
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ
ਵਿਦਿਸ਼ਾ : ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੋਂ ਦੇ ਲਾਲ ਪਠਾਰ ਪਿੰਡ ਵਿੱਚ ਬੱਚੇ ਨੂੰ ਬਚਾਉਣ ਗਏ ਕਰੀਬ 30 ਤੋਂ ਵੱਧ ਲੋਕ ਖੂਹ ਵਿੱਚ ਡਿੱਗ ਗਏ।
Two dozen people fell into a well, killing three
ਦੱਸਿਆ ਜਾ ਰਿਹਾ ਹੈ ਕਿ ਜਦੋਂ ਵੱਡੀ ਗਿਣਤੀ ਵਿਚ ਲੋਕ ਬੱਚੇ ਨੂੰ ਖੂਹ ਵਿਚੋਂ ਬਾਹਰ ਕੱਢਣ ਲਈ ਪਹੁੰਚੇ ਤਾਂ ਭਾਰ ਵਧਣ ਕਾਰਨ ਖੂਹ ਢਹਿ ਗਿਆ ਅਤੇ ਉਥੇ ਮੌਜੂਦ 30 ਤੋਂ ਵੱਧ ਲੋਕ ਖੂਹ 'ਚ ਡਿੱਗ ਗਏ।
Two dozen people fell into a well, killing three
ਇਸ ਦੇ ਨਾਲ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ ਹੈ।
Two dozen people fell into a well, killing three
ਹੁਣ ਤੱਕ ਲਗਭਗ 16 ਲੋਕਾਂ ਨੂੰ ਖੂਹ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ, ਜਦੋਂ ਕਿ 13 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਵਿੱਚ ਤਿੰਨ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
मध्य प्रदेश: विदिशा ज़िले के गंजबासौदा में कुएं में गिरे लोगों के लिए रेस्क्यू ऑपरेशन चल रहा है, अब तक 3 लोगों के शव बरामद हुए हैं। मंत्री विश्वास सारंग ने बताया, "19 लोगों को सुरक्षित बाहर निकाल लिया गया है, 3 शव बरामद हुए हैं।" pic.twitter.com/GGoImspBvw
— ANI_HindiNews (@AHindinews) July 16, 2021
ਇਸ ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਤੋਂ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਬਚਾਅ ਕਾਰਜਾਂ ਲਈ ਭੇਜਿਆ।
गंजबासौदा में धंसने से कुएं में अनेक लोगों के गिरने की घटना दुर्भाग्यपूर्ण है। राहत व बचाव कार्य हेतु एनडीआरएफ और एसडीआरएफ की टीम, कमिश्नर, आईजी रवाना हो गये।
— Shivraj Singh Chouhan (@ChouhanShivraj) July 15, 2021
प्रभारी मंत्री श्री @VishvasSarang जी से मैंने कहा कि तत्काल घटनास्थल पर पहुंचे और राहत व बचाव कार्य पर सीधी नजर रखें। pic.twitter.com/XAn11FwpfA
ਇਸ ਤੋਂ ਇਲਾਵਾ ਮੁੱਖ ਮੰਤਰੀ ਚੌਹਾਨ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਤੋਂ ਇਲਾਵਾ ਸੀਐਮ ਸ਼ਿਵਰਾਜ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।