
ਪੰਜ ਲੋਕ ਗੰਭੀਰ ਰੂੁਪ ਵਿਚ ਜ਼ਖਮੀ
ਜੈਪੁਰ : ਰਾਜਸਥਾਨ ਦੇ ਸਿਰੋਹੀ ਨੇੜੇ ਨੈਸ਼ਨਲ ਹਾਈਵੇਅ 'ਤੇ ਇਕ ਬੇਕਾਬੂ ਟਰਾਲੇ ਨੇ ਦੋ ਕਾਰਾਂ ਨੂੰ ਟੱਕਰ (Tragic road accident) ਮਾਰ ਦਿੱਤੀ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। 5 ਲੋਕ ਗੰਭੀਰ ਰੂਪ ਵਿਚ ਜ਼ਖਮੀ ਵੀ ਹੋਏ ਹਨ। ਇਹ ਸੜਕ ਹਾਦਸਾ (Tragic road accident) ਨੈਸ਼ਨਲ ਹਾਈਵੇ-62 'ਤੇ ਟਰਾਲੇ ਦੇ ਡਿਵਾਈਡਰ ਪਾਰ ਕਰਕੇ ਕਾਰਾਂ ਨਾਲ ਟਕਰਾਉਣ ਕਾਰਨ (Tragic road accident) ਵਾਪਰਿਆ। ਸੂਚਨਾ ਮਿਲਦੇ ਹੀ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Tragic road accident
ਐਸਪੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ (Tragic road accident) ਐਤਵਾਰ ਸਵੇਰੇ ਸਿਰੋਹੀ ਦੇ ਪਾਲਦੀ ਥਾਣਾ ਖੇਤਰ ਦੇ ਉਸਮਾਨ ਟੋਲ ਨਾਕੇ ਕੋਲ ਵਾਪਰਿਆ। ਪਾਲੀ ਤੋਂ ਸਿਰੋਹੀ ਵੱਲ ਆ ਰਿਹਾ ਇੱਕ ਬੇਕਾਬੂ ਟਰਾਲਾ ਡਿਵਾਈਡਰ ਪਾਰ ਕਰਕੇ ਉਲਟ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੀਆਂ ਦੋ ਕਾਰਾਂ ਨਾਲ ਟਕਰਾ ਗਿਆ। ਇਸ ਭਿਆਨਕ ਹਾਦਸੇ (Tragic road accident) 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
Tragic road accident
ਜਾਣਕਾਰੀ ਅਨੁਸਾਰ ਹਾਦਸੇ (Tragic road accident) 'ਚ ਮਰਨ ਵਾਲੇ ਪਰਿਵਾਰਕ ਮੈਂਬਰ ਆਪਣੀ ਲੜਕੀ ਦਾ ਪੇਪਰ ਕਰਵਾਉਣ ਲਈ ਪਾਲੀ ਜਾ ਰਹੇ ਸਨ ਕਿ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕਾਂਸਟੇਬਲ ਦੀ ਪ੍ਰੀਖਿਆ ਦੇਣ ਜਾ ਰਹੀ ਸੁਗਨਾ ਸਮੇਤ 4 ਮਹੀਨੇ ਦੀ ਬੱਚੀ ਦੀ ਵੀ ਮੌਤ (Tragic road accident) ਹੋ ਗਈ। ਫਿਲਹਾਲ ਟਰਾਲਾ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੈ। ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।
Accident