
ਭਾਰਤ ਅਤੇ ਨੇਪਾਲ ਵਿਚਾਲੇ ਗੱਲਬਾਤ ਲਈ ਢੁਕਵਾਂ ਮਾਹੌਲ ਤਿਆਰ ਕਰਨ ਦੀ ਜ਼ਿੰਮੇਵਾਰੀ
ਨਵੀਂ , 15 ਜੂਨ : ਭਾਰਤ ਅਤੇ ਨੇਪਾਲ ਵਿਚਾਲੇ ਗੱਲਬਾਤ ਲਈ ਢੁਕਵਾਂ ਮਾਹੌਲ ਤਿਆਰ ਕਰਨ ਦੀ ਜ਼ਿੰਮੇਵਾਰੀ ਨੇਪਾਲੀ ਪ੍ਰਧਾਨ ਮੰਤਰੀ ਪੀ. ਸ਼ਰਮਾ ਓਲੀ ਅਤੇ ਉਨ੍ਹਾਂ ਦੀ ਸਰਕਾਰ ਦੀ ਹੈ ਕਿਉਂਕਿ ਨਵਾਂ ਸਿਆਸੀ ਨਕਸ਼ਾ ਜਾਰੀ ਕਰਨਾ ਸਿਆਸੀ ਫ਼ਾਇਦਾ ਹਾਸਲ ਕਰਨ ਦਾ ਉਨ੍ਹਾਂ ਦਾ 'ਦੂਰਦਰਸ਼ੀ' ਏਜੰਡਾ ਸੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ।
File Photo
ਉਨ੍ਹਾਂ ਕਿਹਾ ਕਿ ਮੌਲੀ ਸਰਕਾਰ ਵਲੋਂ ਨਵਾਂ ਨਕਸ਼ਾ ਜਾਰੀ ਕਰਨਾ ਭਾਰਤ ਨਾਲ ਸਰਹੱਦੀ ਵਿਵਾਦ ਦਾ ਸਿਆਸੀਕਰਨ ਕਰਨ ਦਾ ਯਤਨ ਸੀ ਅਤੇ ਇਹ ਦਰਸ਼ਾਉਂਦਾ ਹੈ ਕਿ ਨੇਪਾਲ ਦਹਾਕਿਆਂ ਪੁਰਾਣੇ ਇਸ ਮੁੱਦੇ ਨੂੰ ਵਾਰਤਾ ਰਾਹੀਂ ਹੱਲ ਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਨਵਾਂ ਨਕਸ਼ਾ ਜਾਰੀ ਕਰਨਾ ਅਤੇ ਉਸ ਨੂੰ ਕਾਨੂੰਨੀ ਸਮਰਥਨ ਦਿਵਾਉਣਾ ਇਹ ਸਪੱਸ਼ਟ ਰੂਪ ਵਿਚ ਸੰਕੇਤ ਹੈ ਕਿ ਨਵਾਂ ਨਕਸ਼ਾ 'ਸਿਆਸੀ ਫ਼ਾਇਦੇ ਦਾ ਇਕ ਹਥਿਆਰ' ਹੈ। (ਏਜੰਸੀ)