ਇਸ ਸਿੱਖ ਨੂੰ ਸਲਾਮ, ਅਣਜਾਣ ਲੋਕਾਂ ਲਈ ਪਰਿਵਾਰ ਦੀ ਵੀ ਜਾਨ ਵੀ ਲਾਈ ਦਾਅ 'ਤੇ
Published : May 16, 2021, 3:31 pm IST
Updated : May 16, 2021, 3:31 pm IST
SHARE ARTICLE
Amarjeet Singh
Amarjeet Singh

ਦਿੱਲੀ 'ਚ ਸਰਕਾਰ ਨਹੀਂ ਸਰਦਾਰ ਕੰਮ ਆਇਆ 

ਨਵੀਂ ਦਿੱਲੀ (ਸੁਰਖ਼ਾਬ ਚੰਨ) - ਕੋਰੋਨਾ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧ ਰਹੀ ਹਹੈ। ਕੋਰੋਨਾ ਮਹਾਮਾਰੀ ਦੇ ਨਾਲ ਆਕਸੀਜਨ ਸੰਕਟ ਵੀ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਸਸਕਾਰ ਲਈ ਵੀ ਜਗ੍ਹਾ ਨਹੀਂ ਮਿਲ ਰਹੀ ਜਾਂ ਇਹ ਵੀ ਕਈ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਕਈ ਲੋਕ ਕੋਰੋਨਾ ਦੇ ਡਰ ਤੋਂ ਆਪਣੇ ਹੀ ਪਰਿਵਾਰਕ ਮੈਂਬਰ ਦਾ ਸਸਕਾਰ ਕਰਨ ਤੋਂ ਮਨ੍ਹਾ ਕਰ ਰਹੇ ਹਨ। ਇਸ ਸਥਿਤੀ ਵਿਚ ਉਹਨਾਂ ਲਾਵਾਰਸ ਲਾਸ਼ਾਂ ਦਾ ਸਸਕਾਰ ਨਹੀਂ ਹੋ ਪਾ ਰਿਹਾ।

Amarjeet Singh Amarjeet Singh

ਲਾਸ਼ਾ ਰੁਲ ਰਹੀਆਂ ਹਨ। ਇਸ ਸਭ ਦੇ ਚਲਦਿਆਂ ਕਈ ਲੋਕ ਕੋਰੋਨਾ ਮਰੀਜ਼ਾਂ ਦੀ ਸੇਵਾ ਲਈ ਜਾਂ ਮ੍ਰਿਤਕਾਂ ਦਾ ਸਸਕਾਰ ਕਰਨ ਲਈ ਅੱਗੇ ਵੀ ਆਏ ਹਨ ਤੇ ਹੁਣ ਦਿੱਲੀ ਦੇ ਰਹਿਣ ਵਾਲੇ ਸ. ਅਮਰਜੀਤ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਮਰੀਜ਼ਾਂ ਦੀ ਸੇਵਾ ਵਿਚ ਲੱਗ ਗਏ ਹਨ। ਸਰਦਾਰ ਅਮਰਜੀਤ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਕੋਰੋਨਾ ਨਾਲ ਤੜਫਦੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਸਰਦਾਰ ਸਾਹਿਬ ਨੇ ਆਪਣੀ ਗੱਡੀ ਨੂੰ ਮੁਫ਼ਤ ਐਂਬੂਲੈਂਸ ਵਿਚ ਤਬਦੀਲ ਕੀਤਾ ਹੈ।

Photo

ਅੱਜ ਸਮਾਂ ਅਜਿਹਾ ਆ ਗਿਆ ਹੈ ਜਦੋਂ ਆਪਣੇ ਆਪਣਿਆਂ ਤੋਂ ਦੂਰ ਹੋ ਗਏ, ਜਦੋ ਨਿੱਜੀ ਹਸਪਤਾਲ ਵਾਲੇ ਐਮਬੂਲੈਂਸ ਦੀ ਫੀਸ ਇੱਕ ਲੱਖ ਰੁਪਏ ਤੋਂ ਵੀ ਵੱਧ ਲੈ ਰਹੇ ਹਨ, ਜਦੋ ਮਾਪਿਆਂ ਦਾ ਸਸਕਾਰ ਕੋਈ ਬੇਗਾਨਾ ਕਰਦਾ ਹੈ ਤੇ ਔਲਾਦ ਦੂਰ ਖੜੀ ਸਿਰਫ਼ ਤਮਾਸ਼ਾ ਦੇਖਦੀ ਹੈ। ਅਜਿਹੇ ਵਿਚ ਸ. ਅਮਰਜੀਤ ਸਿੰਘ ਸੜਕਾਂ 'ਤੇ ਘੁੰਮਦੇ ਹੋਏ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਜ਼ਿੰਦਗੀ ਜਿਉਣ ਦਾ ਸਲੀਕਾ ਦੁਨੀਆਂ ਨੂੰ ਸਿਖਾ ਰਹੇ ਹਨ। ਅਮਰਜੀਤ ਸਿੰਘ ਹਰ ਰੋਜ਼ ਘਰ ਤੋਂ ਨਿਕਲਣ ਸਮੇਂ ਆਪਣੇ ਪਰਿਵਾਰ ਨੂੰ ਕਹਿੰਦੇ ਹਨ ਕਿ ਸ਼ਾਇਦ ਮੈਂ ਘਰ ਵਾਪਿਸ ਨਾ ਆਵਾਂ।

corona casecorona 

ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਕਾਬਿਲ ਨਹੀਂ ਸੀ ਕਿ ਉਹ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਕਰ ਸਕੇ ਪਰ ਜਦੋਂ ਉਸ ਨੇ ਇਸ ਸੇਵਾ ਲਈ ਇਕ ਕਦਮ ਵਧਾਇਆ ਤਾਂ ਪ੍ਰਮਾਤਮਾ ਨੇ ਉਸ ਵੱਲ ਲੱਖਾਂ ਕਦਮ ਵਧਾਏ ਅਤੇ ਉਸ ਨੂੰ ਇਹ ਸੇਵਾ ਕਰਨ ਦਾ ਬਲ ਬਖ਼ਸ਼ਿਆ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਗੁਆਂਢ ਵਿਚ ਇਕ ਵਿਅਕਤੀ ਦੀ ਮੌਤ ਉਸ ਨੂੰ ਗੱਡੀ ਦੀ ਸਹੂਲਤ ਨਾ ਮਿਲਣ ਕਰ ਕੇ ਹੋਈ ਸੀ ਤੇ ਉਸ ਸਮੇਂ ਉਸ ਨੂੰ ਬਹੁਤ ਦੁੱਖ ਹੋਇਆ ਸੀ। ਉਹਨਾਂ ਕਿਹਾ ਕਿ ਅਗਲੇ ਹੀ ਦਿਨ ਉਹਨਾਂ ਦੀ ਪਤਨੀ ਨੇ ਉਸ ਨੂੰ ਆ ਕੇ ਕਿਹਾ ਕਿ ਕੀ ਤੁਸੀਂ ਇਸ ਤਰ੍ਹਾਂ ਦਾ ਕੁੱਝ ਕਰ ਸਕਦੇ ਹੋ ਕਿ ਮਰੀਜ਼ਾਂ ਨੂੰ ਸਹਾਇਤਾ ਮਿਲ ਸਕੇ, ਫਿਰ ਮੈਂ ਉਙਨਾਂ ਨੂੰ ਪੁੱਛਿਆ ਕਿ ਤੁਸੀਂ ਤਿਆਰ ਹੋ ਤਾਂ ਮੇਰੀ ਪਤਨੀ ਨੇ ਕਿਹਾ ਕਿ ਹਾਂ ਅਸੀਂ ਤਿਆਰ ਹਾਂ।

 

ਫਿਰ ਅਮਰਜੀਤ ਸਿੰਘ ਨੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਬਿਠਾਇਆ ਅਤੇ ਉਹਨਾਂ ਨੂੰ ਕਿਹਾ ਕਿ ਬੱਚਿਓ ਮੈਂ ਬਾਹਰ ਤੋਂ ਕੋਰੋਨਾ ਵੀ ਲੈ ਕੇ ਆ ਸਕਦਾ ਹਾਂ ਜਾਂ ਫਿਰ ਮੇਰੀ ਮੌਤ ਵੀ ਹੋ ਸਕਦੀ ਹੈ। ਫਿਰ ਮੇਰੇ ਬੱਚਿਆਂ ਨੇ ਕਿਹਾ ਕਿ ਜੇ ਅਸੀਂ ਮਰ ਵੀ ਜਾਂਦੇ ਹਾਂ ਤਾਂ ਵਾਹਿਗੁਰੂ ਨੂੰ ਉੱਪਰ ਜਾ ਕੇ ਕਹਾਂਗੇ ਕਿ ਅਸੀਂ ਥੱਲੇ ਚੰਗਾ ਕੰਮ ਕਰ ਰਹੇ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਉਸ ਦੇ ਬੱਚੇ ਤੋਂ ਪ੍ਰੇਰਣਾ ਮਿਲੀ ਅਤੇ ਵਾਹਿਗੁਰੂ ਦੀ ਕਿਰਪਾ ਉਸ ਉੱਪਰ ਸੀ ਤਾਂ ਇਸ ਲਈ ਉਹ ਇਹ ਸੇਵਾ ਕਰਨ ਲੱਗ ਪਏ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਫੋਨ ਕਿੱਥੋਂ ਆਉਂਦਾ ਹੈ ਅਤੇ ਨਾ ਹੀ ਉਹ ਕਿਸੇ ਦਾ ਧਰਮ ਜਾਂ ਜਾਤ ਪੁੱਛਦੇ ਹਨ ਬਸ ਮਨੁੱਖਤਾ ਦੀ ਸੇਵਾ ਕਰਦੇ ਹਨ।

Amarjeet Singh Amarjeet Singh

ਉਹਨਾਂ ਕਿਹਾ ਕਿ ਜੇ ਇਕ ਵੀ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਤਾਂ ਉਸ ਸਮਝੇਗਾ ਕਿ ਉਸ ਦਾ ਜੀਵਨ ਸਫ਼ਲ ਹੋ ਗਿਆ। ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਜੇ 5 ਦਿਨ ਹੀ ਹੋਏ ਨੇ ਇਹ ਸੇਵਾ ਸ਼ੁਰੂ ਕੀਤੇ ਨੂੰ ਤੇ ਉਹ ਹੁਣ ਤੱਕ 20-25 ਬੰਦਿਆਂ ਨੂੰ ਇਲਾਜ ਲਈ ਪਹੁੰਚਾ ਚੁੱਕੇ ਹਨ। ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਪੀਪੀਈ ਕਿੱਟ ਲੈਣ ਲਈ ਵੀ ਪੈਸੇ ਨਹੀਂ ਸਨ ਕਿਸੇ ਨੇ ਸਹਿਯੋਗ ਦੇ ਦਿੱਤਾ ਅਤੇ ਮੈਂ ਇਹ ਪਹਿਲ ਸ਼ੁਰੂ ਕਰ ਦਿੱਤੀ।

Amarjeet Singh Amarjeet Singh

ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਡੀਜ਼ਲ ਦਾ ਖਰਚਾ ਆਦਿ ਖੁਦ ਕਰਦੇ ਹਨ ਅਤੇ ਇਸ ਸੇਵਾ ਦੌਰਾਨ ਉਹਨਾਂ ਦੇ ਭੈਣ-ਭਰਾ ਇੰਨੇ ਬਣ ਗਏ ਹਨ ਕਿ ਉਹ ਵੀ ਬਹੁਤ ਸਹਿਯੋਗ ਦੇ ਰਹੇ ਹਨ। ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਜ਼ਮੀਨ ਵੇਚ ਕੇ ਕੁੱਝ ਪੈਸੇ ਜੋੜੇ ਸੀ ਪਰ ਉਹਨਾਂ ਨੂੰ ਇਸ ਸੇਵਾ ਵਿਚ ਉਹ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈ ਰਹੀ ਕਿਉਂਕਿ ਉਹਨਾਂ ਨੂੰ ਆਸ-ਪਾਸ ਤੋਂ ਬਹੁਤ ਸੇਵਾ ਮਿਲ ਰਹੀ ਹੈ ਅਤੇ ਰੱਬ ਨੇ ਉਹਨਾਂ 'ਤੇ ਬਹੁਤ ਵੱਡੀ ਮਿਹਰ ਕੀਤੀ ਹੈ ਜੋ ਉਹਨਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement