
ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਨਵੀਂ ਦਿੱਲੀ - ਕੇਂਦਰ ਸਰਕਰ ਨੇ ਆਪਣੇ ਹਸਪਤਾਲਾਂ ਅਤੇ CGHM ਤੰਦਰੁਸਤੀ ਕੇਂਦਰਾਂ ਦੇ ਡਾਕਟਰਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਜੈਨਰਿਕ ਦਵਾਈ ਲਿਖਣ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ। ਕੇਂਦਰ ਨੇ ਕਿਹਾ ਹੈ ਕਿ ਜਿਹੜੇ ਡਾਕਟਰ ਜੈਨਰਿਕ ਦਵਾਈਆਂ ਨਹੀਂ ਲਿਖਦੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਸਰਕਾਰੀ ਹਸਪਤਾਲਾਂ ਵਿਚ ਮੈਡੀਕਲ ਪ੍ਰਤੀਨਿਧੀਆਂ ਦੀ ਆਵਾਜਾਈ ਘੱਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ: ਅਤੁਲ ਗੋਇਲ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਨੂੰ ਵੀ ਸਿਰਫ਼ ਜੈਨਰਿਕ ਦਵਾਈਆਂ ਹੀ ਲਿਖਣ ਲਈ ਕਿਹਾ ਜਾਂਦਾ ਹੈ।
ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ: ਅਤੁਲ ਗੋਇਲ ਨੇ 12 ਮਈ ਨੂੰ ਜਾਰੀ ਇੱਕ ਹੁਕਮ ਵਿਚ ਕਿਹਾ ਕਿ "ਇਸ ਦੇ ਬਾਵਜੂਦ, ਇਹ ਦੇਖਿਆ ਗਿਆ ਹੈ ਕਿ ਕੁਝ ਮਾਮਲਿਆਂ ਵਿਚ (ਨਿਵਾਸੀਆਂ ਸਮੇਤ) ਡਾਕਟਰ ਅਜੇ ਵੀ ਬ੍ਰਾਂਡੇਡ ਦਵਾਈਆਂ ਲਿਖ ਰਹੇ ਹਨ।" ਹੁਕਮਾਂ ਅਨੁਸਾਰ ਸਾਰੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਕੰਮ ਕਰ ਰਹੇ ਡਾਕਟਰਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।