
ਸਾਹ ਦੀ ਸਮੱਸਿਆ ਤੇ ਹੋਰ ਪ੍ਰੇਸ਼ਾਨੀਆਂ ਦੀ ਵਜ੍ਹਾ ਨਾਲ ਸਨਿਚਰਵਾਰ ਨੂੰ ਲਖਨਊ
ਲਖਨਊ, 15 ਜੂਨ : ਸਾਹ ਦੀ ਸਮੱਸਿਆ ਤੇ ਹੋਰ ਪ੍ਰੇਸ਼ਾਨੀਆਂ ਦੀ ਵਜ੍ਹਾ ਨਾਲ ਸਨਿਚਰਵਾਰ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਕੀਤੇ ਗਏ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ। ਮੇਦਾਂਤਾ ਹਸਪਤਾਲ ਦੇ ਡਾਇਰੈਕਟਰ ਰਾਕੇਸ਼ ਕਪੂਰ ਨੇ ਸੋਮਵਾਰ ਨੂੰ ਦਸਿਆ ਕਿ ਟੰਡਨ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਆਈ. ਸੀ. ਯੂ. 'ਚ ਰਖਿਆ ਗਿਆ ਹੈ।
Lalji Tondon
ਜ਼ਿਕਰਯੋਗ ਹੈ ਕਿ ਮੇਦਾਂਤਾ ਹਸਪਤਾਲ ਦੇ ਡਾਇਰੈਕਟਰ ਨੇ ਦਸਿਆ ਕਿ ਸ਼ੁੱਕਰਵਾਰ ਨੂੰ ਰਾਜਪਾਲ ਲਾਲਜੀ ਟੰਡਨ ਨੂੰ ਹਲਕਾ ਬੁਖ਼ਾਰ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਥੇ ਲਿਆਇਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਜੋ ਨੈਗੇਟਿਵ ਆਇਆ। ਕੋਰੋਨਾ ਦੇ ਨਾਲ ਹੀ ਉਨ੍ਹਾਂ ਦਾ ਬਲੱਡ ਟੈਸਟ ਵੀ ਕਰਵਾਇਆ ਗਿਆ ਜਿਸ 'ਚ ਉਨ੍ਹਾਂ ਨੂੰ ਯੂ. ਟੀ. ਆਈ. ਦੀ ਪੁਸ਼ਟੀ ਹੋਈ ਹੈ। (ਏਜੰਸੀ)