
। ਏਜੰਸੀ ਨੂੰ ਪੁਛਗਿਛ ਲਈ ਕਲਿਆਣੀ ਸਿੰਘ ਦਾ ਚਾਰ ਦਿਨਾਂ ਰਿਮਾਂਡ ਮਿਲਿਆ ਹੈ।
ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਲਗਭਗ ਸੱਤ ਸਾਲ ਬਾਅਦ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਮਾਮਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਬੇਟੀ ਕਲਿਆਣੀ ਸਿੰਘ ਨੂੰ ਬੁਧਵਾਰ ਨੂੰ ਗਿ੍ਰਫ਼ਤਾਰ ਕੀਤਾ। ਏਜੰਸੀ ਨੂੰ ਪੁਛਗਿਛ ਲਈ ਕਲਿਆਣੀ ਸਿੰਘ ਦਾ ਚਾਰ ਦਿਨਾਂ ਰਿਮਾਂਡ ਮਿਲਿਆ ਹੈ। ਮਿ੍ਰਤਕ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਪੇਸ਼ੇ ਤੋਂ ਰਾਸ਼ਟਰੀ ਪੱਧਰ ਦਾ ਸ਼ੂਟਰ ਖਿਡਾਰੀ ਅਤੇ ਵਕੀਲ ਵੀ ਸੀ।
CBI arrests former judge's daughter Kalyani Singh in Sippy Sidhu murder case
ਸੀਬੀਆਈ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ’ਤੇ 13.04.2016 ਨੂੰ ਕੇਸ ਦਰਜ ਕੀਤਾ ਸੀ ਅਤੇ ਐਫ਼ਆਈਆਰ ਨੰਬਰ 374 ਮਿਤੀ 21.09.2015 ਦੀ ਜਾਂਚ ਅਪਣੇ ਹੱਥਾਂ ਵਿਚ ਲੈ ਲਈ ਸੀ, ਜੋ ਪਹਿਲਾਂ ਪੁਲਿਸ ਸਟੇਸ਼ਨ, ਸੈਕਟਰ-26, ਚੰਡੀਗੜ੍ਹ ਵਿਖੇ ਸੁਖਮਨਪ੍ਰੀਤ ਸਿੰਘ ਦੇ ਕਤਲ ਨਾਲ ਸਬੰਧਤ ਦਰਜ ਕੀਤੀ ਗਈ ਸੀ। ਸਿੱਪੀ ਸਿੱਧੂ ਦੀ 20.09.2015 ਦੀ ਰਾਤ ਨੂੰ ਚੰਡੀਗੜ੍ਹ ਦੇ ਸੈਕਟਰ 27 ਵਿਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਉਹ ਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ਼ ਸੀ। ਉਸ ਨੇ ਮੋਹਾਲੀ (ਪੰਜਾਬ) ਵਿਖੇ ਮੈਸਰਜ਼ ਸਿੱਪੀ ਸਿੱਧੂ ਐਲਐਲਬੀ ਦੇ ਨਾਮ ’ਤੇ ਅਪਣੀ ਲਾਅ ਫ਼ਰਮ ਸ਼ੁਰੂ ਕੀਤੀ ਸੀ।
CBI arrests former judge's daughter Kalyani Singh in Sippy Sidhu murder case
ਅਗਲੇਰੀ ਜਾਂਚ ਦੌਰਾਨ ਮਾਮਲੇ ਵਿਚ ਕਥਿਤ ਦੋਸ਼ੀਆਂ ਦੀ ਸਮੂਲੀਅਤ ਸਾਹਮਣੇ ਆਈ। ਇਸ ਦੇ ਅਨੁਸਾਰ, ਉਸ ਦੀ ਜਾਂਚ ਕੀਤੀ ਗਈ ਅਤੇ ਉਸਨੂੰ ਗਿ੍ਰਫ਼ਤਾਰ ਕੀਤਾ ਗਿਆ। ਫੜੇ ਗਈ ਮੁਲਜ਼ਮ ਨੂੰ ਅੱਜ ਸਪੈਸਲ ਜੁਡੀਸੀਅਲ ਮੈਜਿਸਟਰੇਟ ਚੰਡੀਗੜ੍ਹ ਦੀ ਅਦਾਲਤ ਵਿਚ ਪੇਸ਼ ਕਰ ਕੇ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ।
CBI arrests former judge's daughter Kalyani Singh in Sippy Sidhu murder case
ਜ਼ਿਕਰਯੋਗ ਹੈ ਕਿ ਸਤੰਬਰ 2015 ਵਿਚ ਸਿੱਪੀ ਸਿੱਧੂ ਦਾ ਸੈਕਟਰ 27 ਵਿਚ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ। ਇਸ ਵਿਚ ਸਿੱਧੂ ਦੀ ਮਾਂ ਅਤੇ ਉਨ੍ਹਾਂ ਦੇ ਭਰਾ ਜੀਪੀ ਸਿੱਧੂ ਨੇ ਚੰਡੀਗੜ੍ਹ ਹਾਈ ਕੋਰਟ ਦੇ ਤਤਕਾਲੀ ਜੱਜ ਅਤੇ ਉਨ੍ਹਾਂ ਦੀ ਲੜਕੀ ਕਲਿਆਣੀ ’ਤੇ ਗੰਭੀਰ ਦੋਸ਼ ਲਾਏ ਸਨ।
ਉਸ ਨੇ ਅਪਣੇ ਦੋਸ਼ਾਂ ’ਚ ਕਿਹਾ ਸੀ ਕਿ ਮਿ੍ਰਤਕ ਕਲਿਆਣੀ ਨਾਲ ਸਿੱਧੂ ਦਾ ਦੋਸਤ ਸੀ ਅਤੇ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਰਾਤ ਕਰੀਬ 10 ਵਜੇ ਸੈਕਟਰ 27 ’ਚ ਸਿੱਧੂ ਨੂੰ ਬੁਲਾ ਕੇ ਕਤਲ ਕਰ ਦਿਤਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਸੀਬੀਆਈ ਕੋਲ ਪਹੁੰਚਿਆ ਅਤੇ ਕਰੀਬ 7 ਸਾਲਾਂ ਬਾਅਦ ਸੀਬੀਆਈ ਨੇ ਇਸ ਮਾਮਲੇ ਵਿਚ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਹੈ। (ਏਜੰਸੀ)