
ਨਹੀਂ ਬਣਿਆ ਹਸਪਤਾਲ : ਅਫ਼ਸੋਸ ਕਿ ਅੱਜ ਤਕ ਕਿਸੇ ਨੇ ਉਸ ਦੀ ਸਾਰ ਨਹੀਂ ਲਈ
ਬਠਿੰਡਾ (ਬਲਵਿੰਦਰ ਸ਼ਰਮਾ) : ਕਿੰਨੇ ਅਫਸੋਸ ਦੀ ਗੱਲ ਹੈ ਕਿ ਇਕ ਸਾਲ ਪਹਿਲਾਂ ਕੋਰੋਨਾ ਹਸਪਤਾਲ ( Corona Hospital) ਬਣਾਉਣ ਖਾਤਰ ਇਕ ਕਰੁੜ ਰੁਪਏ ਦੀ ਜ਼ਮੀਨ ਦਾਨ ਵਜੋਂ ਦੇਣ ਵਾਲਾ ਕਿਸਾਨ ਅੱਜ ਖੁਦ ਕੋਰੋਨਾ (Corona) ਦੀ ਬੁੱਕਲ ’ਚ ਬੈਠਾ ਹੈ। ਪ੍ਰੰਤੂ ਨਾ ਤਾਂ ਹਸਪਤਲ ਬਣਿਆ ਤੇ ਨਾ ਹੀ ਅੱਜ ਤੱਕ ਕਿਸੇ ਨੇ ਉਸਦੀ ਸਾਰ ਲੈਣ ਦੀ ਲੋੜ ਸਮਝੀ। ਇਹ ਵੀ ਸੱਚ ਹੈ ਕਿ ਕੋਰੋਨਾ(Corona ) ਦੀ ਆੜ ’ਚ ਦਾਨ ਦੀ ਬਜਾਏ ਕਮਾਈਆਂ ਕਰਨ ਵਾਲੇ ਕੁਝ ਲੋਕ ਵੱਡੇ ਦਾਨੀ ਬਣੇ ਫਿਰਦੇ ਹਨ।
Coronavirus
ਜ਼ਿਕਰਯੋਗ ਹੈ ਕਿ ਪਿੰਡ ਬੀਬੀ ਵਾਲਾ ਦੇ ਬੂਟਾ ਸਿੰਘ ਢਿੱਲੋਂ ( Buta Singh Dhillon) ਕੋਲ 13 ਏਕੜ ਜ਼ਮੀਨ ਹੈ, ਜਿਸਦੇ ਤਿੰਨ ਪੁੱਤਰ ਵੀ ਹਨ। ਸਭ ਨੂੰ 3-3 ਏਕੜ ਜ਼ਮੀਨ ਦੇਣ ਤੋਂ ਬਾਅਦ 4 ਏਕੜ ਜ਼ਮੀਨ ਢਿੱਲੋਂ ਤੇ ਉਨ੍ਹਾਂ ਦੀ ਪਤਨੀ ਨੇ ਖੁਦ ਰੱਖ ਲਈ। ਇਕ ਸਾਲ ਪਹਿਲਾਂ ਕੋਰੋਨਾ ਮਹਾਂਮਾਰੀ ( Coronavirus) ਫੈਲੀ ਤਾਂ ਢਿੱਲੋਂ ਨੇ ਇਕ ਕਰੋੜ ਰੁਪਏ ਮੁੱਲ ਦੀ ਇਕ ਏਕੜ ਜ਼ਮੀਨ ਸਰਕਾਰ ਨੂੰ ਦਾਨ ਦੇਣ ਦਾ ਮਨ ਬਣਾਇਆ ਤਾਂ ਕਿ ਕੋਰੋਨਾ ਹਸਪਤਾਲ ਬਣ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਇਹ ਬਿਮਾਰੀ ਫੈਲ ਰਹੀ ਹੈ, ਉਵੇਂ ਸਾਡੇ ਸਮਾਜ ਨੂੰ ਹਸਪਤਾਲਾਂ ਦੀ ਬਹੁਤ ਲੋੜ ਹੈ। ਇਸ ਲਈ ਉਹ ਆਪਣੀ ਇੱਛਾ ਨਾਲ ਇਕ ਏਕੜ ਜ਼ਮੀਨ ਦੇਣਾ ਚਾਹੁੰਦਾ ਹੈ। ਉਨ੍ਹਾਂ ਡੀ.ਸੀ. ਬਠਿੰਡਾ ਬੀ. ਸ੍ਰੀਨਿਵਾਸਨ ਨੂੰ ਇਕ ਬੇਨਤੀ ਪੱਤਰ ਵੀ ਸੌਂਪਿਆ ਸੀ।
ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਬੂਟਾ ਸਿੰਘ ਢਿੱਲੋਂ ( Buta Singh Dhillon) ਨੂੰ ਅੱਜ ਮਿਲੇ ਤਾਂ ਉਲ੍ਹਾਂ ਦੀਆਂ ਅੱਖਾਂ ਭਰ ਆਈਆਂ। ਢਿੱਲੋਂ ਦਾ ਕਹਿਣਾ ਸੀ ਕਿ ‘‘ਮੈਂ ਸੋਚਿਆ ਸੀ ਕਿ ਇਕ ਏਕੜ ਜ਼ਮੀਨ ਦਾਨ ਵਜੋਂ ਦੇਣ ਨਾਲ ਮੇਰੇ ਪਿਓ-ਦਾਦੇ ਤੇ ਮੇਰੇ ਮੌਜ਼ੂਦਾ ਪਰਿਵਾਰ ਦਾ ਨਾਂ ਹੋਵੇਗਾ, ਕੋਰੋਨਾ ਹਸਪਤਾਲ ਬਣੇਗਾ ਤੇ ਇਲਾਕੇ ਦੇ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਮਿਲ ਸਕਣਗੀਆਂ।
coronavirus
ਇਹ ਵੀ ਪੜ੍ਹੋ: ਕੀ ਭਾਰਤ ਵਿਚ ਆਜ਼ਾਦ ਸੋਚਣੀ ਖ਼ਤਰੇ ਵਿਚ ਹੈ? ਦੇਸ਼ ਨੂੰ ਤੇ ਸਰਕਾਰ ਨੂੰ ਵੱਖ ਰਖ ਕੇ ਵੇਖਣਾ ਚਾਹੀਦੈ...
ਮੈਂ ਹੋਰਨਾਂ ਲਈ ਇਕ ਮਾਰਗਦਰਸ਼ਕ ਬਣਾਂਗਾ ਤੇ ਬਾਕੀ ਲੋਕ ਵੀ ਇਸ ਤਰ੍ਹਾਂ ਦਾ ਦਾਨ ਦੇਣ ਲਈ ਅੱਗੇ ਆਉਣਗੇ।’’ ਉਨ੍ਹਾਂ ਕਿਹਾ ਕਿ ਉਸਦੇ ਸੁਪਨੇ ਅਧਵਾਟੇ ਹੀ ਲਟਕ ਗਏ, ਇਕ ਸਾਲ ਬੀਤਣ ਦੇ ਬਾਵਜੂਦ ਅੱਜ ਤੱਕ ਹਸਪਤਾਲ ਬਨਣਾ ਤਾਂ ਦੂਰ ਪ੍ਰਸ਼ਾਸਨ ਜਾਂ ਕੋਈ ਹੋਰ ਸੰਸਥਾਨ ਉਸਨੂੰ ਪੁੱਛਣ ਵੀ ਨਹੀਂ ਆਇਆ ਕਿ ਕਿਹੜੀ ਜ਼ਮੀਨ ਦਾਨ ਦਿੱਤੀ ਗਈ ਹੈ। ਢਿੱਲੋਂ ( Buta Singh Dhillon) ਨੇ ਕਿਹਾ ਕਿ ਹੁਣ ਉਹ ਕੋਰੋਨਾ ਤੋਂ ਪੀੜਤ ਹਸਪਤਾਲ ਵਿਚ ਪਿਆ ਹੈ। ਡਰ ਲੱਗ ਰਿਹਾ ਹੈ ਕਿ ਸ਼ਾਇਦ ਉਸਦਾ ਹਸਪਤਾਲ ਬਣਾਉਣ ਦਾ ਸੁਪਨਾ ਉਸਦੇ ਨਾਲ ਹੀ ਦਮ ਤੋੜ ਦੇਵੇਗਾ।
ਕੀ ਕਹਿੰਦੇ ਹਨ ਡੀ.ਸੀ.
-ਡੀ.ਸੀ. ਬਠਿੰਡਾ ਬੀ. ਨਿਵਾਸਨ ਨੇ ਕਿਹਾ ਕਿ ਇਹ ਮਾਮਲਾ ਸਰਕਾਰ ਨੂੰ ਮਨਜੂਰੀ ਖਾਤਰ ਭੇਜਿਆ ਗਿਆ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਯੋਗ ਕਦਮ ਤੁਰੰਤ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹ ਬੂਟਾ ਸਿੰਘ ਢਿੱਲੋਂ ( Buta Singh Dhillon) ਨੂੰ ਵੀ ਜਲਦੀ ਹੀ ਮਿਲਣਗੇ।