ਹਿਬਰੂ ਯੂਨੀਵਰਸਿਟੀ ਦੇ ਇਕ ਖੋਜਕਰਤਾ ਨੇ ਦਾਅਵਾ ਕੀਤਾ ਹੈ ਕਿ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੀ ਕੋਲੈਸਟ੍ਰੋਲ ਰੋਕੂ ਦਵਾਈ
ਯੇਰੂਸ਼ਲਮ, 15 ਜੁਲਾਈ : ਹਿਬਰੂ ਯੂਨੀਵਰਸਿਟੀ ਦੇ ਇਕ ਖੋਜਕਰਤਾ ਨੇ ਦਾਅਵਾ ਕੀਤਾ ਹੈ ਕਿ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੀ ਕੋਲੈਸਟ੍ਰੋਲ ਰੋਕੂ ਦਵਾਈ 'ਫੇਨੋਫਾਈਬਰੇਟ' ਕੋਰੋਨਾ ਵਾਇਰਸ ਲਾਗ ਦੇ ਖ਼ਤਰੇ ਦੇ ਪੱਧਰ ਨੂੰ ਆਮ ਜ਼ੁਕਾਮ ਦੇ ਪੱਧਰ ਤਕ ਕਰਨ ਵਿਚ ਮਦਦਗਾਰ ਹੈ। ਇਹ ਦਾਅਵਾ ਪੀੜਤ ਮਨੁੱਖੀ ਸੈੱਲਾਂ 'ਤੇ ਦਵਾਈ ਦੀ ਵਰਤੋਂ ਦੇ ਬਾਅਦ ਕੀਤਾ ਗਿਆ।
ਯੂਨੀਵਰਸਿਟੀ ਦੇ ਗ੍ਰਾਸਸ ਸੈਂਟਰ ਆਫ਼ ਬਾਇਓਇੰਜੀਨੀਅਰਿੰਗ ਵਿਚ ਡਾਇਰੈਕਟਰ ਯਾਕੋਵ ਨਾਹਮਿਆਸ ਨੇ ਨਿਊਯਾਪਰ ਦੇ ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿਚ ਬੈਂਜਾਮਿਨ ਟੇਨੋਏਵਰ ਨਾਲ ਸਾਂਝੀ ਸੋਧ ਵਿਚ ਪਾਇਆ ਕਿ ਨੋਵਲ ਕੋਰੋਨਾ ਵਾਇਰਸ ਇਸ ਲਈ ਖ਼ਤਰਨਾਕ ਹੈ ਕਿਉਂਕਿ ਇਸ ਕਾਰਨ ਫੇਫੜਿਆਂ ਵਿਚ ਚਰਬੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨੂੰ ਦੂਰ ਕਰਨ ਲਈ ਫੇਮੋਫਾਈਬਰੇਟ ਮਦਦਗਾਰ ਹੈ।
ਯੂਨੀਵਰਸਿਟੀ ਵਲੋਂ ਜਾਰੀ ਪ੍ਰੈੱਸ ਬਿਆਨ ਵਿਚ ਨਾਹਮਿਆਸ ਵਲੋਂ ਕਿਹਾ ਗਿਆ ਕਿ ਅਸੀਂ ਜਿਸ ਨਤੀਜੇ 'ਤੇ ਪੁੱਜੇ ਹਾਂ ਜੇਕਰ ਉਸ ਦੀ ਪੁਸ਼ਟੀ ਸੋਧਾਂ ਵਿਚ ਵੀ ਹੁੰਦੀ ਹੈ ਤਾਂ ਇਸ ਇਲਾਜ ਨਾਲ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇਗਾ ਅਤੇ ਇਹ ਆਮ ਜ਼ੁਕਾਮ ਦੀ ਤਰ੍ਹਾਂ ਹੋ ਜਾਵੇਗਾ। ਦੋਵੇਂ ਖੋਜਕਰਤਾਵਾਂ ਨੇ ਵੇਖਿਆ ਕਿ ਸਾਰਸ-ਸੀਓਵੀ-2 ਖ਼ੁਦ ਨੂੰ ਵਧਾਉਣ ਲਈ ਮਰੀਜ਼ਾਂ ਦੇ ਫੇਫੜਿਆਂ 'ਚ ਕਿਸ ਤਰ੍ਹਾਂ ਤਬਦੀਲੀ ਕਰਦਾ ਹੈ। ਉਨ੍ਹਾਂ ਪਾਇਆ ਕਿ ਵਾਇਰਸ ਕਾਰਬੋਹਾਈਡ੍ਰੇਟ ਨੂੰ ਸੜਨ ਤੋਂ ਰੋਕਦਾ ਹੈ
ਜਿਸਦੇ ਨਤੀਜੇ ਵਜੋਂ ਫੇਫੜਿਆਂ ਦੇ ਸੈੱਲਾਂ 'ਚ ਵਸਾ ਦਾ ਇਕੱਠ ਹੋ ਜਾਂਦਾ ਹੈ ਅਤੇ ਅਹਿਜੇ ਹਾਲਾਤ ਹੀ ਵਾਇਰਸ ਦੇ ਵਧਣ ਲਈ ਚੰਗੇ ਹੁੰਦੇ ਹਨ।
ਉਨ੍ਹਾਂ ਨੇ ਕਿਹਾ, ''ਇਸ ਲਈ ਸ਼ੁਗਰ ਅਤੇ ਹਾਈ ਕੋਲੈਸਟ੍ਰੋਲ ਨਾਲ ਪੀੜਤ ਲੋਕਾਂ ਦੇ ਕੋਵਿਡ 19 ਦੀ ਚਪੇਟ 'ਚ ਆਉਣ ਦਾ ਖਦਸ਼ਾ ਵੱਧ ਹੁੰਦਾ ਹੈ।'' ਫੇਨੋਫਾਈਬ੍ਰੇਟ ਫੇਫੜਿਆਂ ਦੇ ਸੈੱਲਾਂ ਨੂੰ ਵਸਾ ਸੜਾਉਣ ਵਿਚ ਮਦਦ ਕਰਦੀ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਸੈੱਲਾਂ 'ਤੇ ਵਾਇਰਸ ਦਾ ਅਸਰ ਕਮਜ਼ੋਰ ਹੋ ਜਾਂਦਾ ਹੈ। ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਇਸ ਦਿਸ਼ਾ ਵਲ ਸਿਰਫ਼ ਪੰਜ ਦਿਨਾਂ ਤਕ ਕੀਤੇ ਗਏ ਇਲਾਜ ਨਾਲ ਵਾਇਰਸ ਲਗਭਗ ਪੂਰੀ ਤਰ੍ਹਾਂ ਗਾਇਬ ਹੋ ਗਿਆ। (ਪੀਟੀਆਈ)