ਇਸਲਾਮਾਬਾਦ 'ਚ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀ ਗ੍ਰਿਫ਼ਤਾਰ, ਭਾਰਤ ਵਲੋਂ ਸਖ਼ਤ ਵਿਰੋਧ
Published : Jun 16, 2020, 7:58 am IST
Updated : Jun 16, 2020, 7:58 am IST
SHARE ARTICLE
India summoned Pakistan's envoy in Delhi in protest at the arrests.
India summoned Pakistan's envoy in Delhi in protest at the arrests.

ਭਾਰਤ ਵਲੋਂ ਪਾਕਿਸਤਾਨੀ ਸਫ਼ਾਰਤਖ਼ਾਨੇ ਦਾ ਅਧਿਕਾਰੀ ਤਲਬ, ਇਤਰਾਜ਼ ਪੱਤਰ ਜਾਰੀ ਕੀਤਾ

ਨਵੀਂ ਦਿੱਲੀ, 15 ਜੂਨ : ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਰਾਜਦੂਤ ਨੂੰ ਸੰਮਨ ਕਰ ਕੇ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਗ੍ਰਿਫ਼ਤਾਰ ਕੀਤੇ ਜਾਣ 'ਤੇ ਸਖ਼ਤ ਵਿਰੋਧ ਦਰਜ ਕਰਾਇਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਮੀਡੀਆ ਨੇ ਖ਼ਬਰ ਦਿਤੀ ਹੈ ਕਿ ਸੋਮਵਾਰ ਦੀ ਸਵੇਰ ਲਾਪਤਾ ਦੋ ਭਾਰਤੀ ਮੁਲਾਜ਼ਮਾਂ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ 'ਟੱਕਰ ਮਾਰ ਕੇ ਭੱਜਣ' ਵਿਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਸੂਤਰਾਂ ਨੇ ਦਸਿਆ ਕਿ ਦੋਵੇਂ ਅਧਿਕਾਰੀ ਸਵੇਰੇ ਸਾਢੇ ਅੱਠ ਵਜੇ ਦਫ਼ਤਰੀ ਕੰਮ ਲਈ ਵਾਹਨ ਵਿਚ ਸਫ਼ਾਰਤਖ਼ਾਨੇ ਤੋਂ ਬਾਹਰ ਗਏ ਸਨ ਪਰ ਉਹ ਅਪਣੇ ਮੁਕਾਮ ਤਕ ਨਹੀਂ ਪਹੁੰਚੇ। ਸੂਤਰਾਂ ਨੇ ਦਸਿਆ ਕਿ ਪਾਕਿਸਤਾਨ ਮਿਸ਼ਨ ਦੇ ਇੰਚਾਰਜ ਨੂੰ ਵਿਦੇਸ਼ ਮੰਤਰਾਲੇ ਨੇ ਸੰਮਨ ਕੀਤਾ ਅਤੇ ਦੋ ਭਾਰਤੀ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਬਾਰੇ ਇਤਰਾਜ਼ ਪੱਤਰ ਜਾਰੀ ਕੀਤਾ।

File PhotoFile Photo

ਉਨ੍ਹਾਂ ਕਿਹਾ ਕਿ ਇਤਰਾਜ਼ ਪੱਤਰ ਵਿਚ ਪਾਕਿਸਤਾਨ ਮਿਸ਼ਨ ਦੇ ਇੰਚਾਰਜ ਨੂੰ ਇਹ ਸਪੱਸ਼ਟ ਕਰ ਦਿਤਾ ਗਿਆ ਕਿ ਭਾਰਤੀ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਨਹੀਂ ਹੋਣੀ ਚਾਹੀਦੀ ਜਾਂ ਉਸ 'ਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪਾਕਿਸਤਾਨੀ ਅਧਿਕਾਰੀਆਂ 'ਤੇ ਹੈ।
ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਧਿਰ ਨੂੰ ਕਿਹਾ ਗਿਆ ਹੈ ਕਿ ਦੋਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਰਕਾਰੀ ਕਾਰ ਨਾਲ ਵਾਪਸ ਕੀਤਾ ਜਾਵੇ।

ਇਸਲਾਮਾਬਾਦ ਵਿਚ ਸਵੇਰੇ ਦੋ ਅਧਿਕਾਰੀ ਲਾਪਤਾ ਹੋ ਗਏ ਜਿਸ ਤੋਂ ਬਾਅਦ ਭਾਰਤ ਨੇ ਮਾਮਲੇ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਸਾਹਮਣੇ ਉਠਾਇਆ। ਭਾਰਤ ਦੁਆਰਾ ਪਾਕਿਸਤਾਨ ਸਫ਼ਾਰਤਖ਼ਾਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਦੇ ਦੋਸ਼ ਹੇਠ ਮੁਅੱਤਲ ਕੀਤੇ ਜਾਣ ਦੇ ਦੋ ਹਫ਼ਤਿਆਂ ਮਗਰੋਂ ਇਹ ਘਟਨਾ ਵਾਪਰੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀਆਂ ਆਬਿਦ ਹੁਸੈਲ ਅਤੇ ਮੁਹੰਮਦ ਤਾਹਿਰ ਨੂੰ ਦਿੱਲੀ ਪੁਲਿਸ ਨੇ ਉਸ ਵਕਤ ਗ੍ਰਿਫ਼ਤਾਰ ਕੀਤਾ ਜਦ ਉਹ ਪੈਸਿਆਂ ਬਦਲੇ ਭਾਰਤੀ ਨਾਗਰਿਕ ਕੋਲੋਂ ਭਾਰਤੀ ਸੁਰੱਖਿਆ ਟਿਕਾਣਿਆਂ ਨਾਲ ਸਬੰਧਤ ਸੰਵੇਦਨਸ਼ੀਲ ਦਸਤਾਵੇਜ਼ ਹਾਸਲ ਕਰ ਰਹੇ ਸਨ।      (ਏਜੰਸੀ)

ਪਾਕਿ ਅਧਿਕਾਰੀਆਂ ਨੇ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਕਰਮਚਾਰੀਆਂ ਨੂੰ ਛੱਡਿਆ
ਪਾਕਿਸਤਾਨੀ ਅਧਿਕਾਰੀਆਂ ਨੇ ਸੋਮਵਾਰ ਦੀ ਸ਼ਾਮ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਖਾਨੇ ਦੇ ਦੋ ਕਰਮਚਾਰੀਆਂ ਨੂੰ ਰਿਹਾ ਕਰ ਦਿਤਾ ਜਿਨ੍ਹਾਂ ਨੇ 'ਹਿੱਟ ਐਂਡ ਰਨ' ਦੇ ਇਕ ਮਾਮਲੇ ਵਿਚ ਕਥਿਤ ਰੂਪ ਵਿਚ ਸ਼ਾਮਲ ਹੋਣ ਲਈ ਹਿਰਾਸਤ ਵਿਚ ਲਿਆ ਸੀ। ਸੀਨੀਅਰ ਸਰਕਾਰੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਦੋ ਭਾਰਤੀ ਕਰਮਚਾਰੀਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਰਿਹਾ ਕਰ ਦਿਤਾ ਹੈ ਅਤੇ ਉਹ ਭਾਰਤੀ ਸਫ਼ਾਰਤਖਾਨੇ ਪਰਤ ਆਏ ਹਨ।

File PhotoFile Photo

ਸੂਤਰਾਂ ਨੇ ਦਸਿਆ ਕਿ ਦੋਵੇਂ ਅਪਣੀ ਡਿਊਟੀ ਲਈ ਸਵੇਰੇ ਸਾਢੇ ਅੱਠ ਵਜੇ ਸਫ਼ਾਰਤਖਾਨੇ ਤੋਂ (ਭਾਰਤੀ ਸਮੇਂ ਅਨੁਸਾਰ) ਇਕ ਗੱਲੀ ਵਿਚ ਨਿਕਲੇ ਸਨ ਪਰ ਅਪਣੀ ਮੰਜ਼ਿਲ ਤਕ ਨਹੀਂ ਪੁੱਜੇ। ਭਾਰਤੀ ਨੇ ਦਿੱਲੀ ਵਿਚ ਪਾਕਿਸਤਾਨੀ ਸਫ਼ਾਰਖਾਨੇ ਦੇ ਮੁੱਖੀ ਨੂੰ ਸੰਮਨ ਕੀਤਾ ਅਤੇ ਦੋ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕੀਤਾ। ਪਾਕਿ ਮੀਡੀਆ ਨੇ ਕਿਹਾ ਸੀ ਕਿ ਦੋਹਾਂ ਭਾਰਤੀ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਹਿੱਟ ਐਂਡ ਰਨ ਦੇ ਇਕ ਹਾਦਸੇ ਵਿਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement