ਆਸਟ੍ਰੇਲੀਆ ਨੇ ਭਾਰਤੀ ਉਡਾਣਾਂ ’ਤੇ ਲਾਈ ਪਾਬੰਦੀ ਹਟਾਈ
Published : May 16, 2021, 10:28 am IST
Updated : May 16, 2021, 10:28 am IST
SHARE ARTICLE
 Australia lifts ban on Indian flights
Australia lifts ban on Indian flights

ਪਾਬੰਦੀ ਹਟਣ ਪਿੱਛੋਂ ਭਾਰਤ ਤੋਂ ਤਕਰੀਬਨ 70 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਪਹਿਲੀ ਉਡਾਣ ਸ਼ਨੀਵਾਰ ਸਵੇਰ ਨੂੰ ਡਾਰਵਿਨ ਉਤਰ ਚੁੱਕੀ ਹੈ।

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਜ਼ਨ ਨੇ ਕੋਰੋਨਾ ਵਾਇਰਸ ਕਾਰਨ ਭਾਰਤੀ ਉਡਾਣਾਂ ਦੇ ਆਉਣ ‘ਤੇ ਲਾਈ ਪਾਬੰਦੀ ਹਟਾ ਦਿੱਤੀ ਹੈ। ਇਹ ਪਾਬੰਦੀ ਸ਼ੁੱਕਰਵਾਰ ਦੀ ਅੱਧੀ ਰਾਤ ਤੋਂ ਖ਼ਤਮ ਕੀਤੀ ਗਈ ਹੈ। ਯਾਤਰੀਆਂ ਨੂੰ ਆਰ. ਟੀ.-ਪੀ. ਸੀ. ਆਰ. ਰਿਪੋਰਟ ‘ਤੇ ਥ੍ਰ ਕੋਡ ਦੀ ਜ਼ਰੂਰਤ ਹੋ ਸਕਦੀ ਹੈ। ਪੀ. ਐੱਮ. ਸਕਾਟ ਮੌਰਿਜ਼ਨ ਨੇ ਕਿਹਾ ਕਿ ਸਾਡੇ ਚੰਗੇ ਮਿੱਤਰ ਭਾਰਤ ਲਈ ਡਾਕਟਰੀ ਸਪਲਾਈ ਅਤੇ ਸਾਜੋ-ਸਾਮਾਨਾਂ ਨਾਲ ਭਰੀ ਫਲਾਈਟ ਸ਼ੁੱਕਰਵਾਰ ਨੂੰ ਸਿਡਨੀ ਤੋਂ ਰਵਾਨਾ ਹੋਈ।   

flightflight

ਉੱਥੇ ਹੀ, ਪਾਬੰਦੀ ਹਟਣ ਪਿੱਛੋਂ ਭਾਰਤ ਤੋਂ ਤਕਰੀਬਨ 70 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਪਹਿਲੀ ਉਡਾਣ ਸ਼ਨੀਵਾਰ ਸਵੇਰ ਨੂੰ ਡਾਰਵਿਨ ਉਤਰ ਚੁੱਕੀ ਹੈ। ਰਿਪੋਰਟ ਮੁਤਾਬਕ, ਇਸ ਵਿਚ ਪਹਿਲਾਂ 150 ਯਾਤਰੀ ਜਾਣ ਵਾਲੇ ਸਨ ਪਰ ਇਨ੍ਹਾਂ ਵਿਚੋਂ 48 ਯਾਤਰੀ ਕੋਰੋਨਾ ਪਾਜ਼ੀਟਿਵ ਨਿਕਲੇ ਅਤੇ ਨੇੜਲੇ ਸੰਪਰਕ ਵਿਚ ਮੰਨੇ ਗਏ ਲੋਕਾਂ ਸਣੇ ਕੁੱਲ 72 ਯਾਤਰੀਆਂ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ।

corona casecorona 

ਹੁਣ ਜਦ ਤੱਕ ਇਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਨਹੀਂ ਹੋਵੇਗੀ ਉਦੋਂ ਤੱਕ ਇਨ੍ਹਾਂ ਨੂੰ ਭਾਰਤ ਵਿਚ ਹੀ ਰੁਕਣਾ ਹੋਵੇਗਾ। ਜਾਣਕਾਰੀ ਮੁਤਾਬਕ ਲਗਭਗ 9,000 ਆਸਟ੍ਰੇਲੀਆਈ ਭਾਰਤ ਵਿਚ ਹਨ। ਮਾਰਚ 2020 ਤੋਂ ਆਸਟ੍ਰੇਲੀਆਈ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ ਅਤੇ ਵਿਦੇਸ਼ੀ ਯਾਤਰੀਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਲਈ ਮਨਜ਼ੂਰੀ ਲੈਣਾ ਲਾਜ਼ਮੀ ਹੈ।  

ਏਅਰ ਕੈਨੇਡਾ ਨੇ ਭਾਰਤੀ ਫ਼ਲਾਈਟਸ ’ਤੇ 22 ਜੂਨ ਤਕ ਵਧਾਈ ਪਾਬੰਦੀ
ਟੋਰਾਂਟੋ : ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਕੈਨੇਡਾ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਭਾਰਤ ਤੋਂ ਹਵਾਈ ਯਾਤਰਾ ਕਰ ਕੇ ਆਉਣ ਵਾਲਿਆਂ ’ਤੇ ਪਾਬੰਦੀ ਲਾ ਦਿਤੀ ਗਈ ਸੀ ਅਤੇ ਇਸ ਪਾਬੰਦੀ ਨੂੰ ਹੁਣ ਹੋਰ ਅੱਗੇ ਵਧਾ ਦਿਤਾ ਗਿਆ ਹੈ। ਦਰਾਸਲ ਭਾਰਤ ਅਤੇ ਪਾਕਿਸਤਾਨ ਦੀਆਂ ਫ਼ਲਾਈਟਸ ’ਤੇ ਪਾਬੰਦੀ ਲਾਉਣ ਮਗਰੋਂ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਕੋਰੋਨਾ ਮਰੀਜ਼ਾਂ ਦੀ ਆਮਦ ਵਿਚ ਕਮੀ ਦਰਜ ਕੀਤੀ ਗਈ ਹੈ।

Flight Flight

ਹੈਲਥ ਕੈਨੇਡਾ ਦੇ ਅੰਕੜਿਆਂ ਮੁਤਾਬਕ 10 ਅਪ੍ਰੈਲ ਤੋਂ 23 ਅਪ੍ਰੈਲ ਦਰਮਿਆਨ ਕੈਨੇਡਾ ਪਹੁੰਚੀਆਂ 135 ਇੰਟਰਨੈਸ਼ਨਲ ਫ਼ਲਾਈਟਸ ਵਿਚ ਕੋਰੋਨਾ ਮਰੀਜ਼ ਮਿਲੇ ਜਿਨ੍ਹਾਂ ਵਿਚੋਂ 36 ਭਾਰਤ ਤੋਂ ਆਈਆਂ ਸਨ ਅਤੇ 2 ਪਾਕਿਸਤਾਨ ਨਾਲ ਸਬੰਧਤ ਮਿਲੀਆਂ। ਉਧਰਲ ਏਅਰ ਕੈਨੇਡਾ ਵੱਲੋਂ ਕੈਨੇਡਾ ਅਤੇ ਭਾਰਤ ਦਰਮਿਆਨ ਫ਼ਲਾਈਟਸ ’ਤੇ ਰੋਕ 22 ਜੂਨ ਤੱਕ ਵਧਾ ਦਿਤੀ ਗਈ ਹੈ

ਪਰ ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਕਿਹਾ ਕਿ ਫ਼ਿਲਹਾਲ ਪਾਬੰਦੀ ਦੀ ਮਿਆਦ ਵਧਾਉਣ ਦਾ ਕੋਈ ਵਿਚਾਰ ਨਹੀਂ। ਟ੍ਰਾਂਸਪੋਰਟ ਕੈਨੇਡਾ ਵੱਲੋਂ 22 ਅਪ੍ਰੈਲ ਨੂੰ 30 ਦਿਨ ਵਾਸਤੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾ ਦਿਤੀ ਗਈ ਜਿਸ ਮਗਰੋਂ ਕੋਰੋਨਾ ਮਰੀਜ਼ਾਂ ਵਾਲੇ ਜਹਾਜ਼ਾਂ ਦੀ ਗਿਣਤੀ ਸਿਰਫ਼ 56 ਰਹਿ ਗਈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement