
ਸਪੁਤਨਿਕ-ਵੀ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਸਾਨੂੰ ਮਾਣ ਹੈ ਕਿ ਕੋਰੋਨਾ ਖ਼ਿਲਾਫ਼ ਭਾਰਤ ਦੀ ਇਸ ਲੜਾਈ ਵਿਚ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।
ਤੇਲੰਗਾਨਾ - ਰੂਸ ਦੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਦੀ ਦੂਜੀ ਖੇਪ ਅੱਜ ਯਾਨੀ ਕਿ ਐਤਵਾਰ ਨੂੰ ਭਾਰਤ ਪਹੁੰਚ ਗਈ ਹੈ। ਭਾਰਤ ’ਚ ਰੂਸ ਦੇ ਰਾਜਦੂਤ ਨਿਕੋਲੇ ਕੁਦਾਸ਼ੇਵ ਨੇ ਦੱਸਿਆ ਕਿ ਵੈਕਸੀਨ ਦੀ ਦੂਜੀ ਖੇਪ ਹੈਦਰਾਬਾਦ ’ਚ ਅੱਜ ਸਵੇਰੇ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਮਾਹਰਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਇਹ ਕੋਵਿਡ-19 ਦੇ ਨਵੇਂ ਸਟ੍ਰੇਨ ਲਈ ਵੀ ਕਾਰਗਰ ਹੈ।
The second consignment of Russia's Sputnik V arrived in Hyderabad today
ਦੱਸ ਦਈਏ ਕਿ ਸਪੁਤਨਿਕ-ਵੀ ਟੀਕਿਆਂ ਦੀ 1.5 ਲੱਖ ਖ਼ੁਰਾਕ ਪਹਿਲਾਂ ਵੀ ਭਾਰਤ ਪਹੁੰਚ ਚੁੱਕੀ ਹੈ ਅਤੇ ਇਸ ਦੇ ਵੱਧ ਮਾਤਰਾ ਵਿਚ ਨਿਰਮਾਣ ਲਈ ਰੂਸੀ ਸਿੱਧੇ ਨਿਵੇਸ਼ ਫੰਡ (ਆਰ. ਡੀ. ਆਈ. ਐੱਫ.) ਨੇ ਸਥਾਨਕ ਭਾਰਤੀ ਕੰਪਨੀਆਂ ਨਾਲ ਹੱਥ ਮਿਲਾਇਆ ਹੈ। ਭਾਰਤ ’ਚ ਸ਼ੁੱਕਰਵਾਰ ਨੂੰ ਪਹਿਲੇ ਵਿਅਕਤੀ ਨੂੰ ਸਪੁਤਨਿਕ-ਵੀ ਵੈਕਸੀਨ ਲਾਈ ਗਈ ਸੀ। ਭਾਰਤ ’ਚ ਸਪੁਤਨਿਕ-ਵੀ ਦੀ ਇਕ ਖ਼ੁਰਾਕ 995 ਰੁਪਏ ’ਚ ਮਿਲੇਗੀ।
The second consignment of Russia's Sputnik V arrived in Hyderabad today
ਡਾਕਟਰ ਰੈੱਡੀਜ਼ ਲੈਬੋਰਟਰੀ ਨੇ ਰੂਸੀ ਵੈਕਸੀਨ ਨਿਰਮਾਤਾ ਤੋਂ 25 ਕਰੋੜ ਖ਼ੁਰਾਕ ਦਾ ਸੌਦਾ ਕੀਤਾ ਹੈ। ਵੈਕਸੀਨ ਦੀ ਜੋ ਕੀਮਤ ਤੈਅ ਕੀਤੀ ਗਈ ਹੈ, ਉਹ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰਾਂ ਲਈ ਵੀ ਰਹੇਗੀ। ਓਧਰ ਸਪੁਤਨਿਕ-ਵੀ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਸਾਨੂੰ ਮਾਣ ਹੈ ਕਿ ਕੋਰੋਨਾ ਖ਼ਿਲਾਫ਼ ਭਾਰਤ ਦੀ ਇਸ ਲੜਾਈ ਵਿਚ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।