ਰਾਜਧਾਨੀ 'ਚ ਜੂਨ ਦੇ ਮੁਕਾਬਲੇ ਹਾਲਾਤ ਬਿਹਤਰ : ਕੇਜਰੀਵਾਲ
Published : Jul 16, 2020, 11:55 am IST
Updated : Jul 16, 2020, 11:55 am IST
SHARE ARTICLE
Arvind Kejriwal
Arvind Kejriwal

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ

ਨਵੀਂ ਦਿੱਲੀ, 15 ਜੁਲਾਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦੇ ਹਾਲਾਤ ਜੂਨ ਦੇ ਮੁਕਾਬਲੇ ਹੁਣ ਬਿਹਤਰ ਹਨ ਪਰ ਵਾਇਰਸ ਵਿਰੁਧ ਜੰਗ ਅਜੇ ਤਕ ਜਿੱਤੀ ਨਹੀਂ ਗਈ ਹੈ। ਆਨਲਾਈਨ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੇ ਹਾਲਾਤ ਕੰਟਰੋਲ ਵਿਚ ਹਨ ਪਰ ਅਸੀਂ ਇਸ ਤੋਂ ਸੰਤੁਸ਼ਟ ਨਹੀਂ ਹੋ ਸਕਦੇ ਹਾਂ।

ਸਾਨੂੰ ਅਪਣੀਆਂ ਤਿਆਰੀਆਂ ਜਾਰੀ ਰਖਣੀਆਂ ਹੋਣਗੀਆਂ। ਕੇਜਰੀਵਾਲ ਨੇ ਅੱਗੇ ਦਸਿਆ ਕਿ ਕੋਰੋਨਾ ਵਿਰੁਧ ਲੜਾਈ 'ਚ ਉਨ੍ਹਾਂ ਦੀ ਸਰਕਾਰ ਦਾ ਪਹਿਲਾਂ ਸਿਧਾਂਤ ਇਹ ਹੈ ਕਿ ਇਹ ਲੜਾਈ ਇਕੱਲੇ ਨਹੀਂ ਜਿੱਤੀ ਜਾ ਸਕਦੀ। ਇਹ ਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਸਾਰਿਆਂ ਤੋਂ ਸਹਿਯੋਗ ਚਾਹੁੰਦੀ ਹੈ, ਉਹ ਚਾਹੇ ਕੇਂਦਰ ਸਰਕਾਰ ਹੋਵੇ, ਹੋਟਲ ਹੋਵੇ ਜਾਂ ਫਿਰ ਹੋਰ ਸੰਗਠਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜੂਨ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਹਾਲਾਤ ਬਿਹਤਰ ਹਨ।

File Photo File Photo

ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਅਜੇ 18,600 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸਿਰਫ਼ 4,000 ਬੈੱਡਾਂ 'ਤੇ ਮਰਜ਼ੀ ਦਾਖ਼ਲ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਰੋਜ਼ਾਨਾ 20,000-23,000 ਕੋਰੋਨਾ ਨਮੂਨਿਆਂ ਦੀ ਜਾਂਚ ਕਰ ਰਹੀ ਹੈ। ਕੇਂਦਰ ਸਰਕਾਰ ਸਾਡੀ ਮਦਦ ਕਰ ਰਹੀ ਹੈ। ਦਿੱਲੀ ਵਿਚ ਸੱਭ ਤੋਂ ਪਹਿਲਾ ਐਂਟੀਜਨ ਟੈਸਟ ਹੋਏ। ਉਸ ਤੋਂ ਬਾਅਦ ਸੱਭ ਤੋਂ ਮਹੱਤਵਪੂਰਨ ਗੱਲ ਹੈ

ਹੋਮ ਆਈਸੋਲੇਸ਼ਨ। ਦਿੱਲੀ 'ਚ ਪਲਾਜ਼ਮਾ ਥੈਰੇਪੀ ਸ਼ੁਰੂ ਕੀਤੀ ਗਈ। ਦਿੱਲੀ ਵਿਚ ਮੌਤਾਂ ਦੇ ਅੰਕੜੇ ਵੀ ਕਾਫੀ ਘੱਟ ਹੋ ਗਏ ਹਨ। ਪਹਿਲਾਂ 100 ਤੋਂ ਵਧੇਰੇ ਮੌਤਾਂ ਹੁੰਦੀਆਂ ਸਨ ਤੇ ਅੱਜ 30-35 ਮੌਤਾਂ ਹੋ ਰਹੀਆਂ ਹਨ। ਇਹ ਵੀ ਅਸੀਂ ਘੱਟ ਕਰਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਟੈਸਟਿੰਗ ਵਧਾ ਦਿਤੀ ਗਈ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement