
ਹੜ੍ਹ ਦੀ ਲਪੇਟ ਵਿੱਚ ਆਈ ਕਰੀਬ 10321.44 ਹੈਕਟੇਅਰ ਵਾਹੀਯੋਗ ਜ਼ਮੀਨ
ਗੁਹਾਟੀ : ਮਾਨਸੂਨ ਤੋਂ ਪਹਿਲਾਂ ਅਸਮ ਵਿੱਚ ਹੜ੍ਹ (Assam Flood) ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ 57,000 ਲੋਕ ਪ੍ਰਭਾਵਿਤ ਹੋਏ ਹਨ। ਸਰਕਾਰੀ ਅੰਕੜਿਆਂ ਅਨੁਸਾਰ 25 ਮਾਲ ਸਰਕਲਾਂ ਵਿੱਚ ਪੈਂਦੇ ਕਰੀਬ 222 ਪਿੰਡ ਇਸ ਹੜ੍ਹ ਦੀ ਲਪੇਟ ਵਿੱਚ ਹਨ ਜਦਕਿ 10321.44 ਹੈਕਟੇਅਰ ਵਾਹੀਯੋਗ ਜ਼ਮੀਨ ਹੜ੍ਹ ਦੀ ਲਪੇਟ ਵਿੱਚ ਆ ਗਈ ਹੈ। ਹੜ੍ਹ ਕਾਰਨ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਬਾਹੀ 'ਚ ਹੁਣ ਤੱਕ 202 ਘਰ ਨੁਕਸਾਨੇ ਗਏ ਹਨ। ਸੂਬੇ ਵਿੱਚ 18 ਮਈ ਤੱਕ ਮੀਂਹ ਦਾ ਅਲਰਟ ਹੈ।
Assam Flood
ਸੈਨਾ, ਅਰਧ ਸੈਨਿਕ ਬਲ, ਐਸਡੀਆਰਐਫ, ਫਾਇਰ ਵਿਭਾਗ ਅਤੇ ਐਮਰਜੈਂਸੀ ਸੇਵਾਵਾਂ ਨੇ ਹੜ੍ਹ (Assam Flood) ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਕੀਤੇ ਹਨ। ਹੋਜਈ, ਲਖੀਮਪੁਰ ਅਤੇ ਨਗਾਓਂ ਜ਼ਿਲ੍ਹਿਆਂ ਵਿੱਚ ਸੜਕਾਂ, ਪੁਲ ਅਤੇ ਨਹਿਰਾਂ ਪਾਣੀ ਵਿੱਚ ਡੁੱਬ ਗਈਆਂ ਹਨ। ਸ਼ਨੀਵਾਰ ਨੂੰ ਲਗਾਤਾਰ ਮੀਂਹ ਕਾਰਨ ਦੀਮਾ ਹਸਾਓ ਜ਼ਿਲ੍ਹੇ ਦੇ 12 ਪਿੰਡਾਂ 'ਚ ਜ਼ਮੀਨ ਖਿਸਕ ਗਈ। ਢਿੱਗਾਂ ਡਿੱਗਣ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ ਅਤੇ ਰੇਲ ਪਟੜੀਆਂ ਨੂੰ ਨੁਕਸਾਨ ਪਹੁੰਚਿਆ ਹੈ। ਪਹਾੜੀ ਇਲਾਕਿਆਂ ਵਿੱਚ ਸੰਚਾਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।
Assam Flood
ਲੁਮਡਿੰਗ ਡਿਵੀਜ਼ਨ 'ਚ ਕਈ ਥਾਵਾਂ 'ਤੇ ਪਾਣੀ ਭਰ ਗਿਆ ਸੀ, ਜਿਸ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਦੇ ਮੱਦੇਨਜ਼ਰ ਉੱਤਰ-ਪੂਰਬੀ ਸਰਹੱਦੀ ਰੇਲਵੇ ਨੇ ਟਰੇਨਾਂ ਦੇ ਸੰਚਾਲਨ ਵਿੱਚ ਕਈ ਬਦਲਾਅ ਕੀਤੇ ਹਨ। ਇਸ ਰੂਟ 'ਤੇ ਦੋ ਰੇਲਗੱਡੀਆਂ ਹੜ੍ਹ ((Assam Flood) ਅਤੇ ਮੀਂਹ ਕਾਰਨ ਫਸ ਗਈਆਂ। ਇਨ੍ਹਾਂ ਟਰੇਨਾਂ 'ਚ ਕਰੀਬ 1400 ਯਾਤਰੀ ਸਵਾਰ ਹਨ। ਇਨ੍ਹਾਂ ਯਾਤਰੀਆਂ ਨੂੰ ਹਵਾਈ ਸੈਨਾ, ਐਨਡੀਆਰਐਫ, ਅਸਾਮ ਰਾਈਫਲਜ਼ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
Assam Flood
ਡਿਟੋਕਚੇਰਾ ਸਟੇਸ਼ਨ 'ਤੇ ਫਸੇ ਲਗਭਗ 1,245 ਯਾਤਰੀਆਂ ਨੂੰ ਬਦਰਪੁਰ ਅਤੇ ਸਿਲਚਰ ਲਿਆਂਦਾ ਗਿਆ ਹੈ ਜਦੋਂ ਕਿ 119 ਯਾਤਰੀਆਂ ਨੂੰ ਸਿਲਚਰ ਭੇਜਿਆ ਗਿਆ ਹੈ। ਰੇਲਵੇ ਨੇ ਇਨ੍ਹਾਂ ਫਸੇ ਯਾਤਰੀਆਂ ਲਈ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ 18 ਮਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।