
ਜੁਰਾਬਾਂ ਅਤੇ ਅੰਡਰਵੀਅਰਾਂ ਵਿਚ ਛਿਪਾਏ ਗਏ ਕੁੱਲ 1,092 ਗ੍ਰਾਮ ਕੱਚੇ ਜਾਂ ਪੋਲਿਸ਼ ਕੀਤੇ ਹੀਰੇ ਬਰਾਮਦ
Surat News : ਦੁਬਈ ਜਾ ਰਹੇ ਇਕ ਭਾਰਤੀ ਯਾਤਰੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਜਵਾਨਾਂ ਨੇ ਸੂਰਤ ਹਵਾਈ ਅੱਡੇ 'ਤੇ 2 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਕੱਚੇ ਹੀਰੇ ਲੁਕਾਉਣ ਦੇ ਦੋਸ਼ ਵਿਚ ਫੜਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 8.30 ਵਜੇ ਸੰਜੇਭਾਈ ਮੋਰਾਡੀਆ ਨਾਮ ਦੇ ਇੱਕ ਯਾਤਰੀ ਨੂੰ ਇੰਡੀਗੋ ਏਅਰਲਾਈਨਜ਼ ਦੀ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ ਸਵਾਰ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਦੌਰਾਨ ਰੋਕਿਆ ਗਿਆ।
ਅਧਿਕਾਰੀ ਨੇ ਕਿਹਾ ਕਿ ਯਾਤਰੀ ਦੀ ਪਹਿਲਾਂ ਅੰਸ਼ਕ ਤੌਰ 'ਤੇ ਤਲਾਸ਼ੀ ਲਈ ਗਈ ਅਤੇ ਫਿਰ ਪੂਰੇ ਸਰੀਰ ਦੀ ਤਲਾਸ਼ੀ ਲਈ ਗਈ, ਜਿਸ ਤੋਂ ਬਾਅਦ ਉਸ ਦੀਆਂ ਜੁਰਾਬਾਂ ਅਤੇ ਅੰਡਰਵੀਅਰਾਂ ਵਿਚ ਛਿਪਾਏ ਗਏ ਕੁੱਲ 1,092 ਗ੍ਰਾਮ ਕੱਚੇ ਜਾਂ ਪੋਲਿਸ਼ ਕੀਤੇ ਹੀਰੇ ਬਰਾਮਦ ਕੀਤੇ ਗਏ।
ਯਾਤਰੀ ਨੂੰ ਜਾਂਚ ਲਈ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਹੀਰਿਆਂ ਦੀ ਕੀਮਤ 2.19 ਕਰੋੜ ਰੁਪਏ ਹੈ।