ਪ੍ਰਧਾਨ ਮੰਤਰੀ ਮੋਦੀ ਨੇ ਮੋਟੇ ਅਨਾਜ ਦੇ ਫ਼ਾਇਦਿਆਂ 'ਤੇ ਗ੍ਰੈਮੀ ਵਿਜੇਤਾ ਫਾਲੂ ਨਾਲ ਮਿਲ ਕੇ ਲਿਖਿਆ ਗੀਤ

By : KOMALJEET

Published : Jun 16, 2023, 3:13 pm IST
Updated : Jun 16, 2023, 3:18 pm IST
SHARE ARTICLE
PM Modi joins Grammy-winning singer Falu for a special song on benefits of millets
PM Modi joins Grammy-winning singer Falu for a special song on benefits of millets

ਅੰਗਰੇਜ਼ੀ ਅਤੇ ਹਿੰਦੀ ਵਿਚ ਰਿਲੀਜ਼ ਕੀਤੇ ਜਾਣ ਵਾਲੇ ਇਸ ਗੀਤ ਦਾ ਹੋਰ ਖੇਤਰੀ ਭਾਸ਼ਾਵਾਂ 'ਚ ਵੀ ਕੀਤਾ ਜਾਵੇਗਾ ਅਨੁਵਾਦ

ਅੱਜ ਰਿਲੀਜ਼ ਹੋਵੇਗਾ ਗੀਤ 'ਐਬੰਡੈਂਸ ਇਨ ਮਿਲਟਸ'

ਨਿਊਯਾਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇ ਅਨਾਜ ਦੇ ਫ਼ਾਇਦਿਆਂ ਅਤੇ ਦੁਨੀਆਂ 'ਚ ਭੁੱਖਮਰੀ ਨੂੰ ਘੱਟ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਉਜਾਗਰ ਕਰਨ ਲਈ ਗ੍ਰੈਮੀ ਪੁਰਸਕਾਰ ਜੇਤੂ ਭਾਰਤੀ-ਅਮਰੀਕੀ ਗਾਇਕਾ ਫਾਲੂ ਨਾਲ ਗੀਤ ਲਿਖਿਆ ਹੈ। 'ਐਬੰਡੈਂਸ ਇਨ ਮਿਲਟਸ' ਗੀਤ ਨੂੰ ਮੁੰਬਈ ਵਿਚ ਜੰਮੀ ਗਾਇਕਾ-ਗੀਤਕਾਰ ਫਾਲਗੁਨੀ ਸ਼ਾਹ ਅਤੇ ਉਸ ਦੇ ਪਤੀ ਅਤੇ ਗਾਇਕ ਗੌਰਵ ਸ਼ਾਹ ਨੇ ਗਾਇਆ ਹੈ। ਇਹ ਗੀਤ 16 ਜੂਨ ਨੂੰ ਰਿਲੀਜ਼ ਹੋਵੇਗਾ। ਭਾਰਤ ਦੇ ਪ੍ਰਸਤਾਵ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 2023 ਨੂੰ 'ਇੰਟਰਨੈਸ਼ਨਲ ਮਿਲਟ ਈਅਰ' ਐਲਾਨ ਕੀਤਾ ਹੈ।

ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਾਲੂ ਨੇ ਇਕ ਨਿਊਜ਼ ਏਜੰਸੀ ਨਾਲ ਗਲਬਾਤ ਦੌਰਾਨ ਦਸਿਆ, "ਪ੍ਰਧਾਨ ਮੰਤਰੀ ਮੋਦੀ ਨੇ ਇਹ ਗੀਤ ਮੇਰੇ ਅਤੇ ਮੇਰੇ ਪਤੀ ਗੌਰਵ ਸ਼ਾਹ ਨਾਲ ਮਿਲ ਕੇ ਲਿਖਿਆ ਹੈ।" ਉਨ੍ਹਾਂ ਕਿਹਾ ਕਿ ਅੰਗਰੇਜ਼ੀ ਅਤੇ ਹਿੰਦੀ ਵਿਚ ਲਿਖਿਆ ਇਹ ਗੀਤ ਹਰ ਕਿਸੇ ਲਈ ਉਪਲਬਧ ਕਰਵਾਇਆ ਜਾਵੇਗਾ ਜੋ ਬਾਜਰੇ ਦੇ ਫ਼ਾਇਦਿਆਂ ਨੂੰ ਉਜਾਗਰ ਕਰੇਗਾ।

ਇਹ ਵੀ ਪੜ੍ਹੋ: ਕੁਪਵਾੜਾ 'ਚ ਮੁਕਾਬਲੇ ਦੌਰਾਨ 5 ਅਤਿਵਾਦੀ ਢੇਰ 

ਫਾਲੂ ਦੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਗਿਆ ਹੈ, ''ਫਾਲੂ ਅਤੇ ਗੌਰਵ ਸ਼ਾਹ 16 ਜੂਨ, 2023 ਨੂੰ 'ਐਬੰਡੈਂਸ ਇਨ ਮਿਲਟਸ' ਗੀਤ ਰਿਲੀਜ਼ ਕਰਨਗੇ, ਜਿਸ ਵਿਚ 'ਬਾਜਰੇ ਦਾ ਅੰਤਰਰਾਸ਼ਟਰੀ ਸਾਲ' ਮਨਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਿਖਾਈ ਦੇਣਗੇ। ਇਹ ਗੀਤ ਦੁਨੀਆਂ ਵਿਚ ਭੁੱਖਮਰੀ ਨੂੰ ਘੱਟ ਕਰਨ ਵਿਚ ਇਸ ਅਤਿ ਪੌਸ਼ਟਿਕ ਅਨਾਜ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ।''
'ਏ ਕਲਰਫੁੱਲ ਵਰਲਡ' ਲਈ ਫਾਲੂ ਨੂੰ 2022 ਵਿਚ ਸਰਵੋਤਮ ਬੱਚਿਆਂ ਦੀ ਐਲਬਮ ਸ਼੍ਰੇਣੀ ਵਿਚ ਗ੍ਰੈਮੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਫਾਲੂ ਨੇ ਕਿਹਾ ਕਿ ਬਾਜਰੇ ਬਾਰੇ ਗੀਤ ਲਿਖਣ ਦਾ ਵਿਚਾਰ ਉਸ ਨੂੰ ਪਿਛਲੇ ਸਾਲ ਗ੍ਰੈਮੀ ਜਿੱਤਣ ਤੋਂ ਬਾਅਦ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਆਇਆ ਸੀ।

ਉਨ੍ਹਾਂ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਤਬਦੀਲੀ ਲਿਆਉਣ ਅਤੇ ਮਨੁੱਖਤਾ ਨੂੰ ਉੱਚਾ ਚੁੱਕਣ ਲਈ ਸੰਗੀਤ ਦੀ ਸ਼ਕਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ, ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਉਸ ਨੂੰ ਭੁੱਖਮਰੀ ਖਤਮ ਕਰਨ ਦੇ ਸੰਦੇਸ਼ ਨਾਲ ਇਕ ਗੀਤ ਲਿਖਣ ਦਾ ਸੁਝਾਅ ਦਿਤਾ। ਫਾਲੂ ਨੇ ਕਿਹਾ ਕਿ ਕਿਉਂਕਿ ਸੰਗੀਤ ਸੀਮਾਵਾਂ ਨਾਲ ਨਹੀਂ ਬੱਝਦਾ, ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਮੋਟੇ ਅਨਾਜ 'ਤੇ ਗੀਤ ਲਿਖਣ ਦਾ ਸੁਝਾਅ ਦਿਤਾ। ਉਨ੍ਹਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਦਸਿਆ ਕਿ ਬਾਜਰਾ ਬਹੁਤ ਪੌਸ਼ਟਿਕ ਭੋਜਨ ਹੈ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ।

ਫਾਲੂ ਨੇ ਕਿਹਾ ਕਿ ਉਸ ਨੇ ਬਹੁਤ ਭੋਲੇਪਣ ਨਾਲ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਉਸ ਨਾਲ ਇਕ ਗੀਤ ਲਿਖਣਗੇ, ਜਿਸ ਲਈ ਉਹ ਸਹਿਮਤ ਹੋ ਗਏ। ਉਨ੍ਹਾਂ ਦਸਿਆ ਕਿ ਅੰਗਰੇਜ਼ੀ ਅਤੇ ਹਿੰਦੀ ਵਿਚ ਰਿਲੀਜ਼ ਕੀਤੇ ਜਾਣ ਵਾਲੇ ਇਸ ਗੀਤ ਨੂੰ ਹੋਰ ਖੇਤਰੀ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤਾ ਜਾਵੇਗਾ ਤਾਂ ਜੋ ਲੋਕਾਂ ਤਕ ਪਹੁੰਚ ਸਕੇ।
 

Location: India, Delhi, New Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement