤੋਂ 20 ਘੰਟੇ ਪਹਿਲਾਂ ਹੀ ਖ਼ਤਮ ਹੋਵੇਗਾ ਚੋਣ ਪ੍ਰਚਾਰ
ਨਵੀ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਵਿਚ ਹੋਈ ਹਿੰਸਾ ਤੋਂ ਬਾਅਦ ਪੱਛਮ ਬੰਗਾਲ ਵਿਚ ਰੈਲੀ ਅਤੇ ਸਭਾਵਾਂ 'ਤੇ ਚੋਣ ਕਮਿਸ਼ਨ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬੰਗਾਲ ਦੇ ਸਾਰੇ 9 ਲੋਕ ਸਭਾ ਖੇਤਰਾਂ ਵਿਚ ਕੱਲ੍ਹ ਰਾਤ ਤੋਂ 10 ਵਜੇ ਤੋਂ ਬਾਅਦ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਜਾਵੇਗੀ।
No Captionਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪ੍ਰਚਾਰ ਦਾ ਜਿੰਨਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਉਸ ਤੋਂ 20 ਘੰਟੇ ਪਹਿਲਾਂ ਹੀ ਚੋਣ ਕਮਿਸ਼ਨ ਨੇ ਉੱਥੋਂ ਦੀ ਮੌਜੂਦਾ ਸਥਿਤੀ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਈ ਵੀ ਵਿਅਕਤੀ 16 ਮਈ ਦੀ ਰਾਤ 10 ਵਜੇ ਤੋਂ ਬਾਅਦ ਕੋਈ ਵੀ ਜਨਤਕ ਬੈਠਕ ਨਹੀਂ ਕਰੇਗਾ। ਇਸ ਵਾਸਤੇ ਧਾਰਾ 324 ਦਾ ਇਸਤੇਮਾਲ ਕੀਤਾ ਗਿਆ ਹੈ।
Voting
ਦਸ ਦਈਏ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਦੇ ਰੋਡ ਸ਼ੋ ਦੌਰਾਨ ਹੋਈ ਹਿੰਸਾ ਵਿਚ ਈਸ਼ਵਰ ਚੰਦ ਵਿਦਿਆਸਾਗਰ ਦੀ ਮੂਰਤੀ ਤੋੜਨ 'ਤੇ ਟੀਐਮਸੀ ਦੇ ਵਿਦਿਆਰਥੀ ਵਿੰਗ ਨੇ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸੀਪੀਆਈ ਨੇ ਵੀ ਇਸ ਦੇ ਵਿਰੋਧ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਸੀਪੀਆਈ ਦੇ ਜਰਨਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕੋਲਕਾਤਾ ਵਿਚ ਕਿਵੇਂ ਹੋਇਆ।
Voting
ਭਾਰਤੀ ਜਨਤਾ ਪਾਰਟੀ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ। ਅਮਿਤ ਸ਼ਾਹ ਦੇ ਰੋਡ ਸ਼ੋ ਵਿਚ ਹੋਈ ਹਿੰਸਾ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਦਿੱਲੀ ਵਿਚ ਪ੍ਰਦਰਦਸ਼ਨ ਕੀਤਾ। ਇਸ ਦੌਰਾਨ ਬਹੁਤ ਸਾਰੇ ਆਗੂ ਉੱਥੇ ਮੌਜੂਦ ਸਨ। ਉਹਨਾਂ ਨੇ ਮੂੰਹ ਬੰਦ ਕਰਕੇ ਹੱਥ ਵਿਚ ਬੈਨਰ ਫੜੇ ਹੋਏ ਸਨ। ਇਹਨਾਂ ਬੈਨਰਾ 'ਤੇ ਲਿਖਿਆ ਸੀ ਬੰਗਾਲ ਬਚਾਓ, ਲੋਕਤੰਤਰ ਬਚਾਓ। ਇਸ ਘਟਨਾ ਦੇ ਵਿਰੋਧ ਵਿਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਣਮੂਲ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਅਪਣੇ ਅਪਣੇ ਫੇਸਬੁੱਕ ਅਤੇ ਟਵਿਟਰ ਤੇ ਉਹਨਾਂ ਦੀ ਪਾਰਦਿਸ਼ਤ ਤਸਵੀਰ ਲਗਾਈ ਹੈ।
ਉਹਨਾਂ ਨੇ ਅਪਣੀ ਪ੍ਰੋਫਾਇਲ ਫੋਟੋ ਬਦਲ ਕੇ ਈਸ਼ਵਰ ਚੰਦਰ ਵਿਦਿਆਸਾਗਰ ਦੀ ਤਸਵੀਰ ਲਗਾਈ ਗਈ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਜ਼ਬਰਦਸਤ ਹਮਲਾ ਕਰਦੇ ਹੋਏ ਮੰਗਲਵਾਰ ਨੂੰ ਬੈਨਰਜੀ ਨੇ ਕਿਹਾ ਸੀ ਕਿ ਅਮਿਤ ਸ਼ਾਹ ਅਪਣੇ ਆਪ ਨੂੰ ਕੀ ਸਮਝਦੇ ਹਨ। ਕੀ ਉਹ ਸਭ ਤੋਂ ਉਪਰ ਹਨ। ਕੀ ਉਹ ਰੱਬ ਹਨ ਕਿ ਉਹਨਾਂ ਦਾ ਕੋਈ ਵੀ ਵਿਰੋਧ ਨਹੀਂ ਕਰਦਾ।
19ਵੀਂ ਸਦੀ ਦੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਨਾਮ 'ਤੇ ਬਣੇ ਕਾਲਜ ਵਿਚ ਕਥਿਤ ਭਾਜਪਾ ਕਾਰਜਕਰਤਾਵਾਂ ਨੇ ਤੋੜ ਫੋੜ ਕੀਤੀ ਹੈ। ਮਾਕਪਾ ਨੇ ਵੀ ਘਟਨਾ ਤੇ ਵਿਰੋਧ ਜਤਾਉਂਦੇ ਹੋਏ ਇਕ ਰੈਲੀ ਵਿਚ ਸ਼ਾਮਲ ਹੋਏ।