EarthquakeToday News: ਰਿਐਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.4 ਮਾਪੀ ਗਈ
Earthquake Today News in punjabi : ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਕਿਨੌਰ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.4 ਮਾਪੀ ਗਈ ਸੀ। ਜ਼ਮੀਨ ਹੇਠ ਇਸ ਦੀ ਡੂੰਘਾਈ 19 ਕਿਲੋਮੀਟਰ ਸੀ।
ਇਹ ਵੀ ਪੜ੍ਹੋ: Air India Threat: ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਦੀ ਖ਼ਬਰ ਨੇ ਯਾਤਰੀਆਂ ਦੇ ਸੁਕਾਏ ਸਾਹ, ਯਾਤਰੀਆਂ ਨੂੰ ਕੱਢਿਆ ਬਾਹਰ
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਅੱਜ ਸਵੇਰੇ 10.46 ਵਜੇ ਦੋ ਵਾਰ ਹਲਕੇ ਝਟਕੇ ਮਹਿਸੂਸ ਕੀਤੇ ਗਏ। ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਬਰਾ ਗਏ ਤੇ ਘਰਾਂ ਵਿਚੋਂ ਬਾਹਰ ਆ ਗਏ।
ਇਹ ਵੀ ਪੜ੍ਹੋ: Punjab Weather News: ਪੰਜਾਬ ’ਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੈ ਰਹੀ ਲੂ
ਕਿਨੌਰ ਜ਼ਿਲ੍ਹਾ ਭੂਚਾਲ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਹੈ ਭਾਵ ਜ਼ੋਨ 5। ਇਸੇ ਕਰਕੇ ਇੱਥੇ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਆਖਰ ਕਿਉਂ ਆਉਂਦਾ ਹੈ ਭੂਚਾਲ?
ਧਰਤੀ ਦੀ ਸਤ੍ਹਾ ਮੁੱਖ ਤੌਰ 'ਤੇ 7 ਵੱਡੀਆਂ ਅਤੇ ਕਈ ਛੋਟੀਆਂ ਟੈਕਟੋਨਿਕ ਪਲੇਟਾਂ ਦੀ ਬਣੀ ਹੋਈ ਹੈ। ਇਹ ਪਲੇਟਾਂ ਲਗਾਤਾਰ ਤੈਰਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ। ਕਈ ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ ਅਤੇ ਜਦੋਂ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਇਹ ਪਲੇਟਾਂ ਟੁੱਟਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ, ਹੇਠਾਂ ਤੋਂ ਨਿਕਲਣ ਵਾਲੀ ਊਰਜਾ ਬਾਹਰ ਦਾ ਰਸਤਾ ਲੱਭਦੀ ਹੈ ਅਤੇ ਇਸ ਗੜਬੜ ਤੋਂ ਬਾਅਦ ਭੂਚਾਲ ਆਉਂਦਾ
(For more Punjabi news apart from Earthquake Today News in punjabi, stay tuned to Rozana Spokesman)