ਕੇਂਦਰੀ ਮੁਲਾਜ਼ਮਾਂ ਦੀ ਮਾਰਚ 2021 ਤਕ ਨਹੀਂ ਵਧੇਗੀ ਤਨਖ਼ਾਹ
Published : Jun 16, 2020, 8:11 am IST
Updated : Jun 16, 2020, 8:11 am IST
SHARE ARTICLE
 Central employees' salaries will not increase till March 2021
Central employees' salaries will not increase till March 2021

ਕੋਰੋਨਾ ਵਾਇਰਸ ਦਾ ਸੰਕਟ ਕਾਲ ਲਗਾਤਾਰ ਦੁਖਦਾਈ ਹੁੰਦਾ ਜਾ ਰਿਹਾ ਹੈ। ਇਸ ਕਾਰਨ ਅਰਥਵਿਵਸਥਾ ਨੂੰ ਡੂੰਘੀ ਸੱਟ ਤਾਂ ਲੱਗੀ ਹੀ ਹੈ

ਨਵੀਂ ਦਿੱਲੀ, 15 ਜੂਨ : ਕੋਰੋਨਾ ਵਾਇਰਸ ਦਾ ਸੰਕਟ ਕਾਲ ਲਗਾਤਾਰ ਦੁਖਦਾਈ ਹੁੰਦਾ ਜਾ ਰਿਹਾ ਹੈ। ਇਸ ਕਾਰਨ ਅਰਥਵਿਵਸਥਾ ਨੂੰ ਡੂੰਘੀ ਸੱਟ ਤਾਂ ਲੱਗੀ ਹੀ ਹੈ ਪਰ ਹੁਣ ਇਸ ਦਾ ਅਸਰ ਮੁਲਾਜ਼ਮਾਂ ਦੀ ਤਨਖ਼ਾਹ 'ਤੇ ਵੀ ਪਿਆ ਹੈ। ਪ੍ਰਾਈਵੇਟ ਸੈਕਟਰ 'ਚ ਤਾਂ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ। ਇਸ ਤਰ੍ਹਾਂ ਹੁਣ ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ਸਬੰਧੀ ਵੱਡੀ ਖ਼ਬਰ ਆਈ ਹੈ।

ਕੇਂਦਰੀ ਮੁਲਾਜ਼ਮਾਂ ਨੂੰ ਅਪਣੇ ਐਨਓਲ ਅਪ੍ਰੇਜ਼ਲ ਯਾਨੀ ਇੰਕ੍ਰੀਮੈਂਟ ਲਈ ਅਗਲੇ ਸਾਲ ਤਕ ਰੁਕਣਾ ਪਵੇਗਾ। ਦਰਅਸਲ ਕੇਂਦਰ ਸਰਕਾਰ ਨੇ 2019-20 ਲਈ ਕੇਂਦਰੀ ਮੁਲਾਜ਼ਮਾਂ ਦੇ ਐਨਓਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਲਈ ਤਾਰੀਕ ਅੱਗੇ ਵਧਾ ਦਿਤੀ ਹੈ। ਸਰਕਾਰ ਨੇ ਇਹ ਤਾਰੀਕ ਹੁਣ ਮਾਰਚ 2021 ਤਕ ਵਧਾ ਦਿਤੀ ਹੈ। ਇਸ ਤੋਂ ਤੈਅ ਹੋ ਗਿਆ ਕਿ ਅਗਲੇ ਸਾਲ ਮਾਰਚ ਤੋਂ ਪਹਿਲਾਂ ਅਪ੍ਰੇਜਲ ਪ੍ਰਕਿਰਿਆ ਨਹੀਂ ਹੋਵੇਗੀ ਤੇ ਉਸ ਤੋਂ ਬਾਅਦ ਹੀ ਇੰਕ੍ਰੀਮੈਂਟ ਲੱਗੇਗਾ।

File PhotoFile Photo

ਜ਼ਿਕਰਯੋਗ ਹੈ ਕਿ ਡਿਪਾਰਟਮੈਂਟ ਆਫ਼ ਪਰਸਨਲ ਟ੍ਰੇਨਿੰਗ ਨੇ ਇਕ ਆਰਡਰ ਜਾਰੀ ਕੀਤਾ ਹੈ। ਆਰਡਰ ਨੇ ਸਾਫ਼ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਮੌਜੂਦਗੀ ਹਾਲਾਤ ਕਾਰਨ 2019-20 ਲਈ 1੍ਵ1ਞ ਦੀ ਪ੍ਰਕਿਰਿਆ ਦਸੰਬਰ 2020 ਤੋਂ ਵਧਾ ਕੇ ਮਾਰਚ 2021 ਕਰ ਦਿਤੀ ਗਈ ਹੈ। ਇਸ ਨਾਲ ਈਕ੍ਰੀਮੈਂਟ ਲਈ ਮੁਲਾਜ਼ਮਾਂ ਦਾ ਇੰਤਜ਼ਾਰ ਕਰਨਾ ਹੋਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਗਰੁਪ ਏ, ਬੀ ਤੇ ਸੀ ਦੇ ਅਧਿਕਾਰੀ-ਮੁਲਾਜ਼ਮ ਪ੍ਰਭਾਵਿਤ ਹੋਣਗੇ।

ਦਰਅਸਲ ਇਸ ਪ੍ਰਕਿਰਿਆ ਤਹਿਤ ਸੱਭ ਤੋਂ ਪਹਿਲਾਂ ਮੁਲਾਜ਼ਮ ਸੈਲਫ਼ ਅਪ੍ਰੇਜ਼ਲ ਫ਼ਾਰਮ ਭਰ ਕੇ ਆਪਣੇ ਰਿਪੋਰਟਿੰਗ ਅਫ਼ਸਰ ਨੂੰ ਜਮ੍ਹਾਂ ਕਰਦਾ ਹੈ। ਇਸ ਤੋਂ ਬਾਅਦ ਇਹ ਰਿਪੋਰਟ ਨੂੰ ਰਿਵਊਇੰਗ ਅਫ਼ਸਰ ਕੋਲ ਪਹੁੰਚਦੀ ਹੈ। ਸਾਰੀਆਂ ਪ੍ਰਕਿਰਿਆਵਾਂ ਪੂਰੀ ਕਰਨ ਤੋਂ ਬਾਅਦ ਫ਼ਾਰਮ ਸੈਲ ਕੋਲ ਪਹੁੰਚਦਾ ਹੈ। ਫਿਰ ਇਥੇ ਅਪ੍ਰੇਜਲ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ।   (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement