
ਪਟਰੌਲ ਦੀਆਂ ਕੀਮਤਾਂ 'ਚ ਲਗਾਤਾਰ ਨੌਵੇਂ ਦਿਨ ਵਾਧਾ ਹੋਇਆ। ਪਟਰੌਲ 48 ਪੈਸੇ ਤੇ ਡੀਜ਼ਲ 23 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ।
ਨਵੀਂ ਦਿੱਲੀ, 15 ਜੂਨ : ਪਟਰੌਲ ਦੀਆਂ ਕੀਮਤਾਂ 'ਚ ਲਗਾਤਾਰ ਨੌਵੇਂ ਦਿਨ ਵਾਧਾ ਹੋਇਆ। ਪਟਰੌਲ 48 ਪੈਸੇ ਤੇ ਡੀਜ਼ਲ 23 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ। ਹੁਣ ਦਿੱਲੀ 'ਚ ਪਟਰੌਲ ਦੀ ਕੀਮਤ 76.26 ਰੁਪਏ ਤੇ ਡੀਜ਼ਲ ਦੀ ਕੀਮਤ 74.26 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
File Photo
ਇਹ ਕੀਮਤਾਂ ਸਾਰੇ ਦੇਸ਼ 'ਚ ਵਧਾਈਆਂ ਗਈਆਂ ਹਨ ਪਰ ਵੈਟ ਕਾਰਨ ਵੱਖ-ਵੱਖ ਸੂਬਿਆਂ 'ਚ ਦਰਾਂ ਵੱਖ-ਵੱਖ ਹੋਣਗੀਆਂ। ਪਿਛਲੇ ਨੌਂ ਦਿਨਾਂ 'ਚ ਪਟਰੌਲ ਦੀਆਂ ਕੀਮਤਾਂ 'ਚ ਪੰਜ ਰੁਪਏ ਤੇ ਡੀਜ਼ਲ ਦੀਆਂ ਕੀਮਤਾਂ 'ਚ 4.87 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। (ਏਜੰਸੀ)