ਸਿਆਟਲ 'ਚ ਭਾਰਤੀ-ਅਮਰੀਕੀ ਔਰਤ ਕਰ ਰਹੀ ਹੈ ਪ੍ਰਦਰਸ਼ਨਕਾਰੀਆਂ ਦੀ ਅਗਵਾਈ
Published : Jun 16, 2020, 9:11 am IST
Updated : Jun 16, 2020, 9:11 am IST
SHARE ARTICLE
Indian-American Socialist Leads
Indian-American Socialist Leads "Black Lives Matter" Protests In Seattle

'ਕਾਲੇ ਲੋਕਾਂ ਦਾ ਜੀਵਨ ਅਰਥ ਰਖਦਾ ਹੈ' ਸਿਰਲੇਖ ਹੇਠ ਪ੍ਰਦਰਸ਼ਨ

ਵਾਸ਼ਿੰਗਟਨ, 15 ਜੂਨ : ਅਮਰੀਕਾ ਵਿਚ 46 ਸਾਲਾਂ ਭਾਰਤੀ-ਅਮਰੀਕੀ ਸਾਫਟਵੇਅਰ ਇੰਜੀਨੀਅਰ ਸਿਆਟਲ ਵਿਚ 'ਕਾਲੇ ਲੋਕਾਂ ਦਾ ਜੀਵਨ ਅਰਥ ਰਖਦਾ ਹੈ' ਸਿਰਲੇਖ ਵਾਲੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਿਆਂ ਵਿਚ ਮੋਹਰੀ ਹੈ। ਇਹ ਵਿਰੋਧ ਪ੍ਰਦਰਸ਼ਨ ਸੀਏਟਲ ਦੇ ਮੁੱਖ ਖੇਤਰ ਜਿਸ ਨੂੰ ਹੁਣ 'ਕੈਪੀਟਲ ਹਿਲ ਖ਼ੁਦਮੁਖਤਿਆਰੀ ਖੇਤਰ (ਸੀਐਚਏਜ਼ੈਡ)' ਕਿਹਾ ਜਾ ਰਿਹਾ ਹੈ ਵਿਚ ਹੋ ਰਹੇ ਹਨ। ਇਸ ਖੇਤਰ ਤੋਂ ਸਥਾਈ ਤੌਰ 'ਤੇ ਸ਼ਹਿਰ ਦੀ ਪੁਲਿਸ ਨੂੰ ਬਾਹਰ ਰੱਖਣ ਲਈ ਮੋਰਚਾਬੰਦੀ ਕੀਤੀ ਜਾ ਰਹੀ ਹੈ। ਫਾਕਸ ਨਿਊਜ਼ ਅਨੁਸਾਰ ਸੀਏਟਲ 'ਸਿਟੀ ਕਾਊਂਸਲ ਵੁਮਨ' ਸ਼ਮਾ ਸਾਵੰਤ ਇਸ ਖੇਤਰ ਤੋਂ ਪੁਲਿਸ ਨੂੰ ਬਾਹਰ ਹੀ ਰੱਖਣ ਲਈ ਵਰਕਰਾਂ ਨੂੰ ਉਤਸ਼ਾਹਤ ਕਰ ਰਹੀ ਹੈ।

ਮਿਨੀਆਪੋਲਿਸ ਵਿਚ ਪੁਲਿਸ ਹਿਰਾਸਤ ਦੌਰਾਨ ਕਾਲੇ ਅਮਰੀਕੀ ਵਿਅਕਤੀ ਜੌਰਜ ਫਲਾਈਡ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਥੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚ ਕਈ ਹਫ਼ਤਿਆਂ ਤੋਂ ਟਕਰਾਅ ਜਾਰੀ ਹੈ।  ਮਹਾਰਾਸ਼ਟਰ ਦੇ ਪੁਣੇ ਵਿਚ ਜੰਮੀ ਸਾਵੰਤ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 6 ਬਲਾਕ ਵਾਲੇ ਇਸ ਖੇਤਰ ਵਿਚ ਅਪਣੀ ਪਕੜ ਮਜ਼ਬੂਤ ਬਣਾ ਕੇ ਰੱਖਣ, ਜਿਸ ਨੂੰ ਉਹਨਾਂ ਨੇ 'ਨੋ ਕੌਪ' ਮਤਲਬ ਪੁਲਿਸ ਦੀ ਮਨਾਹੀ ਵਾਲਾ ਖੇਤਰ ਐਲਾਨਿਆ ਹੋਇਆ ਹੈ।

File PhotoFile Photo

ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਸਾਡੇ ਅੰਦੋਲਨ ਨੂੰ ਪੂਰਬੀ ਸੂਬੇ ਦੀ ਪੁਲਿਸ ਨੂੰ ਵਾਪਸ ਨਹੀਂ ਦਿਤਾ ਜਾਣਾ ਯਕੀਨੀ ਕਰਨਾ ਚਾਹੀਦਾ ਹੈ ਅਤੇ ਇਹ ਵੀ ਯਕੀਨੀ ਕੀਤੇ ਜਾਣ ਦੀ ਲੋੜ ਹੈ ਇਸ ਨੂੰ ਸਥਾਈ ਤੌਰ 'ਤੇ ਭਾਈਚਾਰਕ ਕੰਟਰੋਲ ਵਾਲੇ ਖੇਤਰ ਵਿਚ ਬਦਲ ਦਿਤਾ ਜਾਵੇ। ਮੇਰਾ ਦਫ਼ਤਰ ਪੂਰਬੀ ਸੂਬੇ ਨੂੰ ਰੈਸਟੋਰੇਟਿਵ ਜਸਟਿਸ (ਇਕ ਅਜਿਹੀ ਪ੍ਰਣਾਲੀ ਜਿਸ ਵਿਚ ਅਪਰਾਧ ਕਰਨ ਵਾਲੇ ਨੂੰ ਪੀੜਤ ਅਤੇ ਭਾਈਚਾਰੇ ਦੇ ਨਾਲ ਗੱਲਬਾਤ ਕਰ ਕੇ ਉਸ ਵਿਚ ਸੁਧਾਰ ਲਿਆਉਣ ਦੇ ਰਸਤੇ ਲੱਭੇ ਜਾਂਦੇ ਹਨ) ਦਾ ਭਾਈਚਾਰਕ ਕੇਂਦਰ ਬਣਾਉਣ ਲਈ ਬਿਲ ਲਿਆ ਰਿਹਾ ਹਨ।''

ਮੰਗਲਵਾਰ ਨੂੰ ਉਨ੍ਹਾਂ ਨੇ ਇਕ ਅਜਿਹੇ ਪ੍ਰਦਰਸ਼ਨ ਵਿਚ ਹਿੱਸਾ ਲਿਆ ਜਿਸ ਵਿਚ ਪੁਲਿਸ ਦੀ ਡੀਫੰਡ (ਪੁਲਿਸ ਦੇ ਬਜਟ ਵਿਚ ਕਟੌਤੀ ਕਰ ਕੇ ਉਸ ਰਾਸ਼ੀ ਦੀ ਵਰਤੋਂ ਸਿਖਿਆ, ਸਿਹਤ, ਲੋਕਾਂ ਨੂੰ ਰਿਹਾਇਸ਼ ਮੁਹਈਆ ਕਰਾਉਣ ਵਿਚ ਕੀਤੀ ਜਾਵੇ) ਕਰਨ ਦੀ ਗੱਲ ਕਹੀ ਜਾ ਰਹੀ ਸੀ। ਇਸ ਵਿਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement